
ਪਰਸੋਨਲ ਵਿਭਾਗ ਦੀ ਆਈਏਐਸ ਬ੍ਰਾਂਚ ਵੱਲੋਂ ਜਾਰੀ ਇੱਕ ਪੱਤਰ ਵਿੱਚ...
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੰਗਾ ਲੈਣਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਪੁੱਠਾ ਹੀ ਪੈ ਗਿਆ ਹੈ। ਕੈਪਟਨ ਨੇ ਕਾਰਵਾਈ ਕਰਦਿਆਂ ਕਰਨ ਅਵਤਾਰ ਸਿੰਘ ਤੋਂ ਟੈਕਸ ਵਿਭਾਗ ਵਾਪਸ ਲੈ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਰਨ ਅਵਤਾਰ ਸਿੰਘ ਤੋਂ ਜਲਦ ਹੀ ਆਬਕਾਰੀ ਨਾਲ ਜੁੜੇ ਮਾਮਲੇ ਵੀ ਵਾਪਸ ਲਏ ਜਾਣਗੇ।
Captain Amrinder Singh
ਦਸ ਦਈਏ ਕਿ ਉਸ ਕੋਲ ਟੈਕਸ ਵਿਭਾਗਾ ਦਾ ਵਾਧੂ ਚਾਰਜ ਸੀ। ਇਹ ਵਿਭਾਗ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਜੁੜਿਆ ਹੋਇਆ ਹੈ। ਉਹਨਾਂ ਨੇ ਕੈਬਨਿਟ ਦੀ ਮੀਟਿੰਗ ਵਿਚ ਸਪੱਸ਼ਟ ਕਰ ਦਿੱਤਾ ਸੀ ਕਿ ਜੇ ਕਰਨ ਅਵਤਾਰ ਸਿੰਘ ਮੀਟਿੰਗ ਵਿਚ ਸ਼ਾਮਲ ਹੁੰਦੇ ਹਨ ਤਾਂ ਉਹ ਮੀਟਿੰਗ ਵਿਚ ਨਹੀਂ ਆਉਣਗੇ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹੋਰਾਂ ਮੰਤਰੀਆਂ ਨਾਲ ਚਲ ਰਹੇ ਵਿਵਾਦ ਨੂੰ ਹੱਲ ਕਰਨ ਲਈ ਜ਼ਿੰਮੇਵਾਰੀ ਮੁੱਖ ਮੰਤਰੀ ਤੇ ਛੱਡ ਦਿੱਤੀ।
Tax
ਪਰਸੋਨਲ ਵਿਭਾਗ ਦੀ ਆਈਏਐਸ ਬ੍ਰਾਂਚ ਵੱਲੋਂ ਜਾਰੀ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਏ.ਕੇ. ਵੇਣੂਗੋਪਾਲ ਨੂੰ ਵਿੱਤ ਕਮਿਸ਼ਨਰ ਕਰ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ। ਇਸ ਵੇਲੇ ਉਹ ਬਿਜਲੀ ਵਿਭਾਗ ਦੇ ਜਲ ਸਰੋਤ, ਭੂ-ਵਿਗਿਆਨ ਦਾ ਪ੍ਰਮੁੱਖ ਸਕੱਤਰ ਹੈ। ਇਸ ਦੇ ਨਾਲ ਉਹ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਦਾ ਵਾਧੂ ਚਾਰਜ ਸੰਭਾਲ ਰਹੇ ਹਨ।
Captain Government Amrinder Singh
ਸਰਕਾਰ ਨੇ ਟੈਕਸ ਵਿਭਾਗ ਨੂੰ ਮੁੱਖ ਸਕੱਤਰ ਤੋਂ ਵਾਪਸ ਲੈਣ ਤੋਂ ਬਾਅਦ ਏ ਵੇਨੂਗੋਪਾਲ ਜੋ ਕਿ 20 ਮਈ 2020 ਤਕ ਛੁੱਟੀ ਤੇ ਹਨ ਦੇ ਇਹ ਜ਼ਿੰਮੇਵਾਰੀ ਸੌਂਪਣ ਅਤੇ ਡਿਊਟੀ ਤੇ ਪਰਤਣ ਤਕ ਵਿੱਤ ਕਮਿਸ਼ਨਰ ਕਰ ਅਨੀਰੁਧ ਤਿਵਾੜੀ ਨੂੰ ਕੰਮ ਸੰਭਾਲਣ ਲਈ ਕਿਹਾ ਗਿਆ ਹੈ। ਅਨੀਰੁਧ ਤਿਵਾੜੀ ਮੌਜੂਦਾ ਸਮੇਂ ਵਿਚ ਪ੍ਰਿੰਸੀਪਲ ਸੇਕ੍ਰੇਟਰੀ ਫਾਇਨੈਂਸ ਹਨ ਇਸ ਦੇ ਨਾਲ ਹੀ ਉਹ ਪ੍ਰਮੁੱਖ ਸਕੱਤਰ ਨਵੇਂ ਅਤੇ ਰਿਨੁਏਬਲ ਐਨਰਜੀ ਸੋਰਸ ਦਾ ਵਾਧੂ ਚਾਰਜ ਸੰਭਾਲ ਰਹੇ ਹਨ।
Capt. Amrinder Singh
ਦਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸੋਮਵਾਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ, ਜਿਸ 'ਚ ਮੰਤਰੀਆਂ ਵੱਲੋਂ ਮੁੱਖ ਸਕੱਤਰ ਕਰਨ ਅਵਤਾਰ 'ਤੇ ਦੁਰਵਿਹਾਰ ਕਰਨ ਦੇ ਦੋਸ਼ ਲਾਏ ਗਏ ਅਤੇ ਸਰਵ ਸੰਮਤੀ ਨਾਲ ਉਨ੍ਹਾਂ ਦਾ ਬਾਈਕਾਟ ਕਰਕੇ ਇਕ ਮਤਾ ਪਾਸ ਕੀਤਾ ਗਿਆ।
Captain Amrinder Sungh and Manpreet Singh Badal
ਇਸ ਮਤੇ 'ਚ ਐਲਾਨ ਕੀਤਾ ਗਿਆ ਕਿ ਕੈਬਨਿਟ ਦੀ ਕਿਸੇ ਵੀ ਬੈਠਕ 'ਚ ਮੰਤਰੀ ਸ਼ਾਮਲ ਨਹੀਂ ਹੋਣਗੇ, ਜੇਕਰ ਉਸ ਕੈਬਨਿਟ ਬੈਠਕ ਨੂੰ ਕਰਨ ਅਵਤਾਰ ਕਰਾਉਂਦੇ ਹਨ। ਉਨ੍ਹਾਂ ਨੇ ਇਹ ਫੈਸਲਾ ਮੁੱਖ ਮੰਤਰੀ 'ਤੇ ਛੱਡ ਦਿੱਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।