
ਹੁਣ ਪੰਜਾਬ ਭਾਜਪਾ ਦੇ ਆਗੂ ਸਿੱਖ ਬੰਦੀਆਂ ਦੀ ਰਿਹਾਈ ਲਈ ਹੋਏ ਸਰਗਰਮ
ਚੰਡੀਗੜ੍ਹ, 12 ਮਈ (ਭੁੱਲਰ) : ਬੀਤੇ ਦਿਨ ਅੰਮਿ੍ਤਸਰ 'ਚ ਹੋਈ ਪੰਥਕ ਕਾਨਫਰੰਸ ਦੇ ਬਾਅਦ ਪੰਜਾਬ ਭਾਜਪਾ ਦੇ ਆਗੂ ਵੀ ਸਿੱਖ ਬੰਦੀਆਂ ਦੀ ਰਿਹਾਈ ਲਈ ਸਰਗਰਮ ਹੋ ਗਏ ਹਨ | ਅੱਜ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਸਿੱਖ ਲੀਡਰਾਂ ਨੇ ਦਿੱਲੀ ਵਿੱਚ ਭਾਰਤ ਦੇ ਘੱਟ ਗਿਣਤੀਆਂ ਰਾਜ ਮੰਤਰੀ ਜੌਹਨ ਬਾਰਲਾ, ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੂੰ ਇਹ ਮੰਗ ਪੱਤਰ ਦਿਤਾ ਕਿ ਜਿਹੜੇ ਸਿੱਖ ਭਾਈਚਾਰੇ ਅਤੇ ਬਾਕੀ ਘੱਟ ਗਿਣਤੀਆਂ ਦੇ ਕੈਦੀਆਂ ਨੇ ਸਜਾ ਪੂਰੀ ਕਰ ਲਈ ਹੈ ਅਤੇ ਉਨ੍ਹਾਂ ਦੀ ਸਜਾ ਦੇ ਦਰਮਿਆਨ ਉਹਨਾਂ ਦਾ ਅਨੁਸਾਸਨ ਬਿਲਕੁਲ ਠੀਕ ਰਿਹਾ ਹੈ ਤਾਂ ਉਨ੍ਹਾਂ ਦੀ ਰਿਹਾਈ ਤਰਜੀਹ ਤੇ ਕੀਤੀ ਜਾਵੇ |
ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਬੇਨਤੀ ਕੀਤੀ ਹੈ ਇਸ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੱਕ ਪੁੰਹਚਾਇਆ ਜਾਵੇ | ਇਸ ਓੁਪਰੰਤ ਮੰਤਰੀ ਜੋਨ ਬਾਰਲਾ ਨੇ ਵਿਸਵਾਸ ਦੁਆਇਆ ਹੈ ਕਿ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਤੱਕ ਇਸ ਕਰੋੜਾਂ ਸਿੱਖਾਂ ਦੀ ਮੰਗ ਨੂੰ ਪਹੁੰਚਾਇਆ ਜਾਵੇਗਾ ਅਤੇ ਇਸ ਮੰਗ ਪੱਤਰ ਨੂੰ ਤਰਜੀਹ ਤੇ ਵਿਚਾਰਿਆ ਜਾਵੇਗਾ | ਇਸ ਮੌਕੇ ਰਾਜ ਸਭਾ ਮੈਂਬਰ ਦੁਸ਼ਯੰਤ ਗੌਤਮ ਜੀ ਵੀ ਹਾਜ਼ਰ ਸਨ |
ਇਸ ਮੌਕੇ ਸਮਾਜ ਸੇਵੀ Tਪਹਿਲਾਂ ਇਨਸਾਨੀਅਤ'' ਸੰਸਥਾ ਦੇ ਪ੍ਰਧਾਨ ਸਰਦਾਰ ਅਜੈਵੀਰ ਸਿੰਘ ਲਾਲਪੁਰਾ, ਜੱਸੀ ਜਸਰਾਜ, ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਐਮ ਐਲ ਏ ਸ੍ਰੀ ਸਮਸੇਰ ਸਿੰਘ ਰਾਏ, ਸਾਬਕਾ ਐੱਮ ਐੱਲ ਏ ਫ਼ਤਹਿਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ ਸਾਬਕਾ ਵਿਧਾਇਕ, ਡਾ. ਹਰਜੋਤ ਕਮਲ ਸਾਬਕਾ ਵਿਧਾਇਕ, ਹਰਿੰਦਰ ਸਿੰਘ ਕਾਹਲੋਂ, ਕੁਲਦੀਪ ਸਿੰਘ ਕਾਹਲੋਂ, ਧਰਮਵੀਰ ਸਰੀਨ, ਪ੍ਰਦੀਪ ਸਿੰਘ ਭੁੱਲਰ, ਮਜੀਠਾ ਕਮਲ ਬਖਸ਼ੀ, ਸ੍ਰੀ ਬਲਜਿੰਦਰ ਸਿੰਘ, ਕੁੰਵਰ ਵੀਰ ਸਿੰਘ, ਸਾਬਕਾ ਡੀ ਜੀ ਪੀ ਐਸ ਐਸ ਵਿਰਕ, ਸਰਦਾਰ ਬਲਵਿੰਦਰ ਸਿੰਘ ਗਿੱਲ ਸ. ਜਸਬੀਰ ਸਿੰਘ ਗਿੱਲ, ਸੁਖਬੀਰ ਸਿੰਘ ਸੈਣੀ, ਅਮਨ ਕਾਬਰਵਾਲ, ਗੁਰਕੀਰਤ ਸਿੰਘ ਆਦਿ ਹਾਜ਼ਰ ਸਨ |