
ਪੰਜਾਬ ਨੂੰ ਡਰੋਨਾਂ, ਰਾਕਟ ਲਾਂਚਰਾਂ ਦੇ ਬਿਰਤਾਂਤ ਸਿਰਜ ਕੇ ਸਿੱਖਾਂ ਦੇ ਕਾਤਲਾਂ ਨੂੰ ਬਚਾਇਆ ਜਾ ਰਿਹਾ ਹੈ : ਖਾਲੜਾ ਮਿਸ਼ਨ
ਅੰਮਿ੍ਤਸਰ, 12 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਤੇ ਮਨੁੱਖੀ ਅਧਿਕਾਰ ਇੰਨਸਾਫ਼ ਸੰਘਰਸ਼ ਕਮੇਟੀ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੇ ਫ਼ੌਜਾਂ ਚੜਾਉਣ ਵਾਲੇ, ਝੂਠੇ ਮੁਕਾਬਲੇ ਬਣਾਉਣ ਵਾਲੇ ਅਤੇ ਨਵੰਬਰ 84 ਕਤਲੇਆਮ ਦੇ ਦੋਸ਼ੀ ਦਿੱਲੀ ਨਾਗਪੁਰ ਮਾਡਲ ਦੇ ਹਾਮੀ ਸਨ ਅਤਿਵਾਦੀ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਸਾਥੀ ਸਨ ਸੱਤਵਾਦੀ | ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਵਿਰਸਾ ਸਿੰਘ ,ਬਾਬਾ ਦਰਸ਼ਨ ਸਿੰਘ, ਗੁਰਬਚਨ ਸਿੰਘ, ਸਤਵਿੰਦਰ ਸਿੰਘ ਅਤੇ ਗੁਰਜੰਟ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਧਾਰਮਕ ਨਫਰਤ ਕੱਢਣ ਲਈ ਮੰਨੂਵਾਦੀ ਧਿਰਾਂ ਤੇ ਉਨ੍ਹਾਂ ਦੇ ਜੋਟੀਦਾਰਾਂ ਨੇ ਮਹਾਂਪਾਪ ਕੀਤੇ ਇੰਨ੍ਹਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਅਤਿਵਾਦੀ ਐਲਾਨਿਆਂ ਜਾਣਾ ਚਾਹੀਦਾ ਹੈ |
ਮੰਨੂਵਾਦੀ ਧਿਰਾਂ ਦੇ ਸਿੱਖੀ ਉੱਪਰ ਅਤਿਵਾਦੀ ਹਮਲੇ ਸਨ | ਇਹ ਹਮਲੇ ਅੱਜ ਵੀ ਜਾਰੀ ਹਨ, ਜਿਸ ਕਾਰਨ ਬੰਦੀ ਸਿੱਖਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਸਗੋਂ ਨੌਜਵਾਨਾਂ ਨੂੰ ਅਪਣੇ ਪਾਪੀ ਮਨਸੂਬਿਆਂ ਦੀ ਕਾਮਯਾਬੀ ਲਈ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ | ਸਿੱਖਾਂ ਨੂੰ ਵੱਖਵਾਦੀ ਸਾਬਤ ਕਰਨ ਲਈ ਨਿੱਤ ਨਵੀਆਂ ਸਾਜ਼ਸ਼ਾਂ ਰਚੀਆਂ ਜਾ ਰਹੀਆਂ ਹਨ | ਦਿੱਲੀ ਨਾਗਪੁਰ ਮਾਡਲ ਦੀਆਂ ਹਾਮੀ ਧਿਰਾਂ ਪੰਜਾਬ ਤੇ ਦੇਸ਼ ਵਿਚ ਭਾਵੇਂ 100 ਸਾਲ ਰਾਜ ਕਰ ਲੈਣ, ਪਰ ਮਨੁੱਖਤਾ ਦਾ ਭਲਾ ਨਹੀਂ ਕਰ ਸਕਦੀਆਂ | ਝੂਠੇ ਵਿਕਾਸ ਤੇ ਝੂਠੇ ਇੰਨਸਾਫ਼ ਦੀਆਂ ਹਾਮੀ ਇਹ ਧਿਰਾਂ ਕਾਰਪੋਰਟੇ ਘਰਾਣਿਆਂ (ਮਲਕ ਭਾਗੋਆਂ) ਦਾ ਬੋਲਬਾਲਾ ਕਰ ਰਹੀਆਂ ਹਨ ਅਤੇ ਕਿਸਾਨ ਗ਼ਰੀਬਾਂ ਨੂੰ ਖੁਦਕੁਸ਼ੀਆਂ ਵਿਚ ਧੱਕ ਰਹੀਆਂ ਹਨ | ਇਹ ਧਿਰਾਂ ਗੁਰਾਂ ਦੇ ਨਾਮ ਤੇ ਵੱਸਦੇ ਪੰਜਾਬ ਨੂੰ ਮੰਨੂਵਾਦ ਦੇ ਨਾਮ ਤੇ ਵਸਾਉਣਾ ਚਾਹੁੰਦੀਆਂ ਹਨ | ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਤੇ ਝੂਠੇ ਮੁਕਾਬਲਿਆਂ ਦੀਆਂ ਹਾਮੀ ਧਿਰਾਂ ਕੇ.ਪੀ.ਐਸ. ਗਿੱਲ, ਸੈਣੀ, ਆਲਮਾਂ ਨੂੰ ਸੱਤਵਾਦੀ ਦਸਦੀਆਂ ਹਨ | ਸੰਤ ਭਿੰਡਰਾਂਵਾਲਿਆਂ, ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਅਤਿਵਾਦੀ ਦਸਦੀਆਂ ਹਨ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮੰਨੂਵਾਦੀ
ਧਿਰਾਂ ਤੇ ਸਿੱਖੀ ਭੇਸ਼ ਵਾਲੇ ਜੀ-420 ਗਰੁੱਪ ਨਾਲ ਰਲ ਕੇ ਲਾਲ ਕਿਲੇ ਤੇ ਮਨਾਇਆ ਹੈ, ਇੰਨ੍ਹਾਂ ਧਿਰਾਂ ਨੂੰ ਆਪੇ ਆਪ ਨੂੰ ਸਵਾਲ ਕਰਨਾ ਚਾਹਦੀਦਾ ਹੈ ਉਹ ਅੱਜ ਵੀ ਔਰੰਗਜ਼ੇਬ ਦੇ ਰਾਹ ਤੇ ਕਿਉਂ ਚੱਲ ਰਹੇ ਹਨ, ਜਿਥੇ ਮਸਜਿਦਾਂ ਢਾਹੁਣ ਲਈ ਝੂਠੇ ਬਿਰਤਾਂਤ ਸਿਰਜੇ ਜਾ ਰਹੇ ਹਨ ਉੱਥੇ ਪੰਜਾਬ ਡਰੋਨਾਂ, ਰਾਕਟ ਲਾਂਚਰਾਂ ਦੇ ਬਿਰਤਾਂਤ ਸਿਰਜ ਕੇ ਸਿੱਖਾਂ ਦੇ ਕਾਤਲਾਂ ਨੂੰ ਬਚਾਇਆ ਜਾ ਰਿਹਾ ਹੈ ਤੇ ਸਿੱਖਾਂ ਨੂੰ ਜ਼ੇਲਾਂ ਵਿਚ ਸੁਟਿਆ ਜਾ ਰਿਹਾ ਹੈ | ਸੰਵਿਧਾਨ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ |
ਕੈਪਸ਼ਨ-ਏ ਐਸ ਆਰ ਬਹੋੜੂ—12—1—ਸਾਂਝੇ ਤੌਰ ਤੇ ਜਥੇਬੰਦੀਆਂ ਦੇ ਆਗੂ ਮੀਟਿੰਗ ਦੌਰਾਨ |