
ਇਸ ਚੋਣ ਵਿਚ 19 ਵੱਖ-ਵੱਖ ਪਾਰਟੀ ਤੇ ਆਜ਼ਾਦ ਉਮੀਦਵਾਰਾਂ ਨੇ ਅਪਣੀ ਸਿਆਸੀ ਕਿਸਮਤ ਅਜ਼ਮਾਈ ਹੈ
ਜਲੰਧਰ: ਜਲੰਧਰ ਲੋਕ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੀ ਜਿੱਤ ਤੈਅ ਹੈ। ਫਿਲਹਾਲ ਵੋਟਾਂ ਦੀ ਗਿਣਤੀ ਆਖ਼ਰੀ ਪੜਾਅ 'ਤੇ ਹੈ। 'ਆਪ' ਦੇ ਸੁਸ਼ੀਲ ਰਿੰਕੂ, ਕਾਂਗਰਸ ਦੇ ਕਰਮਜੀਤ ਚੌਧਰੀ ਤੋਂ 57,687 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਜਿੱਤ ਦਾ ਰਸਮੀ ਐਲਾਨ ਹੋਣਾ ਅਜੇ ਬਾਕੀ ਹੈ। ਇਸ ਨੂੰ ਦੇਖ ਕੇ 'ਆਪ' ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿਤੇ ਹਨ। 'ਆਪ' ਨੇ ਜਲੰਧਰ 'ਚ ਪ੍ਰੈੱਸ ਕਾਨਫ਼ਰੰਸ ਵੀ ਬੁਲਾਈ ਹੈ।
ਸੁਸ਼ੀਲ ਕੁਮਾਰ ਰਿੰਕੂ ਦੇ ਘਰ ਵਿਚ ਵੀ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚ ਚੁੱਕੇ ਹਨ। ਹੁਣ ਤਕ ਕੁੱਲ 876203 ਵੋਟਾਂ ਦੀ ਗਿਣਤੀ ਹੋ ਚੁੱਕੀ ਹੈ।
जीत वाली झप्पी ????#AAPsweepsJalandhar pic.twitter.com/4Qyn3osRXD
ਪਹਿਲਾ ਰੁਝਾਨ ਆਇਆ ਸਾਹਮਣੇ
ਸੁਸ਼ੀਲ ਰਿੰਕੂ - 2645
ਸੁਖਵਿੰਦਰ -1925
ਕਰਮਜੀਤ ਕੌਰ ਚੌਧਰੀ- 1552
ਇੰਦਰ ਇਕਬਾਲ ਸਿੰਘ - 184
ਦੂਜਾ ਰੁਝਾਨ ਆਇਆ ਸਾਹਮਣੇ
ਸੁਸ਼ੀਲ ਰਿੰਕੂ - 9315
ਸੁਖਵਿੰਦਰ ਸੁਖੀ -5351
ਕਰਮਜੀਤ ਕੌਰ ਚੌਧਰੀ- 6635
ਇੰਦਰ ਇਕਬਾਲ ਸਿੰਘ - 2105
ਤੀਜਾ ਰੁਝਾਨ ਆਇਆ ਸਾਹਮਣੇ
ਸੁਸ਼ੀਲ ਰਿੰਕੂ 11539
ਸੁਖਵਿੰਦਰ ਸੁਖੀ- 10329
ਕਰਮਜੀਤ ਕੌਰ ਚੌਧਰੀ- 8763
ਇੰਦਰ ਇਕਬਾਲ ਅਟਵਾਲ 4474
ਚੌਥਾ ਰੁਝਾਨ ਆਇਆ ਸਾਹਮਣੇ
ਸੁਸ਼ੀਲ ਰਿੰਕੂ- 49807
ਕਰਮਜੀਤ ਕੌਰ ਚੌਧਰੀ- 45304
ਸੁਖਵਿੰਦਰ ਸੁਖੀ- 22352
ਇੰਦਰ ਇਕਬਾਲ ਅਟਵਾਲ- 29244
ਫ਼ੈਸਲਾ ਜਲੰਧਰ ਦਾ: 10 ਵਜੇ ਤਕ ਦੇ ਰੁਝਾਨ
ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ 16579 ਵੋਟਾਂ ਨਾਲ ਅੱਗੇ
ਆਮ ਆਦਮੀ ਪਾਰਟੀ : 103203 ਵੋਟਾਂ
ਕਾਂਗਰਸ 86624 ਵੋਟਾਂ
ਭਾਜਪਾ 56150 ਵੋਟਾਂ
ਸ਼੍ਰੋਮਣੀ ਅਕਾਲੀ ਦਲ 50184 ਵੋਟਾਂ
ਫ਼ੈਸਲਾ ਜਲੰਧਰ ਦਾ: 10.30 ਵਜੇ ਤਕ ਦੇ ਰੁਝਾਨ
ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ 27,500 ਵੋਟਾਂ ਨਾਲ ਅੱਗੇ
ਆਮ ਆਦਮੀ ਪਾਰਟੀ : 143931 ਵੋਟਾਂ
ਕਾਂਗਰਸ 116431 ਵੋਟਾਂ
ਭਾਜਪਾ 75672 ਵੋਟਾਂ
ਸ਼੍ਰੋਮਣੀ ਅਕਾਲੀ ਦਲ 69350 ਵੋਟਾਂ
11.00 ਵਜੇ ਤਕ ਦੇ ਰੁਝਾਨ
ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ 37,010 ਵੋਟਾਂ ਨਾਲ ਅੱਗੇ
ਆਮ ਆਦਮੀ ਪਾਰਟੀ : 186858 ਵੋਟਾਂ
ਕਾਂਗਰਸ 149848 ਵੋਟਾਂ
ਭਾਜਪਾ 99223 ਵੋਟਾਂ
ਸ਼੍ਰੋਮਣੀ ਅਕਾਲੀ ਦਲ 85671 ਵੋਟਾਂ
11.35 ਵਜੇ ਤਕ ਦੇ ਰੁਝਾਨ: ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ 43,409 ਵੋਟਾਂ ਨਾਲ ਅੱਗੇ
ਆਮ ਆਦਮੀ ਪਾਰਟੀ : 226731ਵੋਟਾਂ
ਕਾਂਗਰਸ 183052 ਵੋਟਾਂ
ਭਾਜਪਾ 115790 ਵੋਟਾਂ
ਸ਼੍ਰੋਮਣੀ ਅਕਾਲੀ ਦਲ 106286 ਵੋਟਾਂ
11:45 ਵਜੇ ਤਕ ਦੇ ਰੁਝਾਨ: ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ 48480 ਵੋਟਾਂ ਨਾਲ ਅੱਗੇ
ਆਮ ਆਦਮੀ ਪਾਰਟੀ : 243285 ਵੋਟਾਂ
ਕਾਂਗਰਸ 194805 ਵੋਟਾਂ
ਭਾਜਪਾ 120913 ਵੋਟਾਂ
ਸ਼੍ਰੋਮਣੀ ਅਕਾਲੀ ਦਲ 113534 ਵੋਟਾਂ
12.00 ਵਜੇ ਤਕ ਦੇ ਰੁਝਾਨ: ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ 50,234 ਵੋਟਾਂ ਨਾਲ ਅੱਗੇ
ਆਮ ਆਦਮੀ ਪਾਰਟੀ : 2,55,534 ਵੋਟਾਂ
ਕਾਂਗਰਸ 2,05,300 ਵੋਟਾਂ
ਭਾਜਪਾ 1,24,785 ਵੋਟਾਂ
ਸ਼੍ਰੋਮਣੀ ਅਕਾਲੀ ਦਲ 1,22,646 ਵੋਟਾਂ
12:25 ਵਜੇ ਤਕ ਦੇ ਰੁਝਾਨ: ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ 52092 ਵੋਟਾਂ ਨਾਲ ਅੱਗੇ
ਆਮ ਆਦਮੀ ਪਾਰਟੀ : 277211 ਵੋਟਾਂ
ਕਾਂਗਰਸ 225119 ਵੋਟਾਂ
ਭਾਜਪਾ 130495 ਵੋਟਾਂ
ਸ਼੍ਰੋਮਣੀ ਅਕਾਲੀ ਦਲ 140586 ਵੋਟਾਂ
12:40 ਵਜੇ ਤਕ ਦੇ ਰੁਝਾਨ : ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਤੈਅ
ਆਮ ਆਦਮੀ ਪਾਰਟੀ : 285773 ਵੋਟਾਂ
ਕਾਂਗਰਸ 229523 ਵੋਟਾਂ
ਭਾਜਪਾ 131983 ਵੋਟਾਂ
ਸ਼੍ਰੋਮਣੀ ਅਕਾਲੀ ਦਲ 146070 ਵੋਟਾਂ
'ਆਪ' ਵਰਕਰਾਂ ਮਨਾ ਰਹੇ ਜਸ਼ਨ
ਰੁਝਾਨਾਂ ਮੱਦੇਨਜ਼ਰ ‘ਆਪ’ ਵਰਕਰਾਂ ਨੇ ਜਸ਼ਨ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਉਨ੍ਹਾਂ ਨੇ ਕਾਊਂਟਿੰਗ ਕੇਂਦਰ ਦੇ ਬਾਹਰ 'ਆਪ' ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿਤੇ ਹਨ। ਜਲੰਧਰ 'ਚ 'ਆਪ' ਦੇ ਚੋਣ ਇੰਚਾਰਜ ਵਿੱਤ ਮੰਤਰੀ ਹਰਪਾਲ ਚੀਮਾ ਜਲੰਧਰ ਤੋਂ ਚੰਡੀਗੜ੍ਹ ਲਈ ਰਵਾਨਾ ਹੋ ਗਏ ਹਨ।
#Jalandhar में AAP की जीत का दिल्ली में जश्न ????
AAP convenor व दिल्ली CM @ArvindKejriwal और CM @BhagwantMann पहुंचे पार्टी दफ्तर#AAPsweepsJalandhar pic.twitter.com/CriyXozgMr
ਉਧਰ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਕੋਟਲੀ ਨੂੰ ਕਾਊਂਟਿੰਗ ਕੇਂਦਰ ਦੇ ਬਾਹਰ ਹੀ ਰੋਕ ਲਿਆ ਗਿਆ। ਉਨ੍ਹਾਂ ਕੋਲ ਕਾਊਂਟਿੰਗ ਏਜੰਟ ਦਾ ਕਾਰਡ ਵੀ ਸੀ। ਪੁਲਿਸ ਅਤੇ ਚੋਣ ਕਮਿਸ਼ਨ ਦੀ ਟੀਮ ਨੇ ਉਨ੍ਹਾਂ ਨੂੰ ਕਿਹਾ ਕਿ ਵਿਧਾਇਕ ਹੋਣ ਕਾਰਨ ਉਹ ਅੰਦਰ ਨਹੀਂ ਜਾ ਸਕਦਾ। ਜਿਸ ਤੋਂ ਬਾਅਦ ਵਿਧਾਇਕ ਕੋਟਲੀ ਕੇਂਦਰ ਦੇ ਬਾਹਰ ਧਰਨੇ 'ਤੇ ਬੈਠ ਗਏ ।
ਇਸ ਤੋਂ ਪਹਿਲਾਂ ਵੋਟਿੰਗ ਤੋਂ ਬਾਅਦ ਸਾਰੀਆਂ ਈਵੀਐਮ ਅਤੇ ਵੀਵੀਪੀਏਟੀ ਮਸ਼ੀਨਾਂ ਨੂੰ ਇਥੇ ਸਟਰਾਂਗ ਰੂਮ ਵਿਚ ਰੱਖਿਆ ਗਿਆ ਸੀ। ਜਿਸ ਦੇ ਆਲੇ-ਦੁਆਲੇ ਤਿੰਨ-ਪੱਧਰੀ ਸੁਰੱਖਿਆ ਲਗਾਈ ਗਈ ਸੀ। ਵੋਟਾਂ ਦੀ ਗਿਣਤੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਬਚਣ ਲਈ ਪੰਜਾਬ ਪੁਲਿਸ ਦੇ ਨਾਲ-ਨਾਲ ਅਰਧ ਸੈਨਿਕ ਬਲਾਂ ਦੇ ਜਵਾਨ ਵੀ ਇਥੇ ਤਾਇਨਾਤ ਕੀਤੇ ਗਏ ਹਨ। ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ, ਕਾਂਗਰਸ ਨੇ ਕਰਮਜੀਤ ਕੌਰ ਚੌਧਰੀ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਨੇ ਡਾ. ਸੁਖਵਿੰਦਰ ਸਿੰਘ ਅਤੇ ਭਾਜਪਾ ਨੇ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਉਮੀਦਵਾਰ ਐਲਾਨਿਆ ਸੀ।
ਦੱਸ ਦੇਈਏ ਕਿ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਕੁੱਲ 54.5 ਫੀਸਦੀ ਵੋਟਾਂ ਪਈਆਂ, ਜਿਨ੍ਹਾਂ ਵਿਚ ਸਭ ਤੋਂ ਵੱਧ ਵਿਧਾਨ ਸਭਾ ਹਲਕਾ ਕਰਤਾਰਪੁਰ ‘ਚ 57.4 ਫੀਸਦੀ ਪੋਲਿੰਗ ਦਰਜ ਕੀਤੀ ਗਈ। ਕੁੱਲ 1621800 ਵੋਟਰਾਂ ਵਿੱਚੋਂ 884627 ਨੇ ਵੋਟਾਂ ਪਾਈਆਂ। ਵਿਧਾਨ ਸਭਾ ਹਲਕਾ ਫਿਲੌਰ ਵਿਚ ਕੁੱਲ 200018 ਵੋਟਰਾਂ ਵਿੱਚੋਂ 111664 ਨੇ, ਹਲਕਾ ਨਕੋਦਰ ‘ਚ 191067 ਵੋਟਰਾਂ ‘ਚੋਂ 106786 ਵੋਟਰਾਂ ਅਤੇ ਹਲਕਾ ਸ਼ਾਹਕੋਟ ਵਿਚ 182026 ਵੋਟਰਾਂ ‘ਚੋਂ 104494 ਨੇ ਵੋਟ ਪਾਈ। ਇਸੇ ਤਰ੍ਹਾਂ ਹਲਕਾ ਕਰਤਾਰਪੁਰ ‘ਚ ਕੁੱਲ 179704 ਵੋਟਰਾਂ ‘ਚੋਂ 104164 ਨੇ, ਹਲਕਾ ਜਲੰਧਰ ਪੱਛਮੀ ਵਿਚ 165973 ਵੋਟਰਾਂ ‘ਚੋਂ 93803 ਨੇ, ਹਲਕਾ ਜਲੰਧਰ ਕੇਂਦਰੀ ਵਿਚ 168237 ਵੋਟਰਾਂ ‘ਚੋਂ 82328 ਅਤੇ ਹਲਕਾ ਜਲੰਧਰ ਉੱਤਰੀ ਵਿਚ 183363 ਵੋਟਰਾਂ ‘ਚੋਂ 99760 ਨੇ ਵੋਟਾਂ ਪਾਈਆਂ।
ਹਲਕਾ ਜਲੰਧਰ ਛਾਉਣੀ ਵਿਚ ਕੁੱਲ 186450 ਵੋਟਰਾਂ ‘ਚੋਂ 92625 ਅਤੇ ਹਲਕਾ ਆਦਮਪੁਰ ਵਿਚ 164962 ਵੋਟਰਾਂ ‘ਚੋਂ 89003 ਨੇ ਵੋਟਾਂ ਪਾਈਆਂ । ਵਿਧਾਨ ਸਭਾ ਹਲਕਿਆਂ ਵਿਚ ਵੋਟ ਫੀਸਦੀ ਦੇ ਮਾਮਲੇ ਵਿੱਚ ਕਰਤਾਰਪੁਰ ‘ਚ ਸਭ ਤੋਂ ਵੱਧ 58 ਫੀਸਦੀ, ਆਦਮਪੁਰ ‘ਚ 54 ਫੀਸਦੀ, ਜਲੰਧਰ ਛਾਉਣੀ ਵਿਚ 49.7 ਫੀਸਦੀ, ਜਲੰਧਰ ਕੇਂਦਰੀ ‘ਚ 48.9 ਫੀਸਦੀ, ਜਲੰਧਰ ਉੱਤਰੀ ‘ਚ 54.4 ਫੀਸਦੀ, ਜਲੰਧਰ ਪੱਛਮੀ ਵਿਚ 56.5 ਫੀਸਦੀ ਪੋਲਿੰਗ ਦਰਜ ਕੀਤੀ ਗਈ। ਹਲਕਾ ਨਕੋਦਰ ‘ਚ 55.9 ਫੀਸਦ, ਸ਼ਾਹਕੋਟ ‘ਚ 57.4 ਫੀਸਦੀ ਅਤੇ ਫਿਲੌਰ ‘ਚ 55.8 ਫੀਸਦੀ ਵੋਟਾਂ ਪਈਆਂ । ਵੋਟਾਂ ਦੀ ਗਿਣਤੀ 13 ਮਈ ਨੂੰ ਡਾਇਰੈਕਟਰ ਲੈਂਡ ਰਿਕਾਰਡਜ ਅਤੇ ਸਪੋਰਟਸ ਕਾਲਜ ਕੰਪਲੈਕਸ ਨੇੜੇ ਕਪੂਰਥਲਾ ਚੌਂਕ ਵਿਖੇ ਹੋਵੇਗੀ।