ਹੁਸ਼ਿਆਰਪੁਰ 'ਚ ਦਿਨ-ਦਿਹਾੜੇ ਹੋਈ ਗੈਂਗਵਾਰ ਦਾ ਮਾਮਲਾ : ਗੰਭੀਰ ਜ਼ਖ਼ਮੀ ਨੌਜਵਾਨ ਲੜ ਰਿਹਾ ਜ਼ਿੰਦਗੀ ਤੇ ਮੌਤ ਦੀ ਲੜਾਈ

By : KOMALJEET

Published : May 13, 2023, 12:23 pm IST
Updated : May 13, 2023, 12:23 pm IST
SHARE ARTICLE
Punjab News
Punjab News

ਲੜਾਈ ਦੌਰਾਨ ਜਸਪ੍ਰੀਤ ਸਾਜਨ ਦੀ ਹੋਈ ਸੀ ਮੌਤ 

ਹੁਸ਼ਿਆਰਪੁਰ : ਬੀਤੇ ਕੱਲ੍ਹ ਜਲੰਧਰ ਰੋਡ ’ਤੇ ਪੈਂਦੇ ਪਿੰਡ ਪਿੱਪਲਾਵਾਲਾ ਵਿਚ ਭਾਜਪਾ ਦੀ ਆਗੂ ਬੀਬੀ ਮਹਿੰਦਰ ਕੌਰ ਜੋਸ਼ ਦੇ ਪੁੱਤਰ ਵਲੋਂ ਚਲਾਏ ਜਾ ਰਹੇ ਜਿੰਮ ਦੇ ਬਾਹਰ ਨੌਜਵਾਨਾਂ ਦੀਆਂ ਦੋ ਧਿਰਾਂ ਵਿਚ ਹੋਈ ਗੋਲੀਬਾਰੀ ਦੀ ਘਟਨਾ 'ਚ ਇਕ ਨੌਜਵਾਨ ਸਾਜਨ ਦੀ ਤਾਂ ਮੌਤ ਹੋ ਚੁੱਕੀ ਹੈ ਅਤੇ ਇਸ ਦੌਰਾਨ ਗੰਭੀਰ ਜ਼ਖ਼ਮੀ ਹੋਏ ਜਸਪ੍ਰੀਤ ਉਰਫ਼ ਚੰਨਾ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਚ ਦਾਖ਼ਲ ਹੈ। 

ਹਸਪਤਾਲ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਕ ਚੰਨਾ ਹਸਪਤਾਲ ਦੀ ਚੌਥੀ ਮੰਜ਼ਲ ’ਤੇ ਸਥਿਤ ਨਿਊਰੋ ਆਈ.ਸੀ.ਯੂ.ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਆਉਣ ਵਾਲੇ ਕੁੱਝ ਘੰਟਿਆਂ ਦੇ ਦਰਮਿਆਨ ਚੰਨਾ ਦੇ ਸਿਰ ਦਾ ਆਪ੍ਰੇਸ਼ਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜਸਪ੍ਰੀਤ ਚੰਨਾ ਹਮਲੇ ਵਿਚ ਗੰਭੀਰ ਜ਼ਖ਼ਮੀ ਹੋਇਆ ਸੀ ਜਿਸ ਪਿੱਛੋਂ ਪੁਲਿਸ ਨੇ ਪਹਿਲਾਂ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਤੇ ਬਾਅਦ ਵਿਚ ਆਈ.ਵੀ.ਵਾਈ. ਹਸਪਤਾਲ ਵਿਚ ਉਸ ਦੇ ਕੁੱਝ ਆਪ੍ਰੇਸ਼ਨ ਕੀਤੇ ਗਏ ਤੇ ਉਪਰੰਤ ਉਥੋਂ ਵੀ ਉਸ ਨੂੰ ਡੀ.ਐਮ.ਸੀ.ਲਈ ਰੈਫ਼ਰ ਕਰ ਦਿਤਾ ਗਿਆ।

ਇਸ ਸਭ ਦੇ ਦਰਮਿਆਨ ਖਾਸਾ ਗੱਲ ਇਹ ਵੀ ਰਹੀ ਕਿ ਜਸਪ੍ਰੀਤ ਚੰਨਾ ਦਾ ਕੋਈ ਕਰੀਬੀ ਜਾਂ ਰਿਸ਼ਤੇਦਾਰ ਉਸ ਸਮੇਂ ਮੌਜੂਦ ਨਹੀਂ ਰਿਹਾ ਜਦੋਂ ਉਸ ਨੂੰ ਡੀ.ਐਮ.ਸੀ.ਲਈ ਰੈਫ਼ਰ ਕੀਤਾ ਗਿਆ ਸੀ। ਸ਼ਨੀਵਾਰ ਸਵੇਰੇ ਵੀ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਚ ਜਸਪ੍ਰੀਤ ਚੰਨਾ ਦੀ ਨਿਗਰਾਨੀ ਹੁਸ਼ਿਆਰਪੁਰ ਪੁਲਿਸ ਦੇ ਮੁਲਾਜ਼ਮ ਹੀ ਕਰ ਰਹੇ ਹਨ ਭਾਵੇਂ ਕਿ ਉਹ ਬੇਹੋਸ਼ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜੇਕਰ ਜਸਪ੍ਰੀਤ ਚੰਨਾ ਮੌਤ ਨੂੰ ਹਰਾ ਦਿੰਦਾ ਹੈ ਤਾਂ ਇਸ ਲੜਾਈ ਦੇ ਕਈ ਹੋਰ ਪੱਖ ਵੀ ਪੁਲਿਸ ਤੇ ਲੋਕਾਂ ਦੇ ਸਾਹਮਣੇ ਸਾਫ਼ ਹੋ ਜਾਣਗੇ।

ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਨਾਲ ਸਬੰਧਿਤ ਏ-ਕੈਟੇਗਰੀ ਦੇ ਗੈਂਗਸਟਰ ਬਿੰਨੀ ਗੁੱਜਰ ਜੋ ਕਿ ਕਈ ਸਾਲਾਂ ਤੋਂ ਜੇਲ ਵਿਚ ਬੰਦ ਹੈ, ਦਾ ਜਸਪ੍ਰੀਤ ਚੰਨਾ ਕੱਟੜ ਵਿਰੋਧੀ ਰਿਹਾ ਹੈ ਤੇ ਦੋਵੇਂ ਇਕ-ਇਕ ਵਾਰ ਇਕ-ਦੂਜੇ ’ਤੇ ਵੱਡਾ ਹਮਲਾ ਵੀ ਕਰ ਚੁੱਕੇ ਹਨ ਪਰ ਪਿਛਲੇ ਸਮੇਂ ਦੌਰਾਨ ਜਦੋਂ ਜਸਪ੍ਰੀਤ ਚੰਨਾ ਜੇਲ ਤੋਂ ਬਾਹਰ ਆਇਆ ਤਾਂ ਉਸ ਨੇ ਬਾਹਰ ਆ ਕੇ ਬਿੰਨੀ ਗੁੱਜਰ ਦੇ ਇਕ ਖ਼ਾਸ ਨੌਜਵਾਨ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਉਹ ਬਿੰਨੀ ਗੁੱਜਰ ਨਾਲ ਭਵਿੱਖ ਵਿਚ ਕੋਈ ਲੜਾਈ ਨਹੀਂ ਚਾਹੁੰਦਾ ਤੇ ਮੇਰਾ ਇਹ ਮੈਸੇਜ ਬਿੰਨੀ ਤੱਕ ਪਹੁੰਚਾ ਕੇ ਉਸ ਦੇ ਇਰਾਦੇ ਬਾਰੇ ਦਸਿਆ ਜਾਵੇ। ਜਿਸ ਪਿੱਛੋਂ ਉਸ ਮਿਡਲਮੈਨ ਨੇ ਬਿੰਨੀ ਤਕ ਚੰਨੇ ਦਾ ਸੰਦੇਸ਼ ਪੁੱਜਦਾ ਕੀਤੇ ਤੇ ਉਪਰੰਤ ਬਿੰਨੀ ਨੇ ਇਹ ਭਰੋਸਾ ਦਿਤਾ ਕਿ ਜੇਕਰ ਚੰਨਾ ਉਸ ਦੇ ਵਿਰੁੱਧ ਨਹੀਂ ਚੱਲੇਗਾ ਤਾਂ ਉਹ ਵੀ ਚੰਨੇ ਦੇ ਰਾਹ ਵਿਚ ਨਹੀਂ ਆਉਣਗੇ।

ਇਸ ਮਗਰੋਂ ਚੰਨੇ ਤੇ ਬਿੰਨੀ ਵਿਚ ਇਕ ਤਰ੍ਹਾਂ ਦਾ ਸੀਜ-ਫਾਇਰ ਹੋ ਗਿਆ ਸੀ, ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਸਮੇਂ ਦੌਰਾਨ ਜਸਪ੍ਰੀਤ ਚੰਨਾ ਸ਼ਹਿਰ ਵਿਚ ਇਹ ਗੱਲ ਆਮ ਕਰਦਾ ਸੀ ਕਿ ਹੁਣ ਉਹ ਜੁਰਮ ਦੀ ਦੁਨੀਆਂ ਵਿਚ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਉਸ ਨੇ ਇਸ ਦੇ ਸਭ ਰੰਗ ਦੇਖ ਲਏ ਹਨ ਤੇ ਗੈਂਗਸਟਰਵਾਦ ਵਿਚ ਬਰਬਾਦੀ ਤੋਂ ਇਲਾਵਾ ਕੁਝ ਨਹੀਂ ਰੱਖਿਆ।

ਸ਼ਹਿਰ ਵਿਚ ਇਹ ਆਮ ਚਰਚਾ ਚੱਲ ਰਹੀ ਹੈ ਕਿ ਚੰਨੇ ਦੇ ਭਤੀਜੇ ਸੱਤਿਆ ਦੇ ਕਾਰਨ ਅੱਜ ਇਹ ਹਾਲਾਤ ਬਣੇ ਹਨ ਕਿਉਂਕਿ ਸੱਤਿਆ ਦੀ ਹੀ ਜਿੰਮ ਵਿਚ ਵਿਰੋਧੀ ਧਿਰ ਨਾਲ ਤਕਰਾਰ ਹੋਈ ਦੱਸੀ ਜਾ ਰਹੀ ਹੈ ਜਿਸ ਪਿੱਛੋਂ ਇਹ ਖੂਨੀ ਕਾਂਡ ਹੋਇਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement