
ਕਿਸਾਨਾਂ ਦਾ ਦੋਸ਼ ਹੈ ਕਿ ਵਿਦੇਸ਼ ਭੇਜਣ ਵਾਲੇ ਲੜਕੇ ਨਾਲ ਇਮੀਗ੍ਰੇਸ਼ਨ ਨੇ ਜੋ ਵਾਅਦੇ ਕੀਤੇ ਸਨ ,ਉਹ ਪੂਰੇ ਨਹੀਂ ਹੋਏ
Barnala News : ਬਰਨਾਲਾ ਦੇ ਪੱਕਾ ਕਾਲਜ ਰੋਡ ’ਤੇ ਇੱਕ ਦੁਕਾਨ ਅੱਗੇ ਕਿਸਾਨਾਂ ਨੇ ਧਰਨਾ ਦਿੱਤਾ ਹੈ। ਉਨ੍ਹਾਂ ਦੇ ਵਿਰੁੱਧ ਵਪਾਰੀਆਂ ਨੇ ਪ੍ਰਦਰਸ਼ਨ ਵੀ ਕੀਤਾ ਹੈ। ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਤੇ ਮਾਹੌਲ ਤਣਾਅਪੂਰਨ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਬਾਂਸਲ ਇਮੀਗ੍ਰੇਸ਼ਨ ਨਾਂ ਦੀ ਸੰਸਥਾ ਵੱਲੋਂ ਇੱਕ ਲੜਕੇ ਨੂੰ ਵਿਦੇਸ਼ ਭੇਜਿਆ ਗਿਆ ਸੀ। ਕਿਸਾਨਾਂ ਦਾ ਦੋਸ਼ ਹੈ ਕਿ ਵਿਦੇਸ਼ ਭੇਜਣ ਵਾਲੇ ਲੜਕੇ ਨਾਲ ਇਮੀਗ੍ਰੇਸ਼ਨ ਨੇ ਜੋ ਵਾਅਦੇ ਕੀਤੇ ਸਨ ,ਉਹ ਪੂਰੇ ਨਹੀਂ ਹੋਏ।
ਇਸ ’ਤੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਬਾਂਸਲ ਇਮੀਗ੍ਰੇਸ਼ਨ ਨਾਂ ਦੀ ਸੰਸਥਾ ਵੱਲੋਂ ਲਏ 18 ਲੱਖ ਰੁਪਏ ਵਾਪਸ ਕਰਨ ਲਈ ਕਿਹਾ। ਜਦੋਂ ਕਿ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਨਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਧੱਕੇਸ਼ਾਹੀ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਪੁਲੀਸ ਜਾਂ ਸਿਵਲ ਪ੍ਰਸ਼ਾਸਨ ਤੋਂ ਕਰਵਾਈ ਜਾਵੇ। ਇਸ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਇਮੀਗ੍ਰੇਸ਼ਨ ਦੇ ਕੰਮ ਵਿੱਚ ਕੋਈ ਕਮੀ ਹੈ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।