Sri Muktsar Sahib News: ਡਿਗਰੀਆਂ ਲੈ ਕੇ ਵੀ ਨੌਜਵਾਨ ਬੇਰੁਜ਼ਗਾਰ, ਢਿੱਡ ਭਰਨ ਲਈ ਖੇਤਾਂ ਵਿਚ ਚੁਗ ਰਹੇ ਕਣਕ ਦੇ ਸਿੱਟੇ
Published : May 13, 2024, 11:23 am IST
Updated : May 13, 2024, 11:23 am IST
SHARE ARTICLE
Young people picking wheat in the fields Sri Muktsar Sahib News
Young people picking wheat in the fields Sri Muktsar Sahib News

Sri Muktsar Sahib News: ਸ੍ਰੀ ਮੁਕਤਸਰ ਸਾਹਿਬ ਦੇ ਖੇਤਾਂ ’ਚ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹ ਰਹੀ ਹੈ ਪੋਲ

Young people picking wheat in the fields Sri Muktsar Sahib News: ਬੇਰੁਜ਼ਗਾਰੀ ਦੀ ਵਧਦੀ ਦਰ ਨੇ ਹੁਣ ਨੌਜਵਾਨਾਂ ਨੂੰ ਗੁਜ਼ਾਰੇ ਲਈ ਕਣਕ ਦੇ ਸਿੱਟੇ ਚੁਗਣ 'ਤੇ ਮਜਬੂਰ ਕਰ ਦਿੱਤਾ ਹੈ। ਇਹ ਨੌਜਵਾਨ ਸਾਧਾਰਨ ਜਾਂ ਅਨਪੜ੍ਹ ਨਹੀਂ ਬਲਕਿ ਐੱਮਏ ਤੇ ਬੀਐੱਡ ਪਾਸ ਹਨ।

ਇਹ ਵੀ ਪੜ੍ਹੋ: Sirmour Car Accident: ਹਿਮਾਚਲ ਪ੍ਰਦੇਸ਼ ਵਿਚ ਘੁੰਮਣ ਗਏ ਨੌਜਵਾਨਾਂ ਦੀ ਖੱਡ ਵਿਚ ਡਿੱਗੀ ਕਾਰ, 2 ਨੌਜਵਾਨਾਂ ਦੀ ਹੋਈ ਮੌਤ 

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਗੰਧੜ 'ਚ ਕਈ ਐਸੇ ਮਜ਼ਦੂਰ ਪਰਿਵਾਰਾਂ ਦੇ ਨੌਜਵਾਨ ਹਨ ਜਿਨ੍ਹਾਂ ਨੇ ਗ਼ਰੀਬੀ ਦੇ  ਬਾਵਜੂਦ ਸਖ਼ਤ ਮਿਹਨਤ ਕਰਦਿਆਂ ਉਚੇਰੀ ਸਿੱਖਿਆ ਹਾਸਲ ਕਰ ਕੇ ਵੱਡੀਆਂ- ਵੱਡੀਆਂ ਡਿਗਰੀਆਂ ਤਾਂ ਲੈ ਲਈਆਂ ਪਰ ਰੁਜ਼ਗਾਰ ਦੇ ਨਾਂ 'ਤੇ ਇਕ ਅੱਧੀ ਨੌਕਰੀ ਹਾਸਲ ਨਾ ਕਰ ਸਕੇ।

ਇਹ ਵੀ ਪੜ੍ਹੋ: Lok Sabha Election: ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਦੀ ਵੋਟਿੰਗ ਅੱਜ, 96 ਲੋਕ ਸਭਾ ਸੀਟਾਂ ਸਮੇਤ ਵਿਧਾਨ ਸਭਾ ਸੀਟਾਂ 'ਤੇ ਪੈਣਗੀਆਂ ਵੋਟਾਂ

ਅੱਜ ਹਾਲਤ ਇਹ ਹੈ ਕਿ ਰੋਟੀ ਲਈ ਇਹ ਖੇਤਾਂ 'ਚੋਂ ਸਿੱਟੇ ਚੁਗ ਰਹੇ ਹਨ। ਗੱਲਬਾਤ ਕਰਦਿਆਂ  ਨੌਜਵਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਨੇ ਚਾਰ ਸਾਲ ਪਹਿਲਾਂ ਐੱਮਏ ਕੀਤੀ ਸੀ ਤੇ ਉਹ ਅਜੇ ਵੀ ਪੜ੍ਹ ਰਿਹਾ ਹੈ। ਦੁੱਖ ਦੀ ਗੱਲ ਇਹ ਹੈ ਕਿ ਉਸ ਨੂੰ ਕੋਈ ਨੌਕਰੀ ਨਹੀਂ ਮਿਲੀ।

ਉਸ ਦਾ ਕਹਿਣਾ ਸੀ ਕਿ ਸਰਕਾਰ ਰੁਜ਼ਗਾਰ ਦੇਣ ਦੇ ਵਾਅਦੇ ਤਾਂ ਕਰਦੀ ਹੈ ਮਜ਼ਦੂਰ ਵਰਗ ਨਾਲ ਹਮੇਸ਼ਾ ਧੱਕਾ ਹੀ ਹੁੰਦਾ ਆ ਰਿਹਾ ਹੈ। ਪਹਿਲਾਂ ਤਾਂ ਉਸਨੇ ਗ਼ਰੀਬੀ ਦੇ ਬਾਵਜੂਦ ਸਖ਼ਤ ਮਿਹਨਤ ਕਰਕੇ ਪੜ੍ਹਾਈ ਕੀਤੀ ਤੇ ਹੁਣ ਉਸ ਨੂੰ ਨੌਕਰੀ ਵੀ ਨਹੀਂ ਮਿਲੀ। ਅੱਤ ਦੀ ਮਹਿੰਗਾਈ ਕਾਰਨ ਸਾਨੂੰ ਐਨਾ ਪੜ੍ਹ ਲਿਖ ਕੇ ਵੀ ਖੇਤਾਂ ’ਚੋਂ ਕਣਕ ਦੇ ਸਿੱਟੇ ਇਕੱਠੇ ਕਰਨੇ ਪੈ ਰਹੇ ਹਨ ਤਾਂ ਜੋ ਅਸੀਂ ਆਪਣੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਕਣਕ ਇਕੱਠੀ ਕਰ ਸਕੀਏ। ਉਸ ਨੇ ਕਿਹਾ ਕਿ ਉਸ ਵਰਗੇ ਕਈ ਹੋਰ ਨੌਜਵਾਨ ਹਨ ਜਿਨ੍ਹਾਂ ਕੋਲ ਡਿਗਰੀਆਂ ਤਾਂ ਹਨ ਪਰ ਨੌਕਰੀ ਨਹੀਂ। ਅਖ਼ੀਰ ਉਹ ਮਜ਼ਦੂਰੀ ਕਰਨ ਲਈ ਮਜ਼ਬੂਰ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Young people picking wheat in the fields Sri Muktsar Sahib News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement