
ਕਿਹਾ, ਨਸ਼ਾ ਕਿਸੇ ਵੀ ਕਿਸਮ ਦਾ ਕਿਉਂ ਨਾ ਹੋਵੇ, ਪੰਜਾਬ ’ਚ ਨਹੀਂ ਰਹਿਣ ਦੇਵਾਂਗੇ
ਪੰਜਾਬ ਸਰਕਾਰ ਵਲੋਂ ਕਾਫ਼ੀ ਸਮੇਂ ਤੋਂ ਨਸ਼ਿਆਂ ਵਿਰੁਧ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਪ੍ਰਸ਼ਾਸਨ ਵਲੋਂ ਕਈ ਨਸ਼ਾ ਤਸਕਰ ਕਾਬੂ ਕੀਤੇ ਗਏ ਤੇ ਜੇਲਾਂ ਵਿਚ ਭੇਜੇ ਗਏ ਤੇ ਕਈਆਂ ਦੇ ਘਰ ਵੀ ਢਾਹੇ ਗਏ। ਹੁਣ ਇਕ ਨਵਾਂ ਮਾਮਲਾ ਪਿੰਡ ਮਜੀਠਾ ਤੋਂ ਸਾਹਮਣੇ ਆਇਆ ਹੈ, ਜਿਥੇ ਜ਼ਹਿਰੀਲੀ ਸ਼ਰਾਬ ਪੀਣ ਕਰ ਕੇ ਹੁਣ ਤਕ 17 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਇਸ ਮਾਮਲੇ ਵਿਚ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਮਜੀਠਾ ਥਾਣੇ ਦੇ ਐਸਐਚਓ ਤੇ ਡੀਐਸਪੀ ਨੂੰ ਸਸਪੈਂਡ ਕਰ ਦਿਤਾ ਗਿਆ ਹੈ। ਮਜੀਠਾ ’ਚ ਪੀੜਤ ਪਰਿਵਾਰ ਮੌਜੂਦਾ ਹਾਲਾਤ ਦੀ ਜਾਣਕਾਰੀ ਲੈਣ ਲਈ ਮੰਤਰੀ ਕੁਲਦੀਪ ਸਿੰਘ ਧਾਲਾਵਾਲ ਪਹੁੰਚੇ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਨਸ਼ਿਆਂ ਵਿਰੁਧ ਜੰਗ ਹੋਰ ਤੇਜ਼ ਹੋ ਜਾਵੇਗੀ। ਭਾਰਤ ਪਾਕਿਸਾਤਨ ਜੰਗ ਦੇ ਤਣਾਅ ਕਾਰਨ ਨਸ਼ਿਆਂ ਵਿਰੁਧ ਮੁਹਿੰਮ ’ਚ ਰੁਕਾਵਟ ਆਈ ਸੀ।
ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਅਸੀਂ ਨਸ਼ਿਆਂ ਵਿਰੁਧ ਜੰਗ ਹੋਰ ਤੇਜ਼ ਕਰਾਂਗੇ। ਕਿਸੇ ਵੀ ਕਿਸਮ ਦਾ ਨਸ਼ਾ ਪੰਜਾਬ ਦੀ ਧਰਤੀ ’ਤੇ ਨਹੀਂ ਰਹਿਣ ਦੇਵਾਂਗੇ, ਭਾਵੇਂ ਜੋ ਮਰਜੀ ਕੁੱਝ ਹੋ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ 9 ਮੁਲਜ਼ਮ ਗ੍ਰਿਫ਼ਤਾਰ ਕਰ ਲਏ ਹਨ ਤੇ ਜਿਹੜੇ ਇਸ ਮਾਮਲੇ ਦੇ ਮੁੱਖ ਕਰਤਾ ਧਰਤਾ ਨੇ ਉਹ ਵੀ ਛੇਤੀ ਹੀ ਸਾਡੇ ਕਾਬੂ ਵਿਚ ਹੋਣਗੇ। ਪੀੜਤ ਪਰਿਵਾਰਾਂ ਦੀ ਮਦਦ ਕਰਾਂਗੇ ਤੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਾਂਗੇ।