
Punjab news: ਜਿੱਥੇ ਰਹਿੰਦਿਆਂ ਹਨ 74 ਹਜ਼ਾਰ ਤੋਂ ਵੀ ਵੱਧ ਸ਼ਹੀਦਾਂ ਦੀਆਂ ਵਿਧਾਵਾਵਾਂ
ਦੇਸ਼ ਭਰ ’ਚ ਵੀਰ ਨਾਰੀਆਂ ਦੀ ਗਿਣਤੀ 6,98,252 ਲੱਖ , ਦੂਜੇ ’ਤੇ ਕੇਰਲ ਅਤੇ ਤੀਜੇ ’ਤੇ ਉਤਰ ਪ੍ਰਦੇਸ਼
Punjab news: ਪੰਜਾਬ ਇੱਕ ਵਾਰ ਫਿਰ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕਿਉਂਕਿ ਦੇਸ਼ ਭਗਤੀ ਦੇ ਮਾਮਲੇ ਵਿੱਚ, ਸੂਬੇ ਦਾ ਕੋਈ ਮੁਕਾਬਲਾ ਨਹੀਂ ਹੈ। ਦੇਸ਼ ਲਈ ਖ਼ੁਸ਼ੀ-ਖ਼ੁਸ਼ੀ ਕੁਰਬਾਨੀਆਂ ਦੇਣ ਵਾਲੇ ਜਵਾਨਾਂ ਦੇ ਮਾਮਲੇ ਵਿੱਚ ਪੰਜਾਬ ਦੂਜੇ ਸੂਬਿਆਂ ਤੋਂ ਅੱਗੇ ਹੈ। ਜਦੋਂ ਵੀ ਦੇਸ਼ ਦੀ ਰਾਖੀ ਕਰਨ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਸਭ ਤੋਂ ਅੱਗੇ ਹੁੰਦਾ ਹੈ। ਭਾਵੇਂ ਉਹ ਕਿਸਾਨੀ ਦਾ ਖੇਤਰ ਹੋਵੇ ਜਾਂ ਸਰਹੱਦ ’ਤੇ ਜੰਗ ਲੜ ਰਹੇ ਬਹਾਦਰ ਫ਼ੌਜੀਆਂ ਦਾ। ਆਜ਼ਾਦੀ ਤੋਂ ਪਹਿਲਾਂ ਦਾ ਸਮਾਂ ਹੋਵੇ ਜਾਂ ਆਜ਼ਾਦੀ ਦੇ ਬਾਅਦ ਦਾ ਪੰਜਾਬ ਨੇ ਹਮੇਸ਼ਾ ਹੀ ਅੱਗੇ ਹੋ ਕੇ ਦੇਸ਼ ਦੀ ਸੇਵਾ ਲਈ ਅਹਿਮ ਭੂਮਿਕਾ ਨਿਭਾਈ ਹੈ। ਭਾਰਤ ਦੀਆਂ ਤਿਨੋਂ ਸੈਨਾਵਾਂ ’ਚ ਪੰਜਾਬ ਦੇ ਨੌਜਵਾਨਾਂ ਦੀ ਵੱਖਰੀ ਹੀ ਪਹਿਚਾਣ ਹੁੰਦੀ ਹੈ।
ਸਾਲ 2023 ਤਕ ਦੇ ਰੱਖਿਆ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਜੰਗ ਜਾਂ ਫ਼ੌਜੀ ਕਾਰਵਾਈਆਂ ਵਿੱਚ ਸ਼ਹੀਦ ਹੋਏ ਸੈਨਿਕਾਂ ਦੀਆਂ ਵਿਧਵਾਵਾਂ ਦੀ ਗਿਣਤੀ ਪੰਜਾਬ ਵਿੱਚ ਸਭ ਤੋਂ ਵੱਧ ਹੈ। ਫ਼ੌਜ ਵਿੱਚ ਉਨ੍ਹਾਂ ਨੂੰ ਵੀਰ ਨਾਰੀਆਂ ਵਜੋਂ ਸੰਬੋਧਿਤ ਕੀਤਾ ਜਾਂਦਾ ਹੈ। ਪੰਜਾਬ ਵਿੱਚ ਸਾਬਕਾ ਸੈਨਿਕਾਂ ਦੇ ਰਜਿਸਟਰਡ ਵੀਰ ਨਾਰੀਆਂ ਦੀ ਗਿਣਤੀ 74,253 ਹੈ। ਮੌਜੂਦਾ ਜੰਗ ਦੇ ਹਾਲਾਤਾਂ ਵਿਚ ਵੀ ਪੰਜਾਬ ਨੂੰ ਹੀ ਪਾਕਿਸਤਾਨ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਭਾਰਤੀ ਫ਼ੌਜ ਵਲੋਂ ਪਾਕਿਸਤਾਨ ਦੇ ਹਰ ਹਮਲੇ ਦਾ ਮੂੰਹਤੋੜ ਜਵਾਬ ਦਿਤਾ ਜਾ ਰਿਹਾ ਹੈ। ਅੰਕੜਿਆਂ ਮੁਤਾਬਕ ਸ਼ਹੀਦਾਂ ਦੀਆਂ ਵਿਧਵਾਵਾਂ ਦੀ ਸਭ ਤੋਂ ਵੱਧ ਗਿਣਤੀ 74,253 ਪੰਜਾਬ ਵਿਚ ਹੈ। ਇਸ ਤੋਂ ਬਾਅਦ ਕੇਰਲ 69,507 ਨਾਲ ਦੂਜੇ ਅਤੇ ਉੱਤਰ ਪ੍ਰਦੇਸ਼ 68,815 ਨਾਲ ਤੀਜੇ ਸਥਾਨ ’ਤੇ ਹੈ। ਅੰਕੜਿਆਂ ਮੁਤਾਬਕ ਆਂਧਰਾ ਪ੍ਰਦੇਸ਼ ਵਿੱਚ 26,879 ਅਤੇ ਅਸਾਮ ਵਿੱਚ 10,700 ਵਿਧਵਾਵਾਂ ਹਨ।
ਦੇਸ਼ ਭਰ ਵਿੱਚ ਵੀਰ ਨਾਰੀਆਂ ਦੀ ਗਿਣਤੀ 6,98,252 ਲੱਖ
ਰੱਖਿਆ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿੱਚ ਹਥਿਆਰਬੰਦ ਬਲਾਂ ਦੇ ਸੈਨਿਕਾਂ ਦੀਆਂ ਲਗਭਗ 3 ਲੱਖ ਵੀਰ ਨਾਰੀਆਂ ਹਨ। ਦੇਸ਼ ਭਰ ਵਿੱਚ ਵੀਰ ਨਾਰੀਆਂ ਦੀ ਗਿਣਤੀ 6,98,252 ਲੱਖ ਹੈ। ਜਿਨ੍ਹਾਂ ’ਚੋਂ, ਪੰਜਾਬ, ਹਰਿਆਣਾ, ਜੰਮੂ ਅਤੇ ਕਸ਼ਮੀਰ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ, ਚੰਡੀਗੜ੍ਹ ਅਤੇ ਉੱਤਰਾਖੰਡ ਵਿੱਚ ’ਚ ਲਗਭਗ 2,99,314 ਵੀਰ ਨਾਰੀਆਂ ਰਹਿੰਦੀਆਂ ਹਨ। ਰੱਖਿਆ ਮੰਤਰਾਲੇ ਅਨੁਸਾਰ, ਵੀਰ ਨਾਰੀਆਂ ਦੀ ਇਸ ਗਿਣਤੀ ਵਿੱਚ ਨਾ ਸਿਰਫ਼ ਅਤਿਵਾਦ ਵਿਰੋਧੀ ਕਾਰਵਾਈਆਂ ਵਿੱਚ ਮਾਰੇ ਗਏ ਸੈਨਿਕਾਂ ਦੀਆਂ ਪਤਨੀਆਂ ਸ਼ਾਮਲ ਹਨ, ਸਗੋਂ ਇਸ ਵਿੱਚ ਉਨ੍ਹਾਂ ਵਿਧਵਾਵਾਂ ਦੀ ਗਿਣਤੀ ਵੀ ਸ਼ਾਮਲ ਹੈ ਜਿਨ੍ਹਾਂ ਦੇ ਸੈਨਿਕ ਪਤੀਆਂ ਦੀ ਮੌਤ ਕਿਸੇ ਹੋਰ ਕਾਰਨ ਕਰ ਕੇ ਹੋਈ ਸੀ।
ਵੀਰ ਨਾਰੀਆਂ ਦੀ ਗਿਣਤੀ ਵਿੱਚ ਕੇਰਲ ਦੂਜੇ ’ਤੇ, ਉੱਤਰ ਪ੍ਰਦੇਸ਼ ਤੀਜੇ ਸਥਾਨ ’ਤੇ
ਹਥਿਆਰਬੰਦ ਬਲਾਂ ਦੇ ਜਵਾਨਾਂ ਦੀਆਂ ਵਿਧਵਾਵਾਂ ਦੀ ਗਿਣਤੀ ਪੰਜਾਬ ਵਿੱਚ ਸਭ ਤੋਂ ਵੱਧ ਹੈ। ਇੱਥੇ ਵੀਰ ਨਾਰੀਆਂ ਦੀ ਗਿਣਤੀ 74,253 ਹੈ ਜੋ ਕਿ ਇਨ੍ਹਾਂ ਦੀ ਕੁੱਲ ਗਿਣਤੀ ਦਾ 10.63 ਪ੍ਰਤੀਸ਼ਤ ਹੈ। ਕੇਰਲ ਦੂਜੇ ਸਥਾਨ ’ਤੇ ਹੈ, ਜਦੋਂ ਕਿ ਉੱਤਰ ਪ੍ਰਦੇਸ਼ ਤੀਜੇ ਸਥਾਨ ’ਤੇ ਹੈ। ਜੇਕਰ ਅਸੀਂ ਹਰਿਆਣਾ ਦੀ ਗੱਲ ਕਰੀਏ ਤਾਂ ਰੱਖਿਆ ਮੰਤਰਾਲੇ ਦੀ ਸੂਚੀ ਅਨੁਸਾਰ ਹਰਿਆਣਾ ਛੇਵੇਂ ਸਥਾਨ ’ਤੇ ਹੈ। ਇੱਥੇ ਸੈਨਿਕਾਂ ਦੀਆਂ ਵਿਧਵਾਵਾਂ ਦੀ ਗਿਣਤੀ 53,546 ਹੈ। ਉੱਤਰ-ਪੱਛਮੀ ਰਾਜ ਹਥਿਆਰਬੰਦ ਸੈਨਾਵਾਂ ਵਿੱਚ ਮਨੁੱਖੀ ਸ਼ਕਤੀ ਦੇ ਮਾਮਲੇ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ।
ਦੇਸ਼ ਭਰ ’ਚ ਫ਼ੌਜੀ ਵਿਧਵਾਵਾਂ ਦੀ ਗਿਣਤੀ
ਆਂਧਰਾ ਪ੍ਰਦੇਸ਼ : 25,852 , ਅਰੁਣਾਚਲ ਪ੍ਰਦੇਸ਼ : 226, ਅਸਾਮ : 9,166, ਬਿਹਾਰ : 11,788, ਛੱਤੀਸਗੜ੍ਹ : 1,543 ਦਿੱਲੀ : 14,029 ਗੋਆ : 477
ਗੁਜਰਾਤ : 5,049 ਹਰਿਆਣਾ : 53,546 ਹਿਮਾਚਲ ਪ੍ਰਦੇਸ਼ : 39,367 ਜੰਮੂ ਅਤੇ ਕਸ਼ਮੀਰ : 21,890 ਝਾਰਖੰਡ : 4,801 ਕਰਨਾਟਕ : 29,740 ਕੇਰਲਾ : 69,507 ਮਧਿਆ ਪ੍ਰਦੇਸ਼ : 11,910 ਮਹਾਰਾਸ਼ਟਰ : 65,000 ਮਣੀਪੁਰ : 2,113 ਮੇਘਾਲਿਆ : 1,440 ਮਿਜ਼ੋਰਮ : 2,699 ਨਾਗਾਲੈਂਡ : 939 ਓਡੀਸ਼ਾ : 4,509 ਪੰਜਾਬ : 74,253 ਰਾਜਸਥਾਨ : 44,665 ਸਿੱਕਮ : 416 ਤਾਮਿਲ ਨਾਡੂ : 58,864 ਤ੍ਰਿਪੁਰਾ : 705 ਤੇਲਨਾਗਾਨਾ : 7,072 ਉੱਤਰਾਖੰਡ : 48,924 ਉੱਤਰ ਪ੍ਰਦੇਸ਼ : 68,815 ਪੱਛਮੀ ਬੰਗਾਲ : 14,379 ਅੰਡੇਮਾਨ ਅਤੇ ਨਿਕੋਬਾਰ : 192 ਚੰਡੀਗੜ੍ਹ : 2,640 ਪੁਡੂਚੇਰੀ : 843 ਲਦਾਖ : 893
ਕੁੱਲ : 6,98,252
(For more news apart from Punjab Latest News, stay tuned to Rozana Spokesman)