ਮੁਕਤਸਰ 'ਚ ਇਨਸਾਫ ਪਸੰਦ ਲੋਕਾਂ ਨੇ ਕੱਢਿਆ ਰੋਸ ਮਾਰਚ
Published : Jun 13, 2019, 4:54 pm IST
Updated : Jun 13, 2019, 4:54 pm IST
SHARE ARTICLE
Protest March For Fatheveer
Protest March For Fatheveer

ਸਰਕਾਰ ਦੀ ਨਾਕਾਮੀ ਕਾਰਨ ਬੱਚੇ ਨੂੰ ਗਵਾਉਣੀ ਪਈ ਜਾਨ: ਪ੍ਰਦਰਸ਼ਨਕਾਰੀ

ਸੰਗਰੂਰ- ਸੁਨਾਮ ਦੇ ਪਿੰਡ ਭਗਵਾਨਪੁਰਾ ਵਿਖੇ ਬੋਰਵੈੱਲ ਵਿੱਚ ਡਿੱਗੇ ਦੋ ਸਾਲਾ ਫਤਿਹਵੀਰ ਦੀ ਬੇਵਕਤੀ ਵਿਛੋੜੇ ਤੇ ਵੀਰਵੀਰ ਨੂੰ ਸਥਾਨਕ ਸ਼ਹਿਰ ਵਿੱਚ ਇਨਸਾਫ਼ ਪਸੰਦ ਲੋਕਾਂ ਨੇ ਸੰਗਰੂਰ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਦੱਸ ਦੇਈਏ ਕਿ ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਜੁੜੇ ਅਧਿਆਪਕਾਂ ,ਬਿਜਲੀ ਕਾਮਿਆਂ, ਤਰਕਸ਼ੀਲਾਂ, ਮਜ਼ਦੂਰਾਂ ਤੇ ਕਿਸਾਨਾਂ ਨੇ ਕਿਹਾ ਕਿ ਫਤਿਹਵੀਰ ਦੀ ਇਹ ਕੁਦਰਤੀ ਮੌਤ ਹਰਗਿਜ਼  ਨਹੀ,ਸਗੋਂ ਕਥਿਤ ਕਤਲ ਹੈ, ਜਿਸਦੇ ਜ਼ਿੰਮੇਵਾਰ ਸੰਗਰੂਰ ਪ੍ਰਸ਼ਾਸ਼ਨ ਤੇ ਪੰਜਾਬ ਦੀ ਕੈਪਟਨ ਸਰਕਾਰ ਹੈ।

Protest March For FatheveerProtest March For Fatheveer

ਆਗੂਆਂ ਨੇ ਕਿਹਾ ਕਿ ਇਹ ਪ੍ਰਸ਼ਾਸ਼ਨ ਦੀ ਲਾਪਰਵਾਹੀ ਤੇ ਸਰਕਾਰ ਦੀ ਨਾਕਾਮੀ ਦਾ ਸਿੱਟਾ ਹੈ ਕਿ ਇੱਕ ਮਾਸੂਮ ਨੂੰ ਜਾਨ ਤੋਂ ਹੱਥ ਧੋਣੇ ਪਏ।ਉਹਨਾਂ ਆਖਿਆ ਕਿ ਸਰਕਾਰਾਂ ਨੂੰ ਆਮ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ ,ਨਤੀਜੇ ਵਜੋਂ ਅਜਿਹੇ ਹਾਦਸਿਆਂ ਵਿੱਚ ਲੋਕਾਂ ਦੀਆਂ ਬੇਸ਼ਕੀਮਤੀ ਜਾਨਾਂ ਅਜਾਈਂ ਜਾ ਰਹੀਆਂ ਹਨ।

Protest March For FatheveerProtest March For Fatheveer

ਆਗੂਆਂ ਨੇ ਫਤਿਹਵੀਰ ਦੇ ਕਥਿਤ ਕਾਤਲਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰਦਿਆਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਦੀ ਮੰਗ ਕੀਤੀ।ਪਾਰਕ ਤੋਂ ਕੋਟਕਪੂਰਾ ਚੌਕ ਤੱਕ ਸਰਕਾਰ ਖ਼ਿਲਾਫ਼ ਇਨਸਾਫ਼ ਮਾਰਚ ਕੀਤਾ।ਉਹਨਾਂ ਚਿਤਾਵਨੀ ਦਿੰਦਿਆ ਕਿਹਾ ਕਿ ਅਜਿਹੀਆਂ ਨਾਕਾਮੀਆਂ ਦੀ ਕੈਪਟਨ ਸਰਕਾਰ ਨੂੰ ਸਿਆਸੀ ਕੀਮਤ ਤਾਰਨੀ ਪਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement