
ਪਿੰਡ ਜੋਧਪੁਰ ਦੇ ਅਮਰਜੀਤ ਸਿੰਘ ਦੇ ਹੋਏ ਕਤਲ ਦੀ ਗੁੱਥੀ ਨੂੰ ਥਾਣਾ ਤਰਨਤਾਰਨ ਦੀ ਪੁਲਿਸ ਵੱਲੋਂ ਸੁਲਝਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਤਰਨਤਾਰਨ: ਪਿੰਡ ਜੋਧਪੁਰ ਦੇ ਅਮਰਜੀਤ ਸਿੰਘ ਦੇ ਹੋਏ ਕਤਲ ਦੀ ਗੁੱਥੀ ਨੂੰ ਥਾਣਾ ਤਰਨਤਾਰਨ ਦੀ ਪੁਲਿਸ ਵੱਲੋਂ ਸੁਲਝਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੁਲਿਸ ਮੁਤਾਬਕ ਅਮਰਜੀਤ ਸਿੰਘ ਦਾ ਕਤਲ ਉਸ ਦੀ ਪਤਨੀ ਮਨਪ੍ਰੀਤ ਕੌਰ ਨੇ ਅਪਣੇ ਪ੍ਰੇਮੀ ਪ੍ਰਤਾਪ ਸਿੰਘ ਨਾਲ ਮਿਲ ਕੇ ਕੀਤਾ ਸੀ। ਮਨਪ੍ਰਤੀ ਕੌਰ ਦਾ ਪ੍ਰੇਮੀ ਪ੍ਰਤਾਪ ਸਿੰਘ ਫੌਜ ਵਿਚ ਨੌਕਰੀ ਕਰਦਾ ਹੈ।
Amarjeet Singh
ਪ੍ਰਤਾਪ ਸਿੰਘ ਦੇ ਮਨਪ੍ਰੀਤ ਕੌਰ ਨਾਲ ਕਰੀਬ ਪਿਛਲੇ ਇਕ ਸਾਲ ਤੋਂ ਸਬੰਧ ਹਨ। ਇਹਨਾਂ ਸਬੰਧਾਂ ਬਾਰੇ ਜਦੋਂ ਅਮਰਜੀਤ ਸਿੰਘ ਨੂੰ ਪਤਾ ਚੱਲਿਆ ਤਾਂ ਅਕਸਰ ਉਹਨਾਂ ਦੇ ਘਰ ਕਲੇਸ਼ ਰਹਿਣ ਲੱਗਿਆ। ਇਸ ਦੇ ਚਲਦਿਆਂ ਅਮਰਜੀਤ ਸਿੰਘ ਨੂੰ ਅਪਣੇ ਰਾਸਤੇ ‘ਚੋਂ ਹਟਾਉਣ ਲਈ ਪ੍ਰਤਾਪ ਸਿੰਘ ਦੀ ਮਦਦ ਨਾਲ ਮਨਪ੍ਰੀਤ ਕੌਰ ਨੇ ਅਪਣੇ ਪਤੀ ਦੀ ਹੱਤਿਆ ਕਰ ਦਿੱਤੀ। ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ।
Police In-charge
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਦਾ ਕਤਲ ਉਸ ਸਮੇਂ ਕੀਤਾ ਗਿਆ ਜਦੋਂ ਉਹ ਦੁੱਧ ਲੈਣ ਲਈ ਗਿਆ ਸੀ। ਅਮਰਜੀਤ ਸਿੰਘ ਦੇ ਕਤਲ ਵਿਚ ਪ੍ਰਤਾਪ ਸਿੰਘ ਦਾ ਸਾਥ ਉਸ ਦੇ ਦੋ ਦੋਸਤਾਂ ਨੇ ਦਿੱਤਾ । ਥਾਣਾ ਮੁਖੀ ਨੇ ਦੱਸਿਆ ਕਿ ਮਨਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੇ ਅਪਣਾ ਜ਼ੁਰਮ ਵੀ ਕਬੂਲ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪ੍ਰਤਾਪ ਸਿੰਘ ਅਤੇ ਉਸ ਦੇ ਸਾਥੀਆਂ ਦੀ ਭਾਲ ਜਾਰੀ ਹੈ।