
ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਦੁਆਰਾ ਪਿੰਡ ਚੱਬੇਵਾਲ ਦੀ ਮਾਰਕੀਟ ਵਿਚ ਘੁਮ ਕੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ
ਹੁਸ਼ਿਆਰਪੁਰ, 12 ਜੂਨ (ਪਪ): ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਦੁਆਰਾ ਪਿੰਡ ਚੱਬੇਵਾਲ ਦੀ ਮਾਰਕੀਟ ਵਿਚ ਘੁਮ ਕੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਗਈ। ਦੁਕਾਨਾਂ, ਰੇੜੀਆਂ ਅਤੇ ਫੜੀਆਂ 'ਤੇ ਜਾ ਕੇ ਦੁਕਾਨਦਾਰਾਂ ਨਾਲ ਗੱਲ ਕਰ ਕੇ ਡਾ. ਰਾਜ ਨੇ ਉਨ੍ਹਾਂ ਦਾ ਹਾਲਚਾਲ ਜਾਣਿਆ। ਕੋਰੋਨਾ ਵਾਇਰਸ ਕਾਰਣ ਬਿਜਨੈਸ ਅਤੇ ਮਾਰਕੀਟ ਤੇ ਪਏ ਪ੍ਰਭਾਵਾਂ ਬਾਰੇ ਜਾਣਕਾਰੀ ਲਈ। ਉਹਨਾਂ ਨੇ ਦਿਲਾਸਾ ਦਿਤਾ ਕਿ ਅਪਣੇ ਹਲਕਾ ਵਾਸੀਆਂ ਦੀ ਹਰ ਜ਼ਰੂਰਤ ਵਿੱਚ ਉਹ ਸਭਨਾਂ ਦੇ ਨਾਲ ਹਨ।
ਡਾ. ਰਾਜ ਨੇ ਕਿਹਾ ਕਿ ਕਿਸੇ ਵੀ ਪ੍ਰੇਸ਼ਾਨੀ ਦੀ ਸੂਰਤ ਵਿਚ ਤੁਰਤ ਉਨ੍ਹਾਂ ਨਾਲ ਸੰਪਰਕ ਕਰਨ ਜਿਸ 'ਤੇ ਉਹ ਇਨ੍ਹਾਂ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਤੁਰਤ ਹੱਲ ਕਰਨ ਲਈ ਹਰ ਬਣਦਾ ਕਦਮ ਚੁੱਕਣਗੇ।
File Photo
ਇਸ ਮੌਕੇ ਡਾ. ਰਾਜ ਨੇ ਮਾਰਕੀਟ ਵਿਚ ਮੌਜੂਦ ਦੁਕਾਨਦਾਰਾਂ ਤੇ ਲੋਕਾਂ ਨੂੰ ਦਸਿਆ ਕਿ ਕੋਰੋਨਾ ਵਾਇਰਸ ਦੇ ਸਮੁਦਾਇਕ ਪ੍ਰਸਾਰ (ਕਮਿਉਨਿਟੀ ਸਪ੍ਰੈਡ) ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੁਆਰਾ ਮੁੜ ਅੰਸ਼ਿਕ ਤੌਰ 'ਤੇ ਅਤੇ ਜਨਤਕ ਛੁੱਟੀ 'ਤੇ ਬਾਹਰ ਨਿਕਲਣ ਦੀ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਆਮ ਜਨਤਾ ਦੀ ਭਲਾਈ ਲਈ ਲਏ ਗਏ ਇਸ ਫ਼ੈਸਲੇ ਵਿਚ ਸਾਰੇ ਦੁਕਾਨਦਾਰ ਅਪਣਾ ਸਾਥ ਦੇਣ ਤਾਂ ਜੋ ਪੰਜਾਬ ਵਿਚ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਡਾ. ਰਾਜ ਨੇ ਕਿਹਾ ਕਿ ਪਹਿਲਾਂ ਵੀ ਲਾਕਡਾਊਨ ਦੌਰਾਨ ਦੁਕਾਨਦਾਰਾਂ ਅਤੇ ਜਨਤਾ ਦੇ ਸਾਥ ਨਾਲ ਕੋਰੋਨਾ 'ਤੇ ਠੱਲ ਪਾਉਣ ਵਿਚ ਅਸੀਂ ਕਾਮਯਾਬ ਰਹੇ ਹਾਂ। ਬਜ਼ਾਰ ਵਿਚ ਨਾ ਸਿਰਫ ਛੋਟੇ-ਵੱਡੇ ਦੁਕਾਨਦਾਰ, ਸਬਜੀ ਤੇ ਫਲ ਵਿਕਰੇਤਾ ਬਲਕਿ ਖਰੀਦਦਾਰ ਵੀ ਆਪਣੇ ਵਿਧਾਇਕ ਨੂੰ ਇੰਝ ਆਪਣੇ ਵਿੱਚ ਵੇਖ ਕੇ ਅਤੇ ਉਹਨਾਂ ਨਾਲ ਗੱਲਬਾਤ ਕਰ ਬਹੁਤ ਖੁਸ਼ ਸਨ।