
ਪੀ.ਐਸ.ਪੀ.ਸੀ.ਐਲ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਹੋਏ ਨਿਯੁਕਮ
ਪਟਿਆਲਾ, 12 ਜੂਨ, (ਸਪੋਕਸਮੈਨ ਸਮਾਚਾਰ ਸੇਵਾ) : ਇੰਜੀਨੀਅਰ ਦਲਜੀਤ ਇੰਦਰਪਾਲ ਸਿੰਘ ਗਰੇਵਾਲ ਨੇ ਅੱਜ ਇਥੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨਵੇਂ ਡਾਇਰੈਕਟਰ ਡਿਸਟ੍ਰੀਬਿਊਸ਼ਨ ਵਜੋਂ ਚਾਰਜ ਸੰਭਾਲ ਲਿਆ ਹੈ। ਇਹ ਪ੍ਰਗਟਾਵਾ ਅੱਜ ਇਥੇ ਪੀਐਸਪੀਸੀਐਲ ਦੇ ਬੁਲਾਰੇ ਵਲੋਂ ਜਾਰੀ ਬਿਆਨ ਵਿਚ ਕੀਤਾ ਗਿਆ। ਪੰਜਾਬ ਸਰਕਾਰ ਨੇ ਇੰਜੀਨੀਅਰ ਡੀ.ਐੱਸ. ਗਰੇਵਾਲ ਨੂੰ 2 ਸਾਲਾਂ ਦੀ ਮਿਆਦ ਲਈ ਨਿਯੁਕਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
File Photo
ਇੰਜੀਨੀਅਰ ਦਲਜੀਤ ਇੰਦਰਪਾਲ ਸਿੰਘ ਗਰੇਵਾਲ ਦਾ ਜਨਮ 15 ਸਤੰਬਰ, 1963 ਨੂੰ ਹੋਇਆ, 1984 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਬੀ.ਈ ਗ੍ਰੈਜੂਏਟ ਕਰਨ ਤੋਂ ਬਾਅਦ, ਉਨ੍ਹਾਂ ਨੇ 1985 ਵਿਚ ਪੀਐਸਈਬੀ ਵਿਚ ਟ੍ਰੇਨੀ ਇੰਜੀਨੀਅਰ ਵਜੋਂ ਅਪਣੀ ਸੇਵਾ ਸ਼ੁਰੂ ਕੀਤੀ ਅਤੇ ਇੰਜੀਨੀਅਰ-ਇਨ-ਚੀਫ਼ ਦੇ ਪੱਧਰ ਤਕ ਪੀਐਸਪੀਸੀਐਲ ਦੀ 35 ਤੋਂ ਵੱਧ ਸਾਲਾਂ ਤਕ ਸੇਵਾ ਕੀਤੀ । ਇੰਜੀਨੀਅਰ ਦਲਜੀਤ ਇੰਦਰਪਾਲ ਸਿੰਘ ਗਰੇਵਾਲ ਨੇ ਇੰਜੀਨੀਅਰ ਇਨ-ਚੀਫ਼ ਡਿਸਟ੍ਰੀਬਿਸ਼ਨ ਸੈਂਟਰਲ ਜ਼ੋਨ, ਚੀਫ਼ ਇੰਜੀਨੀਅਰ ਦੱਖਣ ਜ਼ੋਨ ਅਤੇ ਐਸ.ਈ ਸੰਗਰੂਰ ਅਤੇ ਸੀਨੀਅਰ ਐਕਸੀਅਨ ਗਰਿੱਡ ਰਖ-ਰਖਾਅ ਸੰਗਰੂਰ ਵਜੋਂ ਵੱਖ ਵੱਖ ਅਹੁਦੇ ’ਤੇ ਸੇਵਾ ਨਿਭਾਈ।