
ਪੰਜਾਬ ਪਾਵਰ ਕਾਰਪੋਰੇਸ਼ਨ ਦੇ ਡਾਇਰੈਕਟਰ ਕਮਰਸ਼ੀਅਲ ਨਿਯੁਕਤ
ਪਟਿਆਲਾ, 12 ਜੂਨ, (ਸਪੋਕਸਮੈਨ ਸਮਾਚਾਰ ਸੇਵਾ) : ਇੰਜੀਨੀਅਰ ਗੋਪਾਲ ਸ਼ਰਮਾ ਨੇ ਅੱਜ ਇਥੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨਵੇਂ ਡਾਇਰੈਕਟਰ ਕਮਰਸ਼ੀਅਲ ਵਜੋ ਅਪਣੇ ਅਹੁਦਾ ਸੰਭਾਲ ਲਿਆ ਹੈ। ਇਹ ਪ੍ਰਗਟਾਵਾ ਇਥੇ ਪੀਐਸਪੀਸੀਐਲ ਦੇ ਬੁਲਾਰੇ ਵਲੋਂ ਜਾਰੀ ਪ੍ਰੈਸ ਨੋਟ ਵਿਚ ਕੀਤਾ ਗਿਆ। ਪੰਜਾਬ ਸਰਕਾਰ ਨੇ ਇੰਜੀਨੀਅਰ ਗੋਪਾਲ ਸ਼ਰਮਾ ਨੂੰ 2 ਸਾਲਾਂ ਦੀ ਮਿਆਦ ਲਈ ਨਿਯੁਕਤ ਕੀਤਾ ਹੈ। ਇੰਜੀਨੀਅਰ ਗੋਪਾਲ ਸ਼ਰਮਾ ਦਾ ਜਨਮ 19 ਸਤੰਬਰ, 1962 ਨੂੰ ਹੋਇਆ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ.ਈ. (ਇਲੈਕਟ੍ਰੀਕਲ ਗ੍ਰੈਜੂਏਟ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਬੀ.ਏ. ਕੀਤੀ। ਇੰਜੀਨੀਅਰ ਗੋਪਾਲ ਸ਼ਰਮਾ ਨੇ 1985 ਵਿਚ ਪੀਐਸਈਬੀ ਵਿਚ ਸਹਾਇਕ ਇੰਜੀਨੀਅਰ ਵਜੋਂ ਸ਼ਾਮਲ ਹੋਏ ਅਤੇ ਇੰਜੀਨੀਅਰ-ਇਨ-ਚੀਫ਼ ਦੇ ਪੱਧਰ ਤਕ ਪਹੁੰਚੇ ਅਤੇ ਪੀਐਸਪੀਸੀਐਲ ਨੂੰ 35 ਸਾਲਾਂ ਤੋਂ ਵੱਧ ਸਮੇਂ ਲਈ ਸੇਵਾ ਕੀਤੀ।