
ਪੰਜਾਬੀ ਬੋਲਦੇ ਬੱਚੇ ਅੰਗਰੇਜ਼ੀ ਸਕੂਲਾਂ ਵਿਚ ਅਤੇ ਹਿੰਦੀ ਬੋਲਦੇ ਬੱਚੇ ਪੰਜਾਬੀ ਸਕੂਲਾਂ ਵਿਚ ਲੈ ਰਹੇ ਨੇ ਦਾਖ਼ਲੇ
ਸੰਗਰੂਰ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਵਿੱਚ ਜੰਮੇ ਬੱਚਿਆਂ ਦਾ ਵਿਦੇਸ਼ਾਂ ਵਲ ਪ੍ਰਵਾਸ ਹੁਣ ਕੋਈ ਲੁਕਿਆ-ਛਿਪਿਆ, ਅਣਗੌਲਿਆ ਜਾਂ ਨਵਾਂ ਮੁੱਦਾ ਨਹੀਂ ਰਿਹਾ। ਦਰਅਸਲ ਇਸ ਪ੍ਰਵਾਸ ਦੀਆਂ ਜੜ੍ਹਾਂ ਦੇਸ਼ ਅੰਦਰ ਪਸਰੇ ਆਰਥਿਕ ਮੰਦਵਾੜੇ, ਅਮਨ ਕਾਨੂੰਨ ਦੀ ਤਰਸਯੋਗ ਹਾਲਤ ਅਤੇ ਬੇਰੁਜ਼ਗਾਰੀ ਵਰਗੇ ਵਿਸ਼ਾਲ ਮਸਲਿਆਂ ਦੀ ਦੇਣ ਹਨ।
Study Abroad
ਵਿਦੇਸ਼ਾਂ ਵਲ ਇਸ ਪ੍ਰਵਾਸ ਦੀ ਯੋਜਨਾਬੰਦੀ ਵਿਚ ਵਿਦੇਸ਼ ਜਾਣ ਵਾਲੇ ਬੱਚੇ ਦੇ ਸਮੁੱਚੇ ਪ੍ਰਵਾਰ ਦੀ ਹਮੇਸ਼ਾਂ ਭਰਵੀਂ ਸ਼ਮੂਲੀਅਤ ਹੁੰਦੀ ਹੈ ਕਿਉਂਕਿ ਇਸ ਪ੍ਰਵਾਸ ਨਾਲ ਪ੍ਰਵਾਰ ਦਾ ਭਵਿੱਖ ਅਤੇ ਹੋਣੀ ਜੁੜੀ ਹੁੰਦੀ ਹੈ।
Students
ਬਹੁਗਿਣਤੀ ਬੱਚਿਆਂ ਵਲੋਂ ਵਿਦੇਸ਼ਾਂ ਵਲ ਪ੍ਰਵਾਸ ਦਾ ਰੁਝਾਨ ਬੁਨਿਆਦੀ ਤੌਰ 'ਤੇ ਭਾਵੇਂ ਉੱਚ ਵਿਦਿਆ ਗ੍ਰਹਿਣ ਕਰਨ ਦੇ ਮਨਸੂਬੇ ਤੋਂ ਪ੍ਰੇਰਿਤ ਹੈ ਪਰ ਅਸਲ ਵਿਚ ਇਹ ਪ੍ਰਵਾਸ ਪੱਕੇ ਤੌਰ 'ਤੇ ਸਥਾਪਤੀ ਦਾ ਇਕ ਸਾਧਨ ਬਣ ਚੁੱਕਾ ਹੈ ਕਿਉਂਕਿ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਵਿਦੇਸ਼ੀ ਵਿਦਿਆਰਥੀਆਂ ਦੀ ਪੜ੍ਹਾਈ ਪੂਰੀ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਵਰਕ ਪਰਮਿਟ, ਵਰਕ ਪਰਮਿਟ ਤੋਂ ਬਾਅਦ ਟੀ.ਆਰ. (ਟੈਂਪਰੇਰੀ ਰੈਜ਼ੀਡੈਂਸੀ) ਅਤੇ ਉਸ ਤੋਂ ਬਾਅਦ ਪੀ.ਆਰ. (ਪਰਮਾਨੈਂਟ ਰੈਜ਼ੀਡੈਂਸੀ) ਵੀ ਦੇ ਦਿਤੀ ਜਾਂਦੀ ਹੈ ਜਿਸ ਦੁਆਰਾ ਉਨ੍ਹਾਂ ਲਈ ਉਸ ਦੇਸ਼ ਵਿਚ ਪੱਕੇ ਤੌਰ 'ਤੇ ਸਥਾਪਤ ਹੋਣ ਦੇ ਮੌਕਿਆਂ ਦੀ ਭਰਮਾਰ ਹੋ ਜਾਂਦੀ ਹੈ।
Study Abroad
ਅਗਰ ਕੈਨੇਡਾ ਪੜ੍ਹਨ ਜਾ ਰਹੇ ਇਕ ਬੱਚੇ ਦੀ ਪੜ੍ਹਾਈ ਦੇ ਖਰਚੇ ਸਮੇਤ ਹੋਰ ਢੇਰ ਸਾਰੇ ਸਹਾਇਕ ਖਰਚਿਆਂ ਤੇ ਪੰਛੀ ਝਾਤ ਮਾਰੀ ਜਾਵੇ ਤਾਂ ਪਤਾ ਚਲਦਾ ਹੈ ਕਿ ਉਥੇ ਬੈਚੂਲਰ ਕੋਰਸਾਂ ਵਿਚ ਫ਼ੀਸ 6 ਤੋਂ 12 ਲੱਖ ਰੁਪਏ ਸਲਾਨਾ ਹੈ। ਮਾਸਟਰਜ਼ ਲਈ ਫੀਸ 7 ਤੋਂ 18 ਲੱਖ ਰੁਪਏ ਸਲਾਨਾ ਹੈ। ਇੱਕ ਸਾਲ ਦੇ ਡਿਪਲੋਮੇ ਦੀ ਫੀਸ ਲਗਭਗ 8 ਲੱਖ 25 ਹਜਾਰ ਰੁਪਏ ਹੈ। ਡਾਕਟਰੀ ਨਾਲ ਸੰਬੰਧਤ ਸਹਾਇਕ ਕੋਰਸਾਂ ਲਈ ਫੀਸ ਦੀ ਦਰ 4 ਤੋਂ 7 ਲੱਖ ਰੁਪਏ ਸਲਾਨਾ ਹੈ। ਸਟੂਡੈਂਟ ਵੀਜ਼ਾ ਫੀਸ ਲਗਭਗ 7800 ਰੁਪਏ ਹੈ।
Study Abroad
ਕੈਨੇਡਾ ਰਹਿਣ ਦੇ ਖਰਚੇ ਲਗਭਗ 5 ਲੱਖ 50 ਹਜਾਰ ਰੁਪਏ ਸਲਾਨਾ ਹਨ। ਟਰਾਂਸਪੋਰਟ ਖਰਚੇ 5 ਤੋਂ 10 ਹਜ਼ਾਰ ਪ੍ਰਤੀ ਮਹੀਨਾ ਹਨ। ਸਿਹਤ ਸੰਭਾਲ ਦਾ ਖਰਚਾ 15000 ਹਜ਼ਾਰ ਮਹੀਨਾ ਤੋਂ ਕਈ ਲੱਖ ਸਾਲਾਨਾ ਤਕ ਹੋ ਸਕਦਾ ਹੈ। ਪੰਜਾਬੀ ਬੋਲਦੇ ਬੱਚੇ ਅੰਗਰੇਜੀ ਸਕੂਲਾਂ ਵਿੱਚ ਅਤੇ ਹਿੰਦੀ ਬੋਲਦੇ ਬੱਚੇ ਪੰਜਾਬੀ ਸਕੂਲਾਂ ਵਿੱਚ ਪੜ੍ਹ ਰਹੇ ਹਨ ਪੰਜਾਬ ਦੀ ਇਸ ਤੋਂ ਵੱਡੀ ਬਦਕਿਸਮਤੀ ਹੋਰ ਕੀ ਹੋ ਸਕਦੀ ਹੈ ਕਿ ਉਨ੍ਹਾਂ ਵਲੋਂ ਬਣਾਏ ਮਹਿਲਨੁਮਾ ਘਰਾਂ ਵਿੱਚ ਹੁਣ ਕਬੂਤਰ ਬੋਲਦੇ ਹਨ।