PGI ਚੰਡੀਗੜ੍ਹ ਦਾ ਵੱਡਾ ਮਾਅਰਕਾ, ਪਲਾਜ਼ਮਾ ਥੈਰੇਪੀ ਨਾਲ ਠੀਕ ਹੋਇਆ 60 ਸਾਲਾ ਮਰੀਜ਼!
Published : Jun 13, 2020, 8:59 pm IST
Updated : Jun 13, 2020, 8:59 pm IST
SHARE ARTICLE
plasma therapy
plasma therapy

ਕਰੋਨਾ ਪਾਜ਼ੇਟਿਵ ਮਰੀਜ਼ ਦੇ ਸਫ਼ਲ ਇਲਾਜ ਨਾਲ ਪੰਜਾਬ ਸਣੇ ਉਤਰੀ ਭਾਰਤ 'ਚ ਜਾਗੀ ਵੱਡੀ ਉਮੀਦ

ਚੰਡੀਗੜ੍ਹ : ਚੰਡੀਗੜ੍ਹ ਸਥਿਤ ਪੋਸਟ ਗਰੈਜੂਏਟ ਇੰਸਟੀਚਊਟ ਆਫ਼ ਮੈਡੀਕਲ ਰਿਸਰਚ (ਪੀਜੀਆਈ) ਵਲੋਂ ਇਕ ਕੁਰੂਕਸ਼ੇਤਰ  ਦੇ 60 ਸਾਲ ਦਾ ਕੋਰੋਨਾ ਮਰੀਜ਼ ਦਾ ਪਲਾਜ਼ਮਾ ਥੈਰੇਪੀ ਨਾਲ ਸਫ਼ਲ ਇਲਾਜ ਕੀਤਾ ਗਿਆ। ਸ਼ੁਕਰਵਾਰ ਨੂੰ ਮਰੀਜ਼ ਨੂੰ ਪੀਜੀਆਈ ਵਲੋਂ ਡਿਸਚਾਰਜ ਕਰ ਉਸ ਦੇ ਘਰ ਭੇਜਿਆ ਗਿਆ। ਇਸ ਮਰੀਜ਼ ਦੇ ਠੀਕ ਹੋਣ ਡਾਕਟਰਾਂ ਦੀ ਟੀਮ ਵਿਚ ਜੋਸ਼ ਭਰ ਗਿਆ ਹੋਣ ਦੇ ਨਾਲ-ਨਾਲ ਉਤਰੀ ਭਾਰਤ ਵਿਚ ਵੀ ਕੋਰੋਨਾ ਪੀੜਤਾਂ ਨੂੰ ਰਾਜ਼ੀ-ਬਾਜ਼ੀ ਕਰਨ ਪੱਖੋਂ ਵੱਡੀ ਉਮੀਦ ਜਾਗੀ ਹੈ। ਕਿਉਂਕਿ 60 ਜਾਂ ਉਸ ਤੋਂ ਉਤੇ ਦੇ ਮਰੀਜ਼ਾਂ ਲਈ ਕੋਰੋਨਾ ਨੂੰ ਕਾਫ਼ੀ ਜਾਨਲੇਵਾ ਮੰਨਿਆ ਜਾ ਰਿਹਾ ਹੈ ।

plasma therapyplasma therapy

ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਮਰੀਜ਼ ਦਾ ਸਫ਼ਲ ਇਲਾਜ ਕਰਨ ਉਤੇ ਡਾਕਟਰਾਂ ਦੀ ਟੀਮ ਨੂੰ ਵਧਾਈ ਦਿਤੀ। ਚੰਡੀਗੜ੍ਹ ਵਿਚ ਕੋਰੋਨਾ ਵਲੋਂ ਪੀੜਤ ਇਹ ਪਹਿਲਾ ਮਰੀਜ਼ ਹੈ ਜੋ ਪਲਾਜ਼ਮਾ ਥੈਰੇਪੀ ਵਲੋਂ ਠੀਕ ਹੋਇਆ। ਪਰ ਪੀਜੀਆਈ ਨੂੰ ਬੀਤੇ ਅਪ੍ਰੈਲ ਮਹੀਨੇ ਕੋਰੋਨਾਵਾਇਰਸ ਦੇ ਪਾਜ਼ੇਟਿਵ ਪਾਏ ਗਏ ਲੁਧਿਆਣਾ ਦੇ ਏ.ਸੀ.ਪੀ. ਅਨਿਲ ਕੋਹਲੀ ਦੀ ਪਲਾਜ਼ਮਾ ਥੈਰੇਪੀ ਕਰਨ ਲਈ ਉਦੋਂ ਹੀ ਇਜਾਜ਼ਤ ਮਿਲ ਗਈ ਸੀ ਪਰ ਮੰਦੇ ਭਾਗੀਂ ਕੋਹਲੀ ਦੀ ਇਸ ਥੈਰੇਪੀ ਦੇ ਪ੍ਰੀਖਣ ਤੋਂ ਪਹਿਲਾਂ ਹੀ ਮੌਤ ਹੋ ਜਾਣ ਕਾਰਨ ਉਤਰੀ ਭਾਰਤ 'ਚ ਇਸ ਪੱਖੋਂ ਗੱਲ ਅੱਗੇ ਨਹੀਂ ਵੱਧ ਸਕੀ। ਪਰ ਹੁਣ ਪੀਜੀਆਈ ਦੀ ਤਰਜ਼ 'ਤੇ ਪੰਜਾਬ ਦੇ ਮੈਡੀਕਲ ਸਿਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਮੁਤਾਬਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਡਾਕਟਰਾਂ ਦੀ ਟੀਮ ਵਲੋਂ ਵੀ ਕੋਵਿਡ-19 ਦੇ ਗੰਭੀਰ ਰੂਪ ਨਾਲ ਬੀਮਾਰ ਮਰੀਜ਼ ਨੂੰ ਇਹ ਥੈਰੇਪੀ ਦਿਤੀ ਗਈ ਹੈ।

plasma therapyplasma therapy

ਮੰਤਰੀ ਨੇ ਕਿਹਾ ਕਿ ਇਹ ਹਸਪਤਾਲ ਆਈਸੀਐਮਆਰ (ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ) ਅਧੀਨ ਨੈਸ਼ਨਲ ਕਲੀਨਿਕਲ ਟਰਾਇਲ ਦੇ ਹਿੱਸੇ ਵਜੋਂ ਇਸ ਥੈਰੇਪੀ ਦੀ ਸ਼ੁਰੂਆਤ ਕਰਨ ਵਾਲਾ ਦੇਸ਼ ਦਾ ਇਕ ਮੋਹਰੀ ਇੰਸਟੀਚਿਊ ਬਣ ਗਿਆ ਹੈ। ਦਸਣਯੋਗ ਹੈ ਕਿ ਕਰੀਬ ਸਵਾ ਸੌ ਸਾਲ ਪੁਰਾਣੀ ਮੰਨੀ ਜਾਂਦੀ ਇਸ ਇਲਾਜ ਵਿਧੀ ਬਾਰੇ ਕੁੱਝ ਦਿਨ ਪਹਿਲਾਂ ਹੀ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ਆਈਸੀਐਮਆਰ) ਵਲੋਂ ਬੀਤੇ ਅਪ੍ਰੈਲ ਮਹੀਨੇ ਹੀ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਵਰਤੋਂ ਕਰਨ ਦੀ ਪ੍ਰਵਾਨਗੀ ਦਿਤੀ ਗਈ ਸੀ।

plasma therapyplasma therapy

ਅਜਿਹਾ ਇਸ ਬਾਰੇ ਦੇਸ਼ ਦੇ ਸੱਭ ਤੋਂ ਪਹਿਲੇ ਕੋਰੋਨਾ ਪ੍ਰਭਾਵਤ ਰਾਜ ਕੇਰਲ ਦੀ ਸਰਕਾਰ ਦੇ ਪ੍ਰਸਤਾਵ ਨੂੰ ਉਤੇ ਕੀਤਾ ਗਈ। ਕੇਰਲ ਸਰਕਾਰ ਵਲੋਂ ਗਠਤ ਕੀਤੀ ਗਈ ਮੈਡੀਕਲ ਟਾਸਕ ਫ਼ੋਰਸ ਵਿਚ ਸ਼ਾਮਲ ਕ੍ਰਿਟੀਕਲ ਕੇਅਰ, ਹੇਮੇਟੋਲੌਜੀ ਅਤੇ ਟਰਾਂਸਫਿਊਜ਼ਨ ਮੈਡੀਸਨ ਮਾਹਰਾਂ ਦੀ ਇਕ ਟੀਮ ਵਲੋਂ ਇਸ ਪਲਾਜ਼ਮਾ ਥੈਰੇਪੀ ਦੀ ਵਰਤੋਂ ਕੀਤੇ ਜਾਣ ਦੀ ਸ਼ਿਫਾਰਸ਼ ਕੀਤੀ ਗਈ ਸੀ।

plasma therapyplasma therapy

ਕੀ ਹੁੰਦੀ ਹੈ ਪਲਾਜ਼ਮਾ ਥੈਰੇਪੀ : ਪਲਾਜ਼ਮਾ ਥੈਰੇਪੀ ਬਾਰੇ ਮੂਲ ਧਾਰਨਾ ਇਹ ਹੈ ਕਿ ਇਸ ਲਾਗ ਤੋਂ ਰਾਜੀ ਹੋ ਚੁੱਕਾ ਮਰੀਜ਼ ਨਿਰਪੱਖ ਐਂਟੀਬੌਡੀ ਵਿਕਸਤ ਕਰੇਗਾ। ਇਹ ਐਂਟੀਬੌਡੀ ਕੋਵਿਡ-19 ਨਾਲ ਪ੍ਰਭਾਵਤ ਮਰੀਜ਼ ਨੂੰ ਦੇਣ ਉਤੇ ਉਸ ਦੇ ਖੂਨ ਵਿਚੋਂ ਇਸ ਵਾਇਰਸ ਨੂੰ ਖ਼ਤਮ ਵਿਚ ਮਦਦ ਕਰਦੇ ਹਨ। ਮਾਹਰਾਂ ਮੁਤਾਬਕ ਇਕ ਮਰੀਜ਼ ਦੇ ਰਾਜ਼ੀ ਹੋਣ ਤੋਂ 14 ਦਿਨਾਂ ਮਗਰੋਂ ਹੀ ਉਸ ਦਾ ਐਂਟੀਬੌਡੀ ਲਿਆ ਜਾ ਸਕਦਾ ਹੈ। ਬਸ਼ਰਤੇ ਕਿ ਮਰੀਜ਼ ਦਾ ਘਟੋ-ਘੱਟ ਦੋ ਵਾਰ ਕੋਵਿਡ-19 ਦਾ ਟੈਸਟ ਕੀਤਾ ਗਿਆ ਹੋਵੇ। ਕਿਉਂਕਿ ਰਾਜੀ ਹੋਇਆ ਮਰੀਜ਼ ਐਂਟੀਬੌਡੀ ਦੀ ਸੀਮਾ ਨਿਰਧਾਰਤ ਕਰਨ ਲਈ ਇਕ ਐਜ਼ਾਇਮ-ਲਿੰਕਡ ਇਮਯੂਨੋਸੋਰਬੈਂਟ ਪਰਖ (ਐਲੀਸਾ) ਵਿਚੋਂ ਲੰਘਦਾ ਹੈ। ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਰਾਜ਼ੀ ਹੋਏ ਮਰੀਜ਼ ਦਾ ਖੂਨ ਲੈਣ ਤੋਂ ਪਹਿਲਾਂ ਖੂਨ ਦੀ ਸ਼ੁੱਧਤਾ ਦਾ ਨਿਰਧਾਰਨ ਕਰਨ ਲਈ ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਕੌਮੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਜਾਣਾ ਲਾਜ਼ਮੀ ਹੈ। ਇਸ ਪੱਖੋਂ ਇਕ ਵਾਰ ਸਥਿਤੀ ਸਪੱਸ਼ਟ ਹੋਣ ਤੋਂ ਬਾਅਦ ਠੀਕ ਹੋਏ ਮਰੀਜ਼ ਦੇ ਖੂਨ ਨੂੰ ਐਸਪਰੇਸਿਸ ਪ੍ਰਕਿਰਿਆ ਰਾਹੀਂ ਲਿਆ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement