ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਸਿੰਘੂ ਬਾਰਡਰ ਦੇ ਦਫਤਰ ਤੋਂ ਜਾਰੀ ਕੀਤਾ ਪ੍ਰੈਸ ਨੋਟ
Published : Jun 13, 2021, 9:00 am IST
Updated : Jun 13, 2021, 9:03 am IST
SHARE ARTICLE
Harmeet Singh kadian
Harmeet Singh kadian

ਜੇਕਰ ਦੇਸ਼ ਦਾ ਅੰਨ ਦਾਤਾ ਹੀ ਦੁੱਖੀ ਹੋਵੇਗਾ ਤਾਂ ਦੇਸ਼ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਕਿਵੇਂ ਹੋ ਸਕਦੀ ਹੈ?

ਇਸ ਪ੍ਰੈਸ ਨੋਟ ਵਿੱਚ ਹਰਮੀਤ ਸਿੰਘ ਕਾਦੀਆਂ( Harmeet Singh kadian)  ਨੇ ਕਿਹਾ ਕਿ ਸਰਕਾਰ ਦੀ ਮੁਤਾਬਿਕ ਮੱਕੀ ਦੀ ਐਮ.ਐਸ.ਪੀ.  (Minimum Support Price) (M.S.P.) 1870 ਰੁਪਏ ਹੈ ਅਤੇ ਇਸ ਦੇ ਨਾਲ ਮੂੰਗੀ ਦੀ ਐਮ.ਐਸ.ਪੀ. 7275 ਰੁਪਏ ਪ੍ਰਤੀ ਕੁਵਿੰਟਲ ਦਰ ਨਾਲ ਤੈਅ ਹੋਈ ਹੈ ਪ੍ਰੰਤੂ ਬੜੇ ਹੀ ਅਫਸੋਸ ਨਾਲ ਇਹ ਸੂਚਨਾ ਦਿੱਤੀ ਜਾਂਦੀ ਹੈ ਕਿ ਅਸਲ ਵਿੱਚ ਮੰਡੀਆਂ ਵਿੱਚ ਕਿਸਾਨਾਂ ਨਾਲ ਸ਼ਰੇਆਮ ਲੁੱਟ ਖੁਸਟ ਕੀਤੀ ਜਾ ਰਹੀ ਕਿਸਾਨਾਂ ਨੂੰ ਉਹਨਾਂ ਮੱਕੀ ਦੀ ਖਰੀਦ ਲਈ 850 ਤੋ 900 ਰੁਪਏ ਪ੍ਰਤੀ ਕੁਟਿੰਵਲ ਅਤੇ ਮੂੰਗੀ ਲਈ 5000 ਤੋ 5200 ਰੁਪਏ ਪ੍ਰਤੀ ਕੁਵਿੰਟਰ ਦਾ ਭਾਅ ਮਿਲ ਰਿਹਾ ਹੈ। ਜਿਹੜਾ ਕਿ ਕਿਸਾਨਾਂ ਨਾਲ ਸ਼ਰੇਆਮ ਅਤੇ ਸਿੱਧੇ ਤੌਰ ਤੇ ਧੱਕਾ ਹੈ।

Harmeet Singh Kadian Harmeet Singh Kadian

ਕੇਂਦਰ ਦੀ ਮੋਦੀ ਸਰਕਾਰ( PM narendra modi)  ਨੇ ਕਿਹਾ ਸੀ ਕਿ ਐਮ.ਐਸ.ਪੀ. ਲਾਗੂ ਸੀ, ਲਾਗੂ ਹੈ ਅਤੇ ਭਵਿੱਖ ਵਿੱਚ ਵੀ ਲਾਗੂ ਰਹੇਗੀ। ਉਹਨਾਂ ਨੂੰ ਪੰਜਾਬ( punjab)  ਦੀਆਂ ਮੰਡੀਆਂ ਵਿੱਚ ਆ ਕੇ ਜਾ ਮਾਰਕੀਟ ਕਮੇਟੀ ਦੇ ਦਫਤਰਾਂ ਵਿੱਚ ਜਾ ਕੇ ਦੇਖਣਾ ਚਾਹੀਦਾ ਕਿ ਕਿਸਾਨਾਂ( Farmers)  ਨਾਲ ਕਿਸ ਤਰਾਂ ਬੇਇੰਨਸਾਫੀ ਹੋ ਰਹੀ ਹੈ। ਕਿਸਾਨਾਂ( Farmers)   ਨੂੰ ਸਿੱਧੇ ਤੌਰ ਤੇ ਮੱਕੀ ਤੇ 1000 ਰੁਪਏ ਦਾ ਨੁਕਸਾਨ ਹੈ ਅਤੇ ਮੂੰਗੀ ਤੇ 2000 ਰੁਪਏ ਦਾ ਸਿੱਧੇ ਤੌਰ ਤੇ ਨੁਕਸਾਨ ਹੋ ਰਿਹਾ ਹੈ।

PM narendra modiPM narendra modi

ਉਹਨਾਂ ਨੇ ਅੱਗੇ ਜਾਣਕਾਰੀ ਦਿੰਦਿਆ ਕਿਹਾ ਕਿ ਮੱਕੀ ਦੀ ਫਸਲ ਇਕ ਏਕੜ ਵਿੱਚ 25 ਕੁਵਿੰਟਲ ਦੇ ਕਰੀਬ ਹੁੰਦੀ ਹੈ ਉਸ ਹਿਸਾਬ ਨਾਲ ਕਿਸਾਨ( Farmer)   ਕੋਲ 46750 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਆਉਣੇ ਚਾਹੀਦੇ ਹਨ ਮੰਡੀ ਵਿੱਚ ਇਹ 1000 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ 25000 ਪ੍ਰਤੀ ਏਕੜ ਆ ਰਿਹਾ ਜਿਸ ਨਾਲ ਕਿਸਾਨਾਂ( Farmers)   ਨੂੰ ਮੱਕੀ ਵਿੱਚ ਸਿੱਧੇ ਸਿੱਧੇ 21750/- ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ-ਨਾਲ ਹੀ ਜੇਕਰ ਮੂੰਗੀ ਦੀ ਫਸਲ ਦੀ ਗੱਲ ਕਰੀਏ ਤਾਂ ਇਕ ਏਕੜ ਵਿੱਚ ਕਰੀਬ 5 ਕੁਇੰਟਲ ਦੇ ਕਰੀਬ ਮੂੰਗੀ ਦੀ ਫਸਲ ਹੁੰਦੀ ਜਿਸ ਦੀ ਸਰਕਾਰ ਵੱਲੋ ਐਮ.ਐਸ.ਪੀ. 7275 ਹੈ ਪ੍ਰਤੀ ਇਹ 4500-5200 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਕਿਸਾਨਾਂ ਤੋ ਖਰੀਦ ਹੋ ਰਹੀ ਹੈ।

Farmers ProtestFarmers Protest

ਜਿਸ ਨਾਲ ਕਿਸਾਨਾਂ( Farmers)   ਨੂੰ 11000 ਰੁਪਏ ਸਿੱਧੇ ਤੌਰ ਤੇ ਪ੍ਰਤੀ ਏਕੜ ਮੂੰਗੀ ਦੀ ਫਸਲ ਵਿੱਚੋ ਨੁਕਸਾਨ ਹੋ ਰਿਹਾ ਹੈ। ਉਹਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਸਰਕਾਰ ਦੀ ਇਸੇ ਮਾੜੇ ਵਿਵਹਾਰ ਜੋ ਕਿਸਾਨਾਂ( Farmers)    ਨਾਲ ਮੰਡੀਆਂ ਵਿੱਚ ਹੋ ਰਿਹਾ ਅਤੇ ਕਿਸਾਨਾਂ ਦੀ ਫਸਲਾਂ ਜਿਵੇਂ ਮੱਕੀ ਅਤੇ ਮੂੰਗੀ ਕਾਰਨ ਕਿਸਾਨਾਂ( Farmers)   ਨੂੰ ਜੋ ਨੁਕਸਾਨ ਹੋ ਰਿਹਾ ਉਸ ਬਾਬਤ ਇਹ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ। ਤਾਂ ਕਿ ਸਰਕਾਰਾਂ ਕੁੰਮਕਰਣ ਦੀ ਨੀਂਦ ਤੋ ਜਾਗਣ ਅਤੇ ਕਿਸਾਨਾਂ ਨੂੰ ਉਹਨਾਂ ਦੇ ਬਣਦੇ ਉਚਿੱਤ ਰੁਪਏ ਕਿਸਾਨਾਂ ਨੂੰ ਮਿਲ ਸਕਣ, ਕਿਉਂਕਿ ਜੇਕਰ ਦੇਸ਼ ਦਾ ਅੰਨ ਦਾਤਾ ਹੀ ਦੁੱਖੀ ਹੋਵੇਗਾ ਤਾਂ ਦੇਸ਼ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਕਿਵੇਂ ਹੋ ਸਕਦੀ ਹੈ?

 

 ਇਹ ਵੀ ਪੜ੍ਹੋ:  ਮਹਿਲਾ ਕਾਂਸਟੇਬਲ ਨੇ 50 ਬੱਚਿਆਂ ਨੂੰ ਲਿਆ ਗੋਦ, 10ਵੀਂ ਤਕ ਪੜ੍ਹਾਈ ਦਾ ਦੇਵੇਗੀ ਖ਼ਰਚਾ

ਉਹਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਸਰਕਾਰ ਨੂੰ ਐਮ.ਐਸ.ਪੀ. ਤੇ ਖਰੀਦ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ( Farmers)   ਨਾਲ ਕਿਸੇ ਕਿਸਮ ਦਾ ਕੋਈ ਧੱਕਾ ਨਾ ਹੋਵੇ ਅਤੇ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲ ਸਕੇ।
ਜਾਰੀ ਕਰਤਾ
ਹਰਮੀਤ ਸਿੰਘ ਕਾਦੀਆਂ
ਪੰਜਾਬ ਪ੍ਰਧਾਨ
ਮੋਬਾਇਲ: 73072-00002, 9815083846

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement