ਸਿੰਗਾਪੁਰ ’ਚ ਭਾਰਤੀ ਮੂਲ ਦੀ ਮਹਿਲਾ ਕਰਮਚਾਰੀ ਨੂੰ ਚੋਰੀ ਅਤੇ ਧੋਖਾਧੜੀ ਦੇ ਦੋਸ਼ ’ਚ ਜੁਰਮਾਨਾ
Published : Jun 13, 2022, 11:57 pm IST
Updated : Jun 13, 2022, 11:57 pm IST
SHARE ARTICLE
image
image

ਸਿੰਗਾਪੁਰ ’ਚ ਭਾਰਤੀ ਮੂਲ ਦੀ ਮਹਿਲਾ ਕਰਮਚਾਰੀ ਨੂੰ ਚੋਰੀ ਅਤੇ ਧੋਖਾਧੜੀ ਦੇ ਦੋਸ਼ ’ਚ ਜੁਰਮਾਨਾ

ਸਿੰਗਾਪੁਰ, 13 ਜੂਨ : ਸਿੰਗਾਪੁਰ ਦੇ ਇਕ ਨਰਸਿੰਗ ਹੋਮ ਵਿਚ ਕੰਮ ਕਰਨ ਵਾਲੀ ਭਾਰਤੀ ਮੂਲ ਦੀ ਮਹਿਲਾ ਕਰਮਚਾਰੀ ਨੂੰ ਸੋਮਵਾਰ ਨੂੰ 4,000 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਲਗਾਇਆ ਗਿਆ। ਉਸ ਨੂੰ ਪਹਿਲਾਂ ਸਿੰਗਾਪੁਰ ਦੇ ਇਕ ਬਜ਼ੁਰਗ ਵਿਅਕਤੀ ਨਾਲ ਧੋਖਾਧੜੀ ਅਤੇ ਚੋਰੀ ਦਾ ਦੋਸ਼ੀ ਠਹਿਰਾਇਆ ਗਿਆ ਸੀ। ਖ਼ਬਰਾਂ ਮੁਤਾਬਕ 59 ਸਾਲਾ ਲਤਾ ਨਾਰਾਇਣਨ ਨੇ ਉਸ ਬਜ਼ੁਰਗ ਵਿਅਕਤੀ ਦਾ ਏ.ਟੀ.ਐਮ. ਕਾਰਡ ਚੋਰੀ ਕਰ ਲਿਆ, ਜਿਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਸ ਨੂੰ ਦਿਤੀ ਗਈ ਸੀ। ਔਰਤ ਨੇ ਉਕਤ ਏ.ਟੀ.ਐਮ ਕਾਰਡ ਤੋਂ ਇਕ ਹਜ਼ਾਰ ਸਿੰਗਾਪੁਰੀ ਡਾਲਰ ਕਢਵਾ ਲਏ। ਫਿਰ ਉਸ ਨੇ ਸੁਪਰਮਾਰਕੀਟ ਵਿਚ ਜਾ ਕੇ ਕਾਰਡ ਨਾਲ ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਖਰੀਦਦਾਰੀ ਵੀ ਕੀਤੀ। ਦ ਸਟ੍ਰੇਟ ਟਾਈਮਜ਼ ਦੇ ਅਨੁਸਾਰ ਸਜ਼ਾ ਸੁਣਾਉਣ ਸਮੇਂ ਲਤਾ ਵਿਰੁਧ ਦੋ ਹੋਰ ਸਮਾਨ ਦੋਸ਼ਾਂ ’ਤੇ ਵੀ ਵਿਚਾਰ ਕੀਤਾ ਗਿਆ ਸੀ। ਅਦਾਲਤ ’ਚ ਹੋਈ ਸੁਣਵਾਈ ਮੁਤਾਬਕ ਸਾਲ 2019 ’ਚ ਲਤਾ ਵੁਡਲੈਂਡਸ ਕੇਅਰ ਹੋਮ ’ਚ ਸਿਹਤ ਸਹਾਇਕ ਸੀ ਅਤੇ ਉਸ ਨੂੰ ਇਸ ਮਾਮਲੇ ’ਚ ਪੀੜਤ 65 ਸਾਲਾ ਬਜ਼ੁਰਗ ਵਿਅਕਤੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਦਿਤੀ ਗਈ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਵਿਅਕਤੀ ਦੀ ਜਨਵਰੀ 2021 ਵਿਚ ਮੌਤ ਹੋ ਗਈ ਸੀ। ਦਸਤਾਵੇਜ਼ਾਂ ਦੇ ਅਨੁਸਾਰ ਸਾਲ 2019 ਵਿਚ ਕਿਸੇ ਸਮੇਂ ਵਿਅਕਤੀ ਏ.ਟੀ.ਐਮ. ਦਾ ਪਿੰਨ ਭੁੱਲ ਗਿਆ ਸੀ ਅਤੇ ਲਤਾ ਹਸਪਤਾਲ ਦੇ ਨਿਯਮਿਤ ਘੰਟਿਆਂ ਬਾਅਦ ਉਸ ਵਿਅਕਤੀ ਨਾਲ ਨਵਾਂ ਪਿੰਨ ਲੈਣ ਲਈ ਗਈ ਸੀ। ਵਿਅਕਤੀ ਨੇ ਨਵਾਂ ਪਿੰਨ ਲੈਣ ਤੋਂ ਬਾਅਦ ਸੁਰੱਖਿਅਤ ਰੱਖਣ ਲਈ ਲਤਾ ਨੂੰ ਏ.ਟੀ.ਐਮ. ਕਾਰਡ ਦਿਤਾ ਸੀ। ਸਰਕਾਰੀ ਵਕੀਲਾਂ ਨੇ ਦਸਿਆ ਕਿ 21 ਨਵੰਬਰ 2019 ਨੂੰ ਲਤਾ ਨੇ 1000 ਸਿੰਗਾਪੁਰੀ ਡਾਲਰ ਕਢਵਾਉਣ ਲਈ ਕਾਰਡ ਦੀ ਵਰਤੋਂ ਕੀਤੀ ਅਤੇ ਇਸ ਤਰ੍ਹਾਂ ਚੋਰੀ ਨੂੰ ਅੰਜਾਮ ਦਿਤਾ। (ਏਜੰਸੀ)

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement