
ਇਸ ਤੋਂ ਪਹਿਲਾਂ ਅਪ੍ਰੈਲ ’ਚ ਇਸ ਮਾਮਲੇ ’ਚ ਬਿਊਰੋ ਵਲੋਂ ਤਲਬ ਕਰ ਕੇ ਪੁੱਛ-ਪੜਤਾਲ ਕੀਤਾ ਗਈ ਸੀ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਮੰਗਲਵਾਰ ਨੂੰ ਮੁਹਾਲੀ ’ਚ ਵਿਜੀਲੈਂਸ ਬਿਊਰੋ ਸਾਹਮਣੇ ਪੇਸ਼ ਹਏ।
ਬਿਊਰੋ ਚੰਨੀ ਵਿਰੁਧ ਉਨ੍ਹਾਂ ਦੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ। ਚੰਨੀ ਨੂੰ ਇਸ ਤੋਂ ਪਹਿਲਾਂ ਅਪ੍ਰੈਲ ’ਚ ਇਸ ਮਾਮਲੇ ’ਚ ਬਿਊਰੋ ਵਲੋਂ ਤਲਬ ਕਰ ਕੇ ਪੁੱਛ-ਪੜਤਾਲ ਕੀਤਾ ਗਈ ਸੀ।
ਇਹ ਵੀ ਪੜ੍ਹੋ: ਯੂਨੈਸਕੋ 'ਚ ਮੁੜ ਸ਼ਾਮਲ ਹੋਵੇਗਾ ਅਮਰੀਕਾ
ਸੂਤਰਾਂ ਨੇ ਕਿਹਾ ਕਿ ਬਿਊਰੋ ਚੰਨੀ, ਉਨ੍ਹਾਂ ਦੇ ਪਰਿਵਾਰਕ ਜੀਆਂ ਅਤੇ ਸਹਿਯੋਗੀਆਂ ਦੀ ਕਥਿਤ ਰੂਪ ’ਚ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਬਿਊਰੋ ਨੇ ਚੰਨੀ ਦੀ ਜਾਇਦਾਦ ਬਾਰੇ ਇਕ ਰੀਪੋਰਟ ਤਿਆਰ ਕੀਤੀ ਹੈ, ਜਿਸ ਦੀ ਤੁਲਨਾ ਕਾਂਗਰਸ ਆਗੂ ਵਲੋਂ ਪੇਸ਼ ਕੀਤੇ ਜਾਣ ਵਾਲੇ ਜਾਇਦਾਦ ਦੇ ਵੇਰਵੇ ਨਾਲ ਕੀਤੀ ਜਾਵੇਗੀ।
ਬਿਊਰੋ ਨੇ ਮਾਰਚ ’ਚ ਸਾਬਕਾ ਮੁੱਖ ਮੰਤਰੀ ਵਿਰੁਧ ‘ਲੁਕਆਊਟ ਸਰਕੂਲਰ’ ਜਾਰੀ ਕੀਤਾ ਸੀ। ਚੰਨੀ ਨੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਵਿਜੀਲੈਂਸ ਬਿਊਰੋ ਦੀ ਜਾਂਚ ਨੂੰ ‘ਪੂਰੀ ਤਰ੍ਹਾਂ ਨਾਲ ਸਿਆਸਤ ਤੋਂ ਪ੍ਰੇਰਿਤ’ ਦਸਿਆ ਹੈ।