
ਐਮ.ਐਸ.ਪੀ. ਨੂੰ ਲੈ ਕੇ ਹਰਿਆਣਾ ਵਿਚ ਕਿਸਾਨਾਂ ਦਾ ਵੱਡਾ ਇਕੱਠ, ਨੈਸ਼ਨਲ ਹਾਈਵੇ ਕੀਤਾ ਜਾਮ
ਐਮ.ਐਸ.ਪੀ. ਤੈਅ ਕਰ ਕੇ ਵੀ ਉਸ 'ਤੇ ਖ਼੍ਰੀਦ ਨਾ ਕਰਨਾ ਸਪਸ਼ਟ ਕਰਦਾ ਹੈ ਕਿ ਸਰਕਾਰ ਬੇਈਮਾਨ ਹੈ : ਰਾਜੇਵਾਲ
ਕੁਰੂਕਸ਼ੇਤਰ, 12 ਜੂਨ (ਸੁਰਖ਼ਾਬ ਚੰਨ, ਹਰਜੀਤ ਕÏਰ, ਕੋਮਲਜੀਤ ਕÏਰ): ਕੁਰੂਕਸ਼ੇਤਰ ਵਿਚ ਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਨਾਕਾਮ ਹੋਣ ਤੋਂ ਬਾਅਦ ਹੁਣ ਕਿਸਾਨਾਂ ਨੇ ਪਿਪਲੀ ਨੇੜੇ ਜੰਮੂ-ਦਿੱਲੀ ਨੈਸ਼ਨਲ ਹਾਈਵੇ-44 'ਤੇ ਜਾਮ ਲਗਾ ਦਿਤਾ¢ ਕਿਸਾਨਾਂ ਨੇ ਪੁਲ ਅਤੇ ਸਰਵਿਸ ਰੋਡ ਨੂੰ ਬੰਦ ਕਰ ਦਿਤਾ ਹੈ ਅਤੇ ਧਰਨੇ 'ਤੇ ਬੈਠੇ ਹਨ¢ ਪੁਲਿਸ ਨੇ ਜਾਮ ਕਾਰਨ ਵਾਹਨਾਂ ਦੇ ਰੂਟ ਮੋੜ ਦਿਤੇ ਹਨ¢ ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨਾਂ ਨੂੰ ਕੁਰੂਕਸ਼ੇਤਰ ਦੇ ਸੈਕਟਰ 2/3 ਕੱਟ ਤੋਂ ਬ੍ਰਹਮਸਰੋਵਰ ਰਾਹੀਂ ਨੈਸ਼ਨਲ ਹਾਈਵੇਅ 152-ਡੀ 'ਤੇ ਮੋੜਿਆ ਜਾ ਰਿਹਾ ਹੈ¢
ਚੰਡੀਗੜ੍ਹ ਤੋਂ ਦਿੱਲੀ ਆਉਣ ਵਾਲੇ ਵਾਹਨਾਂ ਨੂੰ ਸ਼ਾਹ ਕੱਟ ਪੁਲ ਹੇਠੋਂ ਲਾਡਵਾ ਰਾਹੀਂ ਦੋਸੜਕਾ, ਅਧੌਆ, ਬਾਬੈਨ ਰਾਹੀਂ ਅੱਗੇ ਭੇਜਿਆ ਜਾ ਰਿਹਾ ਹੈ¢ ਇਸ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਦੋ ਵਾਰ ਗੱਲਬਾਤ ਹੋ ਚੁੱਕੀ ਹੈ¢ ਉਨ੍ਹਾਂ ਕਰਨਾਲ ਵਿਚ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਭਰੋਸਾ ਦਿਤਾ ਪਰ ਫਿਰ ਕਿਹਾ ਕਿ ਉਹ ਚਲੇ ਗਏ ਹਨ¢ ਇਸ ਤੋਂ ਸਾਫ਼ ਹੈ ਕਿ ਸਰਕਾਰ ਪੂਰੇ ਮਾਮਲੇ ਨੂੰ ਲੈ ਕੇ ਗੰਭੀਰ ਨਹੀਂ ਹੈ¢ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਭਾਵੇਂ ਡੰਡਿਆਂ ਨਾਲ ਕੁੱਟਿਆ ਜਾਵੇ ਜਾਂ ਜੇਲ ਭੇਜਿਆ ਜਾਵੇ, ਹੁਣ ਹਾਈਵੇ ਜਾਮ ਕੀਤਾ ਜਾਵੇਗਾ¢
ਜ਼ਿਕਰਯੋਗ ਹੈ ਕਿ ਕਿਸਾਨਾਂ ਵਲੋਂ ਸੂਰਜਮੁਖੀ ਦੀ ਫ਼ਸਲ ਲਈ 'ਐਮ.ਐਸ.ਪੀ. ਲਿਆਉ-ਕਿਸਾਨ ਬਚਾਉ ਰੈਲੀ' ਕੀਤੀ ਗਈ¢ ਹਰਿਆਣਾ ਤੋਂ ਇਲਾਵਾ ਰਾਜਸਥਾਨ, ਪੰਜਾਬ, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ
ਯੂ.ਪੀ. ਤੋਂ ਹਜ਼ਾਰਾਂ ਕਿਸਾਨ ਪਹੁੰਚੇ¢ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦਸਿਆ ਕਿ ਪਿਪਲੀ ਅਨਾਜ ਮੰਡੀ 'ਚ ਐਮ.ਐਸ.ਪੀ. ਮਹਾਂਪੰਚਾਇਤ ਦÏਰਾਨ ਫ਼ੈਸਲਾ ਲਿਆ ਹੈ ਕਿ ਮੰਗਾਂ ਮੰਨੇ ਜਾਣ ਤਕ ਹਾਈਵੇਅ ਬੰਦ ਰਖਿਆ ਜਾਵੇਗਾ¢ ਸੂਬੇ ਦੀਆਂ ਸਾਰੀਆਂ ਕਿਸਾਨ ਇਕਾਈਆਂ ਅਗਲੇ ਫ਼ੈਸਲੇ ਤਕ ਇੰਤਜ਼ਾਰ ਕਰਨ¢ ਸਰਕਾਰ ਦੀ ਇਸ ਦਮਨਕਾਰੀ ਨੀਤੀ ਨੂੰ ਦੇਸ਼ ਦਾ ਅੰਨਦਾਤਾ ਬਰਦਾਸ਼ਤ ਨਹੀਂ ਕਰੇਗਾ¢
ਹੁਣ ਤਕ ਦੇਸ਼ ਲਈ ਤਮਗ਼ੇ ਹੀ ਜਿੱਤਦੇ ਰਹੇ ਪਰ ਹੁਣ ਹੱਕੀ ਮੰਗਾਂ ਲਈ ਕਿਸਾਨਾਂ ਨਾਲ ਡਟ ਕੇ ਖੜਾਂਗੇ : ਪਹਿਲਵਾਨ ਬਜਰੰਗ ਪੂਨੀਆ
ਕਿਸਾਨੀ ਧਰਨੇ 'ਚ ਪਹੁੰਚੇ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਅਸੀਂ ਸਾਰੇ ਖਿਡਾਰੀ ਕਿਸਾਨਾਂ ਦੇ ਨਾਲ ਹਨ¢ ਸਾਨੂੰ ਬੋਲਣ ਦਾ ਜ਼ਿਆਦਾ ਚੱਜ ਨਹੀਂ ਹੈ ਕਿਉਂਕਿ ਹੁਣ ਤਕ ਅਸੀਂ ਸਿਰਫ਼ ਟ੍ਰੇਨਿੰਗ ਕੀਤੀ ਸੀ ਅਤੇ ਦੇਸ਼ ਲਈ ਤਮਗ਼ੇ ਜਿੱਤਦੇ ਰਹੇ¢ ਜਦੋਂ ਕਿਸਾਨਾਂ ਨੂੰ ਅਪਣੇ ਹੱਕਾਂ ਲਈ ਸੜਕਾਂ 'ਤੇ ਦੇਖਦੇ ਹਨ ਤਾ ਬਹੁਤ ਦੁੱਖ ਹੁੰਦਾ ਹੈ¢ ਅਸੀਂ ਸਾਰੇ ਇਕੱਠੇ ਹੋ ਕੇ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕਰਾਂਗੇ ਤਾਂ ਹੀ ਇਨਸਾਫ਼ ਮਿਲ ਸਕਦਾ ਹੈ¢ ਜੋ ਤਾਕਤ ਅਸੀਂ ਇਕੱਠੇ ਹੋ ਕੇ ਦਿਖਾ ਸਕਦੇ ਹਨ ਉਹ ਵੱਖ-ਵੱਖ ਹੋ ਕੇ ਨਹੀਂ ਦਿਖਾ ਸਕਦੇ¢
ਐਮ.ਐਸ.ਪੀ. ਕਮੇਟੀ ਦੇ ਨਾਂਅ 'ਤੇ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ : ਮਨਜੀਤ ਰਾਏ
ਪੰਜਾਬ ਦੇ ਕਿਸਾਨ ਆਗੂ ਮਨਜੀਤ ਰਾਏ ਨੇ ਕਿਹਾ ਕਿ ਸਰਕਾਰ ਨੇ ਜਿੰਨੇ ਵੀ ਫ਼ੈਸਲੇ ਕੀਤੇ ਸਨ ਉਨ੍ਹਾਂ ਸਾਰਿਆਂ ਤੋਂ ਪਿਛੇ ਹਟੀ ਹੈ¢ ਸਰਕਾਰ ਨੇ ਕਿਸਾਨਾਂ ਨਾਲ ਕੋਰਾ ਝੂਠ ਬੋਲਿਆ ਹੈ¢ ਸਰਕਾਰ ਵਲੋਂ ਐਮ.ਐਸ.ਪੀ. ਲਈ ਬਣਾਈ ਕਮੇਟੀ ਨੇ ਅੱਜ ਤਕ ਕਿਸਾਨਾਂ ਲਈ ਕੋਈ ਕੰਮ ਨਹੀਂ ਕੀਤਾ ਹੈ¢ ਸਰਕਾਰ ਨੇ ਕਮੇਟੀ ਦੇ ਨਾਂਅ 'ਤੇ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ¢ ਉਨ੍ਹਾਂ ਦਸਿਆ ਕਿ ਸੂਰਜਮੁਖੀ ਦਾ ਤੈਅ ਮੁੱਲ 6400 ਰੁਪਏ ਹੈ ਜਦਕਿ ਵਿਕਰੀ 4200 ਤੋਂ 4800 ਰੁਪਏ ਤਕ ਹੋ ਰਹੀ ਹੈ¢