Jalandhar News : ਜਲੰਧਰ ‘ਚ NRI ਭਰਾ ਦੀ ਮੌਤ ਤੋਂ ਬਾਅਦ ਕਢਵਾਏ 2.86 ਕਰੋੜ ਰੁਪਏ, ਮਾਮਲਾ ਦਰਜ

By : BALJINDERK

Published : Jun 13, 2024, 2:25 pm IST
Updated : Jun 13, 2024, 2:25 pm IST
SHARE ARTICLE
Fraud
Fraud

Jalandhar News : ਤਾਏ ਨੇ ਤਿੰਨ FD ਤੁੜਵਾ ਕੇ ਭਤੀਜਿਆਂ ਨਾਲ ਕੀਤਾ ਧੋਖਾ 

Jalandhar News : ਜਲੰਧਰ ’ਚ ਭੋਗਪੁਰ ਦੇ ਪਿੰਡ ਲੋਹਾਰਾ ਦੇ ਰਹਿਣ ਵਾਲੇ ਪੰਮੀ ਕਾਹਲੋਂ ਦੇ ਖ਼ਿਲਾਫ਼ ਵਿਸ਼ਵਾਸਘਾਤ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਪੰਮੀ 'ਤੇ ਆਰੋਪ ਹੈ ਕਿ ਉਸ ਨੇ ਆਪਣੇ NRI ਚਚੇਰੇ ਭਰਾ ਅਮਰਜੀਤ ਰਾਏ ਦੀ ਮੌਤ ਤੋਂ ਬਾਅਦ ਤਿੰਨ FD ਤੁੜਵਾ ਕੇ ਬੈਂਕ ਤੋਂ 2,86, 36, 163 ਰੁਪਏ ਕਢਵਾਏ ਹਨ। 
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ NRI ਸੰਨੀ ਕਾਹਲੋਂ ਨੇ ਦੱਸਿਆ ਕਿ ਪਿਤਾ ਅਮਰਜੀਤ ਰਾਏ ਕਰੀਬ 30 ਸਾਲ ਤੋਂ ਅਮਰੀਕਾ ਵਿੱਚ ਰਹਿੰਦੇ ਸਨ। ਉਨ੍ਹਾਂ ਦੇ ਨਾਲ ਭਰਾ ਮਨਜਿੰਦਰ ਰਾਏ ਅਤੇ ਮਾਤਾ ਉਸ ਦੇ ਨਾਲ ਰਹਿੰਦੇ ਹਨ, ਹਾਲਾਂਕਿ ਉਹ ਖੁਦ ਜਾਪਾਨ ਵਿਚ ਰਹਿੰਦੇ ਹਨ। ਪਿਤਾ ਕਾਫ਼ੀ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਦੀ ਨਜ਼ਰ ਕਮਜ਼ੋਰ ਹੋ ਗਈ ਸੀ। ਇਸ ਲਈ ਉਹ 2020 ਵਿੱਚ ਬੈਂਕ ਵਿੱਚ ਜਮ੍ਹਾ ਪੈਸੇ ਲੈ ਕੇ ਭਾਰਤ ਆਇਆ ਸੀ। ਇੱਥੇ ਉਹ ਤਾਇਆ ਪੰਮੀ ਕਾਹਲੋਂ ਨਾਲ ਬੈਂਕ ’ਚ  ਗਏ ਸੀ। ਪਿਤਾ ਨੇ ਕਿਹਾ ਕਿ ਉਨ੍ਹਾਂ ਦੀਆਂ ਤਿੰਨ ਐਫ.ਡੀਜ਼ ’ਚ  ਆਪਣੇ ਦੋਵੇਂ ਪੁੱਤਰਾਂ ਨੂੰ ਨਾਮਜ਼ਦ ਕਰਨ ਲਈ ਕਿਹਾ ਸੀ, ਪਰ ਚਾਚਾ ਉਸ ਨਾਲ ਧੋਖਾ ਕਰ ਕੇ ਖੁਦ ਨਾਮਜ਼ਦ ਹੋ ਗਿਆ। FD ਫਰਵਰੀ 2023 ਵਿੱਚ ਮਿਚਉਰ ਹੋਣ ਵਾਲੀ ਸੀ, ਪਰ ਪਿਤਾ ਦੀ ਮੌਤ 16 ਅਗਸਤ 2022 ਨੂੰ ਹੋ ਗਈ। ਆਪਣੀ ਮੌਤ ਤੋਂ ਪਹਿਲਾਂ ਪਿਤਾ ਨੇ ਆਪਣੀ ਚੱਲ ਅਤੇ ਅਚੱਲ ਜਾਇਦਾਦ ਨੂੰ ਦੋ ਭਰਾਵਾਂ ਵਿਚਕਾਰ ਵੰਡ ਦਿੱਤੀ ਸੀ। ਜਦੋਂ ਉਹ ਭਾਰਤ 'ਚ ਬੈਂਕ 'ਚ ਜਮ੍ਹਾ ਪੈਸੇ ਵਾਪਸ ਲੈਣ ਆਏ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਦੇ ਚਾਚੇ ਨੇ ਤਿੰਨੋਂ ਐੱਫ.ਡੀ. ਉਸ ਦੇ ਤਾਏ ਨੇ ਤੁੜਵਾ ਲਈਆਂ ਹਨ। ਜਦੋਂ ਅਸੀਂ ਬੈਂਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਪੰਮੀ ਨਾਮਜ਼ਦ ਹੈ, ਸੰਨੀ ਨੇ ਦੋਸ਼ ਲਾਇਆ ਕਿ ਤਾਇਆ ਨੇ ਉਸ ਨੂੰ ਇਕ ਪੈਸਾ ਵੀ ਨਹੀਂ ਦਿੱਤਾ, ਭਾਵੇਂ ਉਹ ਕਾਨੂੰਨੀ ਵਾਰਸ ਹਨ। ਪੁਲਿਸ ਥਾਣਾ-4 'ਚ ਜਾਂਚ ਤੋਂ ਬਾਅਦ ਪੰਮੀ ਖ਼ਿਲਾਫ਼ ਆਈਪੀਸੀ ਅਤੇ ਧਾਰਾ 406 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

(For more news apart from Jalandhar 2.86 crore rupees withdrawn after the death of NRI brother, case registered News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement