Kamal Kaur Death Case News: ਕਮਲ ਕੌਰ ਮੌਤ ਮਾਮਲੇ 'ਚ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀ ਗ੍ਰਿਫ਼ਤਾਰ
Published : Jun 13, 2025, 8:48 am IST
Updated : Jun 13, 2025, 12:48 pm IST
SHARE ARTICLE
Nihang Amritpal Singh Mehron arrested in Kamal Kaur death case
Nihang Amritpal Singh Mehron arrested in Kamal Kaur death case

Kamal Kaur Death Case News: ਉਸ ਦੇ 2 ਸਾਥੀਆਂ ਨੂੰ ਵੀ ਹਿਰਾਸਤ 'ਚ ਲਿਆ, ਸੋਸ਼ਲ ਮੀਡੀਆ 'ਤੇ ਲਈ ਸੀ ਕਤਲ ਦੀ ਜ਼ਿੰਮੇਵਾਰੀ

Nihang Amritpal Singh Mehron arrested inKamal Kaur death case:  ਬਠਿੰਡਾ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲਾ ਕੌਰ ਭਾਬੀ ਦੇ ਕਤਲ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੋਗਾ ਦੇ ਜਸਪ੍ਰੀਤ ਸਿੰਘ ਅਤੇ ਤਰਨਤਾਰਨ ਦੇ ਨਿਮਨਜੀਤ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀ ਹਨ। 

ਪੁੱਛਗਿੱਛ ਦੌਰਾਨ, ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਕੰਚਨ ਆਪਣੇ ਨਾਮ ਕਮਲ ਕੌਰ ਦੀ ਵਰਤੋਂ ਕਰਕੇ ਨੌਜਵਾਨਾਂ ਨੂੰ ਗਲਤ ਰਸਤੇ 'ਤੇ ਲੈ ਜਾ ਰਹੀ ਸੀ। ਉਸ ਦੀ ਪਹਿਲਾਂ ਵੀ ਸਮਝਾਇਆ ਗਿਆ ਸੀ, ਪਰ ਉਸ ਨੇ ਇੱਕ ਨਹੀਂ ਸੁਣੀ। ਕਾਰ ਖਰਾਬ ਹੋਣ ਦੇ ਬਹਾਨੇ, ਉਹ ਉਸ ਨੂੰ ਗੈਰਾਜ ਵਿੱਚ ਲੈ ਗਏ ਅਤੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

 

ਕੌਣ ਸੀ ਕਮਲ ਕੌਰ ਭਾਬੀ
ਕਮਲ ਲੁਧਿਆਣਾ ਦੀ ਰਹਿਣ ਵਾਲੀ ਸੀ ਤੇ ਸੋਸ਼ਲ ਮੀਡੀਆ 'ਤੇ ਆਪਣੀਆਂ ਅਸ਼ਲੀਲ ਵੀਡੀਓਜ਼ ਲਈ ਸੁਰਖ਼ੀਆਂ ਵਿੱਚ ਰਹਿੰਦੀ ਸੀ। ਕਮਲ ਕੌਰ ਦੇ ਇੰਸਟਾਗ੍ਰਾਮ 'ਤੇ 383K ਫਾਲੋਅਰਜ਼ ਹਨ। ਕਮਲ ਕੌਰ ਯੂਟਿਊਬ 'ਤੇ ਵੀ ਬਹੁਤ ਸਰਗਰਮ ਸੀ। ਅਸ਼ਲੀਲ ਵੀਡੀਓਜ਼ ਕਰ ਕੇ ਕਰੀਬ 7 ਮਹੀਨੇ ਪਹਿਲਾਂ ਅਰਸ਼ ਡੱਲਾ ਨੇ ਉਸ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ। 

ਕਮਲ ਕੌਰ ਨੇ ਆਖ਼ਰੀ ਪੋਸਟ ਵਿਚ ਕਹੀ ਸੀ ਇਹ ਗੱਲ
ਕਮਲ ਕੌਰ ਨੇ ਦੋ ਦਿਨ ਪਹਿਲਾਂ ਇੰਸਟਾਗ੍ਰਾਮ 'ਤੇ ਆਪਣੀ ਆਖ਼ਰੀ ਪੋਸਟ ਸਾਂਝੀ ਕੀਤੀ ਸੀ। ਸੈਲਫ਼ੀ ਪੋਸਟ ਕਰਦੇ ਹੋਏ, ਉਸ ਨੇ ਕੈਪਸ਼ਨ ਵਿੱਚ ਲਿਖਿਆ, 'ਕੋਈ ਭਾਵਨਾਵਾਂ ਨਹੀਂ, ਕੋਈ ਪਿਆਰ ਨਹੀਂ, ਜੋ ਬਚਿਆ ਹੈ ਉਹ ਹੈ ਸ਼ੱਕ, ਸ਼ੱਕ, ਸ਼ੱਕ।'

(For more news apart from 'Nihang Amritpal Singh Mehron arrested in Kamal Kaur death case', stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM

'Raid 'ਚ Bikram Majithia ਦੀਆਂ ਕਈ ਬੇਨਾਮੀ ਜਾਇਦਾਦਾਂ ਮਿਲੀਆਂ' Advocate ਵੱਲੋਂ ਵੱਡੇ ਖ਼ੁਲਾਸੇ | Akali Dal

17 Jul 2025 5:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM
Advertisement