Machhiwara Sahib News: ਸਤਲੁਜ ਦਰਿਆ ’ਚ ਨਹਾਉਣ ਗਏ ਦੋ ਦੋਸਤ ਡੁੱਬੇ, ਇਕ ਦੀ ਲਾਸ਼ ਮਿਲੀ ਤੇ ਦੂਜੇ ਦੀ ਭਾਲ ਜਾਰੀ
Published : Jun 13, 2025, 7:35 am IST
Updated : Jun 13, 2025, 7:39 am IST
SHARE ARTICLE
Two friends drowned while bathing in the Sutlej River Machhiwara Sahib News
Two friends drowned while bathing in the Sutlej River Machhiwara Sahib News

Machhiwara Sahib News: ਸ਼ੁਭਪ੍ਰੀਤ ਸਿੰਘ ਦੀ ਲਾਸ਼ ਬਰਾਮਦ, ਜਦਕਿ ਗੁਰਮੀਤ ਸਿੰਘ ਦੀ ਤਲਾਸ਼ ਜਾਰੀ

Two friends drowned in the Sutlej River News: ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਬਲੀਏਵਾਲ ਦੇ 2 ਨੌਜਵਾਨ ਨਹਾਉਣ ਲਈ ਸਤਲੁਜ ਦਰਿਆ ਵਿਚ ਗਏ ਸਨ, ਜਿਥੇ ਉਹ ਡੁੱਬ ਗਏ ਜਿਨ੍ਹਾਂ ’ਚੋਂ ਸ਼ੁਭਪ੍ਰੀਤ ਸਿੰਘ (29) ਦੀ ਲਾਸ਼ ਬਰਾਮਦ ਹੋ ਗਈ ਜਦਕਿ ਦੂਜਾ ਨੌਜਵਾਨ ਗੁਰਮੀਤ ਸਿੰਘ ਉਰਫ਼ ਰਾਜੂ ਦੀ ਗੋਤਾਖੋਰਾਂ ਵਲੋਂ ਤਲਾਸ਼ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਬੀਤੇ ਦਿਨ ਦੁਪਹਿਰ 2 ਵਜੇ ਅੱਤ ਦੀ ਗਰਮੀ ਹੋਣ ਕਾਰਨ ਦੋਵੇਂ ਪੱਕੇ ਦੋਸਤ ਸ਼ੁਭਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਅਪਣੇ 2 ਹੋਰ ਸਾਥੀਆਂ ਸਮੇਤ ਨੇੜੇ ਹੀ ਵਗਦੇ ਸਤਲੁਜ ਦਰਿਆ ਵਿਚ ਨਹਾਉਣ ਚਲੇ ਗਏ। ਸਤਲੁਜ ਦਰਿਆ ਕਿਨਾਰੇ ਸ਼ੁਭਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਨੇ ਕੱਪੜੇ ਲਾਹ ਕੇ ਪਾਣੀ ਵਿਚ ਛਲਾਂਗ ਲਗਾ ਦਿਤੀ ਪਰ ਜਿਸ ਥਾਂ ਉਹ ਨਹਾਉਣ ਲੱਗੇ ਉਸ ਥਾਂ ’ਤੇ ਪਾਣੀ ਡੂੰਘਾ ਸੀ।

ਨਹਾਉਣ ਸਮੇਂ ਅਚਾਨਕ ਗੁਰਮੀਤ ਸਿੰਘ ਡੁੱਬਣ ਲਗਿਆ ਤੇ ਉਸ ਨੂੰ ਸ਼ੁਭਪ੍ਰੀਤ ਸਿੰਘ ਜਦੋਂ ਬਚਾਉਣ ਲੱਗਾ ਤਾਂ ਉਹ ਵੀ ਗਹਿਰੇ ਪਾਣੀ ਦੀ ਲਪੇਟ ਵਿਚ ਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਨੇੜਲੇ ਹੀ ਪਿੰਡ ਦੇ ਗੋਤਾਖੋਰ ਮਲਕੀਤ ਸਿੰਘ ਉਰਫ਼ ਮੀਤਾ ਸ਼ਿਕਾਰੀ ਨੇ ਦਰਿਆ ਵਿਚ ਛਾਲ ਮਾਰ ਕੇ ਸ਼ੁਭਪ੍ਰੀਤ ਸਿੰਘ ਦੀ ਲਾਸ਼ ਨੂੰ ਤਾਂ ਬਾਹਰ ਕੱਢ ਲਿਆ ਪਰ ਦੂਸਰੇ ਨੌਜਵਾਨ ਗੁਰਮੀਤ ਸਿੰਘ ਦਾ ਕੋਈ ਸੁਰਾਗ ਨਾ ਲੱਗਾ। ਦੇਰ ਸ਼ਾਮ ਤੱਕ ਗੋਤਾਖੋਰ ਵਲੋਂ ਗੁਰਮੀਤ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਸੀ।
ਮਾਛੀਵਾੜਾ ਸਾਹਿਬ ਤੋਂ ਮੁਨੀਸ਼ ਦੀ ਰਿਪੋਰਟ 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement