
ਪੰਜਾਬ ਦੇ ਸਾਬਕਾ ਆਈ ਏ ਐਸ ਅਫ਼ਸਰ ਐਸ ਐਸ ਚੰਨੀ ਨੂੰ ਪੰਜਾਬ ਭਾਜਪਾ ਦਾ ਬੁਲਾਰਾ ਬਣਾਇਆ ਗਿਆ ਹੈ
ਚੰਡੀਗੜ੍ਹ, 12 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਸਾਬਕਾ ਆਈ ਏ ਐਸ ਅਫ਼ਸਰ ਐਸ ਐਸ ਚੰਨੀ ਨੂੰ ਪੰਜਾਬ ਭਾਜਪਾ ਦਾ ਬੁਲਾਰਾ ਬਣਾਇਆ ਗਿਆ ਹੈ। ਇਹ ਐਲਾਨ ਅੱਜ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪਾਰਟੀ ਕਾਰਜਕਾਰਨੀ ਦੀ ਜਾਰੀ ਦੂਜੀ ਸੂਚੀ ਚ ਕੀਤਾ ਗਿਆ ਹੈ।
File Photo
ਵਰਣਯੋਗ ਹੈ ਕਿ ਸੂਚਨਾ ਕਮਿਸ਼ਨਰ ਪਦ ਤੋਂ ਸੇਵਾ ਮੁਕਤੀ ਬਾਅਦ ਚੰਨੀ 2019 ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਮੌਜੂਦਗੀ ਵਿਵਚ ਨਵੀਂ ਦਿਲੀ ਜਾ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ। ਪੰਜਾਬ ਭਾਜਪਾ ਦੇ 3 ਬੁਲਾਰੇ ਬਣਾਏ ਗਏ ਹਨ। ਚੰਨੀ ਦੇ ਨਾਲ ਕਪੂਰਥਲਾ ਦੇ ਅਵਤਾਰ ਸਿੰਘ ਮੰਡ ਤੇ ਜਲੰਧਰ ਦੇ ਕ੍ਰਿਸ਼ਨ ਕੋਚਰ ਨੂੰ ਵੀ ਬੁਲਾਰੇ ਨਿਯੁਕਤ ਕੀਤਾ ਗਿਆ ਹੈ।