
ਇੰਜੀਨੀਅਰ ਪਰਵਿੰਦਰ ਸਿੰਘ ਖਾਂਬਾ ਪੀਐਸਪੀਸੀਐਲ ਦੇ ਡਿਪਟੀ ਚੀਫ਼ ਇੰਜੀਨੀਅਰ ਵੰਡ ਸਰਕਲ
ਹੁਸ਼ਿਆਰਪੁਰ, 12 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ): ਇੰਜੀਨੀਅਰ ਪਰਵਿੰਦਰ ਸਿੰਘ ਖਾਂਬਾ ਪੀਐਸਪੀਸੀਐਲ ਦੇ ਡਿਪਟੀ ਚੀਫ਼ ਇੰਜੀਨੀਅਰ ਵੰਡ ਸਰਕਲ ਹੁਸ਼ਿਆਰਪੁਰ ਨੇ ਦਸਿਆ ਕਿ 11-12 ਜੁਲਾਈ ਦੀ ਰਾਤ ਨੂੰ ਭਾਰੀ ਤੂਫ਼ਾਨ/ਬਾਰਸ਼ ਕਾਰਨ ਹੁਸ਼ਿਆਰਪੁਰ ਜ਼ਿਲ੍ਹੇ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਪ੍ਰਭਾਵਤ ਹੋਈ ਸੀ, ਜਿਸ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀ/ਕਰਮਚਾਰੀ ਨੇ ਅੱਜ ਸ਼ਾਮ ਨੂੰ 4 ਵਜੇ ਬਹਾਲ ਕਰ ਦਿਤਾ।
File Photo
ਉਨ੍ਹਾਂ ਕਿਹਾ ਕਿ ਭਾਰੀ ਤੂਫ਼ਾਨ/ਬਾਰਸ਼ ਕਾਰਨ ਹੁਸ਼ਿਆਰਪੁਰ ਵੰਡ ਸਰਕਲ ਵਿਚ ਬਿਜਲੀ ਦੇ ਬੁਨਿਆਦੀ ਢਾਂਚਾ ਨੂੰ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸਰਕਲ ਅਧੀਨ ਕੁਲ 319 ਫ਼ੀਡਰਾਂ ਵਿਚੋਂ 169 ਫ਼ੀਡਰ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ, 142 ਨੰਬਰ ਖੰਭੇ ਟੁੱਟੇ ਅਤੇ 38 ਨੰਬਰ ਟਰਾਂਸਫ਼ਾਰਮਰ ਅਤੇ ਤਾਰਾਂ ਬੁਰੀ ਤਰ੍ਹਾਂ ਨੁਕਸਾਨ ਹੋਇਆ। ਪਾਵਰਕਾਮ ਨੂੰ 38 ਲੱਖ ਦੇ ਕਰੀਬ ਵਿੱਤੀ ਨੁਕਸਾਨ ਹੋਇਆ ਹੈ, ਜਿਸ ਦਾ ਅਸਲ ਵਿਚ ਮੁਲਾਂਕਣ ਕੀਤਾ ਜਾਵੇਗਾ ।