ਹਰਿਆਣਾ ਨੇ ਯਮੁਨਾ ’ਚ 16000 ਕਿਊਸਿਕ ਪਾਣੀ ਛਡਿਆ
Published : Jul 13, 2021, 11:25 pm IST
Updated : Jul 13, 2021, 11:25 pm IST
SHARE ARTICLE
image
image

ਹਰਿਆਣਾ ਨੇ ਯਮੁਨਾ ’ਚ 16000 ਕਿਊਸਿਕ ਪਾਣੀ ਛਡਿਆ

ਦਿੱਲੀ ’ਚ ਖ਼ਤਮ ਹੋਵੇਗਾ ਜਲ ਸੰਕਟ 

ਨਵੀਂ ਦਿੱਲੀ, 13 ਜੁਲਾਈ : ਜਲ ਬੋਰਡ ਦੇ ਉਪ-ਚੇਅਰਮੈਨ ਰਾਘਵ ਚੱਢਾ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਨੇ ਯਮੁਨਾਨਗਰ ਜ਼ਿਲ੍ਹੇ ਦੇ ਹਥਨੀਕੁੰਡ ਬੈਰਾਜ ਤੋਂ ਦਿੱਲੀ ਵਲ 16,000 ਕਿਊਸਕ ਪਾਣੀ ਯਮੁਨਾ ਨਦੀ ਵਿਚ ਛੱਡਿਆ ਹੈ, ਜੋ ਅਗਲੇ 3-4 ਦਿਨਾਂ ਵਿਚ ਦਿੱਲੀ ਪਹੁੰਚ ਜਾਵੇਗਾ। ਜਿਸ ਨਾਲ ਰਾਸ਼ਟਰੀ ਰਾਜਧਾਨੀ ’ਚ ਪਾਣੀ ਦਾ ਸੰਕਟ ਦੂਰ ਹੋ ਜਾਵੇਗਾ।
ਰਾਘਵ ਚੱਢਾ ਨੇ ਕਿਹਾ ਕਿ ਦਿੱਲੀ ਵਿਚ ਪਾਣੀ ਦੇ ਸੰਕਟ ਦੀ ਸਥਿਤੀ ਪੈਦਾ ਹੋ ਗਈ ਹੈ ਕਿਉਂਕਿ ਹਰਿਆਣਾ ਸਰਕਾਰ ਨੇ ਦਿੱਲੀ ਤੋਂ 120 ਐਮਜੀਡੀ ਪਾਣੀ ਰੋਕਿਆ ਹੈ। ਉਸ ਤੋਂ ਬਾਅਦ, ਦਿੱਲੀ ਸਰਕਾਰ ਅਤੇ ਦਿੱਲੀ ਜਲ ਬੋਰਡ ਨੇ ਸੰਘਰਸ ਜਾਰੀ ਰਖਿਆ, ਸਖ਼ਤ ਮਿਹਨਤ ਕੀਤੀ ਅਤੇ ਲੋਕਾਂ ਦੇ ਘਰਾਂ ਵਿਚ ਪਾਣੀ ਲਿਆਉਣ ਲਈ ਹਰ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਅਸੀਂ ਹਰਿਆਣਾ ਸਰਕਾਰ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਹਰਿਆਣਾ ਸਰਕਾਰ ਨਾਲ ਕਈ ਦੌਰਾਂ ਵਿਚ ਗੱਲਬਾਤ ਕੀਤੀ। ਇਥੋਂ ਤਕ ਕਿ ਦਿੱਲੀ ਵਾਸੀਆਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੇ ਪਾਣੀ ਦੇ ਅਧਿਕਾਰ ਲਈ ਸੁਪਰੀਮ ਕੋਰਟ ਵਿਚ ਪਟੀਸਨ ਦਾਇਰ ਕੀਤੀ।
ਦਿੱਲੀ ਜਲ ਬੋਰਡ ਦੇ ਮੀਤ ਪ੍ਰਧਾਨ ਨੇ ਕਿਹਾ ਕਿ ਸੁਪਰੀਮ ਕੋਰਟ ਵਿਚ ਪਟੀਸਨ ਦਾਇਰ ਹੋਣ ਤੋਂ ਤੁਰੰਤ ਬਾਅਦ ਹੀ ਹਰਿਆਣਾ ਸਰਕਾਰ ਨੇ ਹਥਨੀਕੁੰਡ ਤੋਂ 16 ਹਜ਼ਾਰ ਕਿਊਸਕ ਪਾਣੀ ਦਿੱਲੀ ਵਲ ਜਾਰੀ ਕੀਤਾ ਹੈ। ਹੁਣ ਇਹ ਪਾਣੀ ਅਗਲੇ 3 ਤੋਂ 4 ਦਿਨਾਂ ਵਿਚ ਦਿੱਲੀ ਪਹੁੰਚ ਜਾਵੇਗਾ। ਉਸ ਤੋਂ ਬਾਅਦ ਦਿੱਲੀ ਵਿਚ ਪਾਣੀ ਦਾ ਸੰਕਟ ਖ਼ਤਮ ਹੋ ਜਾਵੇਗਾ ਅਤੇ ਪੀਣ ਵਾਲਾ ਸਾਫ਼ ਪਾਣੀ ਲੋਕਾਂ ਦੇ ਘਰਾਂ ਵਿਚ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਇਕ ਜ਼ਮੀਨੀ-ਬੰਦ ਸਹਿਰ ਹੈ ਅਤੇ ਪਾਣੀ ਦੀ ਸਪਲਾਈ ਲਈ ਗੁਆਂਢੀ ਰਾਜਾਂ ’ਤੇ ਨਿਰਭਰ ਕਰਦਾ ਹੈ। (ਏਜੰਸੀ)
 

SHARE ARTICLE

ਏਜੰਸੀ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM

BREAKING UPDATE: ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਦੀ ਚੋਣ, Jail 'ਚ ਵਕੀਲ ਨਾਲ ਮੁਲਾਕਾਤ ਤੋਂ ਬਾਅਦ ਭਰੀ ਹਾਮੀ...

25 Apr 2024 10:27 AM

Big Breaking : ਬਲਕੌਰ ਸਿੰਘ ਨੂੰ ਬਠਿੰਡਾ ਤੋਂ ਜਿਤਾਉਣ ਲਈ ਭਾਜਪਾ ਪਿੱਛੇ ਹਟਣ ਲਈ ਤਿਆਰ!

25 Apr 2024 9:08 AM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM
Advertisement