ਮਨਪ੍ਰੀਤ ਬਾਦਲ 'ਤੇ ਲਾਏ ਇਲਜ਼ਾਮਾ ਤੋਂ ਬਾਅਦ ਚਰਨਜੀਤ ਲੁਹਾਰਾ ਦੇ ਨਿਸ਼ਾਨੇ 'ਤੇ ਆਏ ਰਾਜਾ ਵੜਿੰਗ  
Published : Jul 13, 2021, 11:31 am IST
Updated : Jul 13, 2021, 11:45 am IST
SHARE ARTICLE
Raja Warring
Raja Warring

ਚਰਨਜੀਤ ਲੁਹਾਰਾ ਨੇ ਲਗਾਏ ਰਾਜਾ ਵੜਿੰਗ 'ਤੇ ਵੱਡੇ ਇਲਜ਼ਾਮ

ਚੰਡੀਗੜ੍ਹ - ਬੀਤੇ ਕੱਲ੍ਹ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ 'ਤੇ ਅਕਾਲੀਆਂ ਨਾਲ ਰਲੇ ਹੋਣ ਦੇ ਦੋਸ਼ ਲਗਾਏ ਸਨ। ਉਹਨਾਂ ਨੇ ਆਪਣੀ ਫੇਸਬੁੱਕ 'ਤੇ ਮਨਪ੍ਰੀਤ ਬਾਦਲ ਦੀ ਇਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿਚ ਉਹ ਇਕ ਵਿਅਕਤੀ ਜੋ ਗਿੱਦੜਬਾਹਾ ਦੇ ਪਿੰਡ ਲੁਹਾਰਾ ਨਾਲ ਸਬੰਧਿਤ ਹੈ ਉਸ ਨੂੰ ਚੈਂਕ ਦੇ ਰਹੇ ਹਨ।

Raja Warring, Manpreet Badal Raja Warring, Manpreet Badal

ਮਨਪ੍ਰੀਤ ਸਿੰਘ ਬਾਦਲ ਦੀ ਫੋਟੋ ਵਾਇਰਲ ਕਰ ਕੇ ਉਹਨਾਂ 'ਤੇ ਦੋਸ਼ ਲਾਏ ਸਨ ਕਿ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਨਾਲ ਸਬੰਧਿਤ ਵਿਅਕਤੀਆਂ ਨੂੰ ਗ੍ਰਾਂਟ ਦੇ ਰਹੇ ਹਨ। ਇਸ ਦੇ ਨਾਲ ਹੀ ਜਿਸ ਵਿਅਕਤੀ ਨਾਲ ਮਨਪ੍ਰੀਤ ਬਾਦਲ ਦੀ ਤਸਵੀਰ ਸ਼ੇਅਰ ਕੀਤੀ ਗਈ ਸੀ ਹੁਣ ਉਸੇ ਵਿਅਕਤੀ ਨੇ ਰਾਜਾ ਵੜਿੰਗ ਨੂੰ ਕਰੜੇ ਹੱਥੀਂ ਲਿਆ ਹੈ।

ਇਹ ਵੀ ਪੜ੍ਹੋ -  ਪੰਜਾਬ ਦਾ ਬਿਜਲੀ ਸੰਕਟ ਹਮੇਸ਼ਾ ਲਈ ਟਾਲਣ ਵਾਸਤੇ, ਮਾਹਰ ਕੋਈ ਯੋਜਨਾ ਬਣਾਉਣ, ਸਿਆਸਤਦਾਨ ਨਹੀਂ!

Photo

ਚਰਨਜੀਤ ਸਿੰਘ ਲੁਹਾਰਾ ਨੇ ਚੈੱਕ ਦੀਆਂ ਫੋਟੋਆਂ ਵਾਇਰਲ ਕਰਦਿਆ ਆਪਣੇ ਫੇਸਬੁੱਕ ਪੇਜ ਤੇ ਲਿਖਿਆ ' ਸਤਿ ਸ੍ਰੀ ਅਕਾਲ ਜੀ ????
ਮੈਂ ਚਰਨਜੀਤ ਸਿੰਘ ਲੁਹਾਰਾ, ਕੁਝ ਕੁ ਸਮਾਂ ਪਹਿਲਾਂ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੋਸ਼ਲ ਅਕਾਊਂਟ ’ਤੇ ਇੱਕ ਪੋਸਟ ਵੇਖੀ ਜਿਸ ਵਿੱਚ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੀ ਨੂੰ ਇੱਕ ਚੈੱਕ ਦਿੰਦੇ ਦੀ ਫੋਟੋ ਦੇ ਨਾਲ-ਨਾਲ ਮੇਰੀਆਂ ਹੋਰ ਵੀ ਬਾਦਲ ਪਰਿਵਾਰ (ਆਕਾਲੀ ਦਲ) ਦਾ ਨਿੱਜੀ ਹੋਣ ਦਾ ਠੱਪਾ ਲਾ ਕੇ ਫੋਟੋ ਅਪਲੋਡ ਕਰ ਕੇ ਮਨਪ੍ਰੀਤ ਬਾਦਲ ਨਾਲ ਆਪਣਾ ਗੁੱਸਾ ਜ਼ਾਹਿਰ ਕਰਦਾ ਨਜ਼ਰ ਆਇਆ ਜੋ ਕੀ ਹਾਸੋਹੀਣ ਜੀ ਗੱਲ ਹੈ।

ਇਹ ਵੀ ਪੜ੍ਹੋ -  ਰਾਜਾ ਵੜਿੰਗ ਦਾ ਮਨਪ੍ਰੀਤ ਬਾਦਲ 'ਤੇ ਸ਼ਬਦੀ ਵਾਰ, ਲਗਾਏ ਕਾਂਗਰਸ ਦੀ ਪਿੱਠ 'ਚ ਛੁਰਾ ਮਾਰਨ ਦੇ ਦੋਸ਼ 

Photo

ਐੱਮ.ਐੱਲ.ਏ. ਸਾਹਿਬ ਆਪ ਜੀ ਦੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਪਿਛਲੇ 20ਸਾਲ ਤੋਂ ਮੈਂ ਲੁਹਾਰਾ (ਸ੍ਰੀ ਮੁਕਤਸਰ ਸਾਹਿਬ) ਪਿੰਡ ਛੱਡ ਬਠਿੰਡਾ ਸ਼ਹਿਰ ਰਹਿ ਰਿਹਾ ਹਾਂ, ਨਗਰ ਨਾਲ ਜੁੜਿਆ ਹੋਣ ਦੇ ਬਾਵਜੂਦ ਵੀ ਸ਼ਹਿਰ ਨਿਵਾਸੀਆਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਰੱਖੀ ਹੈ। ਆਪ ਜੀ ਵੱਲੋਂ ਫੋਟੋ ਵਿੱਚ ਦਿਖਾਏ ਗਏ ਚੈੱਕ ਦਿੰਦੇ ਹੋਏ ਉਹ ਮੈਨੂੰ ਮੇਰੀ ਜੇਬ ਵਿੱਚ ਪਾਉਣ ਲਈ ਨਹੀਂ ਸਗੋਂ ਕਾਲੋਨੀ ਦੇ ਵਿਕਾਸ ਕਾਰਜ ਲਈ ਦਿੱਤਾ। ਹਾਂ ਇਹ ਗੱਲ ਜ਼ਰੂਰ ਆ ਮੰਤਰੀ ਜੀ ਨੇ ਤੇਰੇ ਵਾਂਗ ਪੱਖ ਬਾਜੀ ਨਹੀਂ ਕਰੀ।

Photo

ਵਿਧਾਇਕ ਜੀ ਤੁਸਾਂ ਨੇ ਰਾਹੁਲ ਗਾਂਧੀ ਨੂੰ ਟਵੀਟ ਕਰ ਕੇ ਮਨਪ੍ਰੀਤ ਬਾਦਲ ਵਿਰੁੱਧ ਜਾਂਚ ਦੀ ਮੰਗ ਕੀਤੀ ਮੇਰੇ ਮੁਤਾਬਕ ਮੰਗ ਆਪ ਜੀ ਨੂੰ ਚੰਗੇ ਡਾਕਟਰ ਦੀ ਅਪਾਇੰਟਮੈਂਟ ਦੀ ਕਰਨੀ ਚਾਹੀਦੀ ਆ ਜੋ ਦਿਮਾਗ ਅਤੇ ਅੱਖਾਂ ਦਾ ਮਾਹਿਰ ਹੋਵੇ,ਤੁਸੀਂ ਆਵਦਾ ਦਿਮਾਗੀ ਸੰਤੁਲਨ ਗਵਾ ਚੁੱਕੇ ਪੋਸਟ ਵਿੱਚ ਅਪਲੋਡ ਫੋਟੋ ਵਿੱਚ ਤੁਸੀਂ ਕਹਿ ਰਿਹੇ ਹੋ ਕੇ ਕੋਟਲੀ ਸਰਕਲ ਨੂੰ ਮਨਪ੍ਰੀਤ ਬਾਦਲ ਨੇ ਚੈੱਕ ਦਿੱਤਾ। ਅੱਖਾਂ ਉੱਤੇ ਪਾਣੀ ਮਾਰ ਕੇ ਦੇਖਿਉਂ ਇਹ ਚੈੱਕ "ਆਰਬਨ ਵੈਲਫੇਅਰ ਸੁਸਾਇਟੀ" ਬਠਿੰਡਾ ਨੂੰ ਦਿੱਤਾ ਗਿਆ ਹੈ ਜਿਸ ਦੀ ਲੰਮੇ ਸਮੇਂ ਤੋਂ ਮੈਂ ਬਤੌਰ ਪ੍ਰਧਾਨਗੀ ਵਜੋਂ ਸੇਵਾ ਨਿਭਾ ਰਿਹਾ ਹਾਂ।ਅਸਲ ਵਿੱਚ ਇਹ ਸਭ ਆਪ ਜੀ ਦੀ ਬੁਖਲਾਹਟ ਦੀਆਂ ਨਿਸ਼ਾਨੀਆਂ ਹਨ ਆਪ ਜੀਆਂ ਨੂੰ ਗਿੱਦੜਬਾਹਾ ਖੁਸਦਾ ਅਤੇ ਕੈਰੀਅਰ ਖ਼ਤਮ ਹੁੰਦਾ ਨਜ਼ਰ ਆ ਰਿਹਾ!

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement