ਪਟਿਆਲਾ ’ਚ ਜਲਦ ਸ਼ੁਰੂ ਹੋਣ ਜਾ ਰਹੀ ਹੈ ਸੂਬੇ ਦੀ ਪਹਿਲੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨ
Published : Jul 13, 2021, 11:20 pm IST
Updated : Jul 13, 2021, 11:20 pm IST
SHARE ARTICLE
image
image

ਪਟਿਆਲਾ ’ਚ ਜਲਦ ਸ਼ੁਰੂ ਹੋਣ ਜਾ ਰਹੀ ਹੈ ਸੂਬੇ ਦੀ ਪਹਿਲੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਟੀ

ਪਟਿਆਲਾ, 13 ਜੁਲਾਈ (ਅਵਤਾਰ ਸਿੰਘ ਗਿੱਲ) : ਪੰਜਾਬ ਸਰਕਾਰ ਵਲੋਂ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸੂਬੇ ਦੀ ਪਹਿਲੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਟੀ ਖੁਲ੍ਹਣ ਜਾ ਰਹੀ ਹੈ ਜੋ ਕਿ ਵਿਦਿਆਰਥੀਆਂ ਲਈ ਇਕ ਵੱਡਾ ਤੋਹਫ਼ਾ ਸਾਬਤ ਹੋਵੇਗੀ ਕਿਉਂਕਿ ਪਹਿਲਾਂ ਭਾਰਤ ਵਲੋਂ ਚਲਾਈ ਜਾ ਰਹੀ ਇੰਦਰਾ ਗਾਂਧੀ ਓਪਨ ਯੂਨੀਵਰਸਟੀ ਤੋਂ ਬਾਅਦ ਦੇਸ਼ ਵਿਚ ਪੰਜਾਬ ਅਜਿਹੀ ਯੂਨੀਵਰਸਟੀ ਖੋਲ੍ਹਣ ਵਾਲਾ ਪਹਿਲਾ ਸੂਬਾ ਬਣ ਗਿਆ ਹੈ, ਜਿਥੇ ਵਿਦਿਆਰਥੀ ਡਿਸਟੈਂਟ ਐਜੂਕੇਸ਼ਨ ਰਾਹੀਂ 8 ਅਲੱਗ-ਅਲੱਗ ਸਰਟੀਫ਼ੀਕੇਟ ਕੋਰਸ ਅਤੇ ਡਿਪਲੋਮਾ ਨਾਲ ਹੀ ਬੀ.ਏ. ਤੋਂ ਬਾਅਦ ਵਿਦੇਸ਼ ਵਿਚ ਮਾਨਤਾ ਵਾਲੀ ਡਿਗਰੀ ਵੀ ਕਰ ਸਕਣਗੇ। 
ਪਹਿਲਾਂ ਪੰਜਾਬ ਤੋਂ ਬੀ.ਏ. ਕਰਨ ਵਾਲੇ ਵਿਦਿਆਰਥੀਆਂ ਦੀ ਡਿਗਰੀ ਦੀ ਵਿਦੇਸ਼ਾਂ ਵਿਚ ਮਾਨਤਾ ਨਹੀਂ ਸੀ ਤਾਂ ਵਿਦਿਆਰਥੀਆਂ ਨੂੰ ਨਵੇਂ ਸਿਰੇ ਤੋਂ ਦੁਬਾਰਾ ਪੜ੍ਹਾਈ ਕਰਨੀ ਪੈਂਦੀ ਸੀ ਪਰ ਹੁਣ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਟੀ ਵਿਚ ਵਿਦਿਆਰਥੀਆਂ ਲਈ ਇਕ ਸੁਨਿਹਰੀ ਮੌਕਾ ਪ੍ਰਦਾਨ ਕੀਤਾ ਗਿਆ ਹੈ, ਜਿਸ ਦੀ ਮਾਨਤਾ ਵਿਦੇਸ਼ਾਂ ਵਿਚ ਵੀ ਹੋਵੇਗੀ ਜਿਸ ਨਾਲ ਵਿਦਿਆਰਥੀਆਂ ਦਾ ਸਮਾਂ ਅਤੇ ਪੈਸਾ ਦੋਵੇਂ ਹੀ ਬਚਣਗੇ। ਇਸ ਯੂਨੀਵਰਸਟੀ ਵਲੋਂ ਵਿਦਿਆਰਥੀਆਂ ਨੂੰ ਦਿਤੇ ਜਾਣ ਵਾਲੇ ਸਰਟੀਫ਼ੀਕੇਟ ਕੋਰਸਾਂ ਵਿਚ ਪਹਿਲਾਂ ਡਿਜ਼ੀਟਲ ਮਾਰਕੀਟਿੰਗ, ਰੂਰਲ ਮੈਨੇਜਮੈਂਟ, ਕ੍ਰੀਏਟੀਵੀਟੀ ਐਂਡ ਇਨੋਵੇਸ਼ਨ ਇਨ ਸਕੂਲ ਐਜੂਕੇਸ਼ਨ, ਵੈਲਯੂ ਐਂਡ ਲਰਨਿੰਗ ਆਫ਼ ਸਿੱਖਇਜ਼ਮ, ਸਾਈਬਰ ਸਕਿਉਰਿਟੀ, ਆਰਟੀਫ਼ੀਸ਼ੀਅਲ ਇੰਟੈਂਲੀਜੈਂਸ ਐਂਡ ਇਟਸ ਐਪਲੀਕੇਸ਼ਨ, ਇਫ਼ੈਕਟਿਵ ਬਿਜਨੈਸ ਐਂਡ ਸੋਸ਼ਲ ਕਮਨਿਊਨੀਕੇਸ਼ਨ ਅਤੇ ਦੀ ਸਾਇੰਸ ਆਫ਼ ਹੈਪੀਨੈਸ ਐਟ ਵਰਕ ਇਹ ਸਾਰੇ ਕੋਰਸ ਵਿਦਿਆਰਥੀ ਬਹੁਤ ਹੀ ਘੱਟ ਖ਼ਰਚ 4 ਤੋਂ 6 ਹਜ਼ਾਰ ਸਾਲਾਨਾ ਫ਼ੀਸ ’ਤੇ ਕਰ ਸਕਣਗੇ ਜੋ ਕਿ 6 ਮਹੀਨੇ ਤੋਂ 2 ਸਾਲ ਤਕ ਦੇ ਕੋਰਸ ਹੋਣਗੇ। ਡਿਗਰੀ ਕੈਟਾਗਰੀ ਵਿਚ ਬੈਚਲਰ ਆਫ਼ ਕਾਮਰਸ (ਡਿਜੀਟਲ), ਬੈਚਲਰ ਆਫ ਸਾਇੰਸ (ਡਾਟਾ ਸਾਇੰਸਜ਼) ਅਤੇ ਬੈਚਲਰ ਇਨ ਲਿਬਰਲ ਆਰਟਸ ਇਹ ਸਾਰੇ ਡਿਗਰੀ ਕੋਰਸ 3 ਤੋਂ 6 ਸਾਲ ਦੇ ਹੋਣਗੇ ਜਿਨ੍ਹਾਂ ਵਿਚ ਵਿਦਿਆਰਥੀ ਇਨ੍ਹਾਂ ਡਿਗਰੀ ਕੋਰਸਾਂ ਨੂੰ ਸਲਾਨਾ ਫ਼ੀਸ 8700 ਤੋਂ ਲੈ ਕੇ 11700 ਰੁਪਏ ਦੇ ਕੇ ਕਰ ਸਕਣਗੇ ਜੋ ਕਿ ਵਿਦੇਸ਼ਾਂ ਵਿਚ ਮਾਨਤਾ ਪ੍ਰਾਪਤ ਹੋਣਗੇਂ। ਇਸ ਨਾਲ ਹੀ ਪੋਸਟ ਗ੍ਰੈਜੁਏਟ ਇਨ ਡਿਪਲੋਮਾ ਇਨ ਸਿੱਖ ਥਿਓਲਾਜੀ ਜੋ ਕਿ 1 ਤੋਂ 3 ਸਾਲ ਦਾ ਹੋਵੇਗਾ ਨੂੰ ਵਿਦਿਆਰਥੀ ਕੇਵਲ 6 ਹਜ਼ਾਰ ਰੁਪਏ ਪ੍ਰਤੀ ਸਾਲ ਕਰ ਸਕਣਗੇ। 
    ਜ਼ਿਕਰ ਕਰਨ ਵਾਲੀ ਗੱਲ ਹੈ ਕਿ ਡਿਜ਼ੀਟਲ ਮਾਰਕੀਟਿੰਗ, ਰੁਰਲ ਮੈਨੇਜਮੈਂਟ, ਕ੍ਰੀਏਟੀਵੀਟੀ ਐਂਡ ਇਨੋਵੇਸ਼ਨ ਇਨ ਸਕੂਲ ਐਜੂਕੇਸ਼ਨ, ਸਾਈਬਰ ਸਕਿਓਰਿਟੀ, ਵੈਲਯੂ ਐਂਡ ਲਰਨਿੰਗ ਆਫ਼ ਸਿੱਖਇਜ਼ਮ, ਆਰਟੀਫੀਸ਼ੀਅਲ ਇੰਟੈਂਲੀਜੈਂਸ ਐਂਡ ਇਟਸ ਐਪਲੀਕੇਸ਼ਨ, ਇਫੈਕਟਿਵ ਬਿਜਨੇਸ ਐਂਡ ਸੋਸ਼ਲ ਕਮਨਿਊਨੀਕੇਸ਼ਨ ਅਤੇ ਦੀ ਸਾਇੰਸ ਆਫ ਹੈਪੀਨੈਸ ਐਟ ਵਰਕ ਇਹ ਸਾਰੇ ਕੋਰਸ ਵਿਦਿਆਰਥੀਆਂ ਲਈ ਬਹੁਤ ਸਾਰੇ ਰੁਜ਼ਗਾਰ ਦੇ ਰਸਤੇ ਖੋਲ ਦੇਣਗੇ, ਜਿਸ ਨਾਲ ਜਿਥੇ ਵਿਦਿਆਰਥੀਆਂ ਨੂੰ ਰੁਜ਼ਗਾਰ ਮਿਲੇਗਾ ਉਥੇ ਹੀ ਉਨ੍ਹਾਂ ਦੇ ਪਰਿਵਾਰ ਵੀ ਖੁਸ਼ਹਾਲੀ ਵੱਲ ਕਦਮ ਵਧਾਉਣਗੇ। ਜਿਸ ਤਰ੍ਹਾਂ ਕੋਵਿਡ ਦੀ ਸਮੱਸਿਆ ਆਈ ਅਜਿਹੇ ਸਮੇਂ ਵਿੱਚ ਇਹ ਸਾਰੇ ਕੋਰਸ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ  ਸਾਬਤ ਹੋਣਗੇਂ, ਕਿਉਂਕਿ ਇਨ੍ਹਾਂ ਵਿਚ ਸਾਰਾ ਸਿਲੇਬਸ ਵਿਦਿਆਰਥੀਆਂ ਨੂੰ ਆਨ ਲਾਇਨ ਹੀ ਭੇਜਿਆ ਜਾਵੇਗਾ ਅਤੇ ਆਨ ਲਾਈਨ ਹੀ ਉਨ੍ਹਾਂ ਨੂੰ ਤਜ਼ੁਰਬੇਕਾਰ ਪ੍ਰੋਫ਼ੈਸਰਾਂ ਵਲੋਂ ਕਲਾਸਾਂ ਦਿੱਤੀਆਂ ਜਾਣਗੀਆਂ ਨਾਲ ਹੀ ਅਗਰ ਕੋਈ ਸਮੈਸਟਰ ਵਿਦਿਆਰਥੀ ਨੂੰ ਸਮਝ ਨਹੀਂ ਪੈਂਦਾ ਉਹ ਕਿਸੇ ਵੀ ਵੇਲੇ ਦੁਬਾਰਾ ਆਨ ਲਾਈਨ ਉਸ ਦੀ ਜਾਣਕਾਰੀ ਹਾਸਲ ਕਰ ਸਕੇਗਾ ਜੋ ਕਿ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ ਅਤੇ ਇਸਦੇ ਨਾਲ ਉਨ੍ਹਾਂ ਦੀ ਪ੍ਰੀਖਿਆ ਵੀ ਆਨ ਲਾਈਨ ਹੀ ਹੋਵੇਗੀ ਅਤੇ ਵਿਦਿਆਰਥੀਆਂ ਨੂੰ ਆਪਣੇ ਨਤੀਜੇ ਉਡੀਕਣ ਦੀ ਵੀ ਬਹੁਤੀ ਖੇਚਲ ਨਹੀਂ ਕਰਨੀ ਪਵੇਗੀ ਆਨ ਲਾਇਨ ਹੀ ਨਤੀਜੇ ਨੂੰ ਪਹਿਲਾਂ ਹੀ ਤਰੀਕ ਦੱਸ ਕੇ ਅਪਲੋਡ ਕਰ ਦਿੱਤੇ ਜਾਣਗੇਂ, ਜਿਸ ਨੂੰ ਵਿਦਿਆਰਥੀ ਸਰਟੀਫ਼ੀਕੇਟ ਦੇ ਤੌਰ ’ਤੇ ਡਾਊਨਲੋਡ ਕਰ ਸਕਣਗੇਂ। ਜ਼ਿਕਰ ਕਰਨ ਵਾਲੀ ਗੱਲ ਹੈ ਕਿ ਜਲਦ ਹੀ ਵਿਦੇਸ਼ਾਂ ਵਿੱਚ ਬੈਠੇ ਵਿਦਿਆਰਥੀ ਜੋ ਇਨ੍ਹਾਂ ਕੋਰਸਾਂ ਨੂੰ ਕਰਨਾ ਚਾਹੁੰਦੇ ਹਨ ਉਹ ਵੀ ਇਥੇ ਦਾਖਲਾ ਲੈ ਸਕਣਗੇਂ। 
ਫੋਟੋ ਨੰ: 13 ਪੀਏਟੀ 17
ਪਟਿਆਲਾ ’ਚ ਸ਼ੁਰੂ ਹੋਣ ਜਾ ਰਹੀ ਸੂਬੇ ਦੀ ਪਹਿਲੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੀ ਬਾਹਰੀ ਇਮਾਰਤ ਦੀ ਤਸਵੀਰ। ਫੋਟੋ : ਅਜੇ

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement