ਜਿਨ੍ਹਾਂ ਕਦੇ ਬੂਥ ਨਹੀਂ ਜਿਤਾਇਆ ਉਹ ਪੰਜਾਬ ਭਾਜਪਾ ਦੀ ਟੀਮ ਵਿਚ ਹਨ : ਅਨਿਲ ਜੋਸ਼ੀ
Published : Jul 13, 2021, 8:55 am IST
Updated : Jul 13, 2021, 8:55 am IST
SHARE ARTICLE
Anil Joshi
Anil Joshi

ਪੰਜਾਬ ਭਾਜਪਾ ਦੇ ਪ੍ਰਧਾਨ ਸਣੇ ਸਮੁੱਚੀ ਲੀਡਸ਼ਿਪ ਨੇ ਕੇਂਦਰ ਨੂੰ ਸੱਚਾਈ ਤੋਂ ਜਾਣੂ ਨਹੀਂ ਕਰਵਾਇਆ 

ਅੰਮਿ੍ਰਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਕਿਸਾਨ ਅੰਦੋਲਨ ਦੇ ਹਮਾਇਤੀ ਭਾਜਪਾ ਆਗੂ ਅਨਿਲ ਜੋਸ਼ੀ ਸਾਬਕਾ ਮੰਤਰੀ ਨੇ ਪੰਜਾਬ ਭਾਜਪਾ ਦੀ ਲੀਡਰਸ਼ਿਪ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਨ੍ਹਾਂ ਕਦੇ ਬੂਥ ਨਹੀਂ ਜਿਤਾਇਆ, ਉਹ ਸੂਬੇ ਦੇ ਉਚ ਅਹੁਦਿਆਂ ਤੇ ਬਿਰਾਜਮਾਨ ਹਨ। ਉਨ੍ਹਾਂ ਹੈਰਾਨਗੀ ਪ੍ਰਗਟਾਈ ਕਿ ਇਕ ਸਾਲ ਤੋਂ ਚਲ ਰਹੇ ਕਿਸਾਨ ਅੰਦੋਲਨ ਸਬੰਧੀ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਾਣੂ ਕਰਵਾਉਣ ਦੀ ਲੋੜ ਹੀ ਨਹੀਂ ਸਮਝੀ ਜਿਸ ਦਾ ਖਮਿਆਜ਼ਾ ਸਮੁੱਚੀ ਪਾਰਟੀ ਨੂੰ ਭੁਗਣਤਾ ਪੈ ਰਿਹਾ ਹੈ। ਪੰਜਾਬ ਭਾਜਪਾਈਆਂ ਨੂੰ ਸਖ਼ਤ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦਫ਼ਤਰ ਜਾਣਾ ਪੈਂਦਾ ਹੈ।

Farmers Protest Farmers Protest

ਕਿਸਾਨ ਅੰਦੋਲਨ ਨਾਲ ਸਬੰਧਤ ਭਾਜਪਾਈਆਂ ਨੂੰ ਨਾ ਤਾਂ ਮੀਟਿੰਗ ਕਰਨ ਦੇ ਰਹੇ ਹਨ ਤੇ ਨਾ ਹੀ ਸਿਆਸੀ ਸਰਗਰਮੀ ਕਰਨ ਦੀ ਖੁਲ੍ਹ ਦੇ ਰਹੇ ਹਨ ਤੇ ਹਿੰਸਕ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਕੁੱਟਿਆ ਤੇ ਬੰਦਕ ਬਣਾਇਆ ਜਾ ਰਿਹਾ ਹੈ। ਇਕ ਐਮ ਐਲ ਏ ਨੂੰ ਅਲਫ ਨੰਗਾ ਕਰ ਕੇ, ਉਸ ਦੀ ਕੁੱਟਮਾਰ ਕੀਤੀ ਗਈ। 

ਹੋਰ ਪੜ੍ਹੋ -  ਸਕੂਲ ਸਿੱਖਿਆ ਸਕੱਤਰ ਨੇ ਵਜ਼ੀਫੇ ਵਾਸਤੇ ਵਿਦਿਆਰਥੀਆਂ ਦੇ ਬੈਂਕ ਖਾਤੇ ਖੁਲਵਾਉਣ ਲਈ ਦਿੱਤੇ ਨਿਰਦੇਸ਼ 

Anil JoshiAnil Joshi

ਅਨਿਲ ਜੋਸ਼ੀ ਨੇ ਕਿਹਾ ਕਿ ਏ ਸੀ ਕਮਰਿਆਂ ਵਿਚ ਬੈਠ ਕੇ 117 ਹਲਕਿਆਂ ਤੋਂ ਉਮੀਦਵਾਰ ਖੜੇ ਕਰਨ ਅਤੇ ਪੰਜਾਬ ਵਿਚ ਸਰਕਾਰ ਬਣਾਉਣ ਦੀਆਂ ਵਿਉਂਤਾਂ ਪੰਜਾਬ ਭਾਜਪਾ ਟੀਮ ਘੜ ਰਹੀ ਹੈ। ਭਖਦੇ ਤੇ ਲੋਕ ਮੁੱਦਿਆਂ ਦੀ ਗੱਲਬਾਤ ਨਹੀਂ ਹੋ ਰਹੀ। ਅੰਨਦਾਤੇ ਬਾਰੇ ਮੇਰੇ ਸਮੇਤ ਕੁੱਝ ਹੋਰ ਆਗੂਆਂ ਨੇ ਹਾਅ ਦਾ ਨਾਹਰਾ ਮਾਰਿਆ ਹੈ ਕਿ ਉਨ੍ਹਾਂ ਦਾ ਮਸਲਾ ਹੱਲ ਕਰੋ ਪਰ ਸਾਡੀ ਗੱਲ ’ਤੇ ਗੌਰ ਕਰਨ ਦੀ ਥਾਂ ਮੈਨੂੰ ਪਾਰਟੀ ਵਿਚੋਂ ਹੀ ਕੱਢ ਦਿਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਅਸ਼ਵਨੀ ਸ਼ਰਮਾ ਹਾਈ ਕਮਾਂਡ ਨੂੰ ਸੱਚੀ ਗੱਲ ਦਸਦੇ ਤਾਂ ਭਾਜਪਾ ਦੀ ਸਥਿਤੀ ਅੱਜ ਹੋਰ ਹੋਣੀ ਸੀ । 

Prime minister narendra modiPrime minister narendra modi

ਅਨਿਲ ਜੋਸ਼ੀ ਮੁਤਾਬਕ ਕਿਸਾਨ ਨੇ ਸੱਭ ਤੋਂ ਪਹਿਲਾਂ  ਮੰਗਾਂ ਰੱਖੀਆਂ ਸਨ ਕਿ ਐਸ ਡੀ ਐਮ ਦੀ ਥਾਂ ਉਨ੍ਹਾਂ ਨੂੰ ਅਦਾਲਤ ਵਿਚ ਜਾਣ ਦਾ ਹੱਕ ਦਿਤਾ ਜਾਵੇ ਅਤੇ ਐਮ ਐਸ ਪੀ ਦੀ ਗਰੰਟੀ ਦਿਤੀ ਜਾਵੇ ਪਰ ਸਾਡੀ ਪਾਰਟੀ ਨੇ ਅਸਲੀ ਨਬਜ਼ ਤੇ ਹੱਥ ਹੀ ਨਹੀਂ ਰਖਿਆ ਤੇ ਅਪਣੀਆਂ ਕੁਰਸੀਆਂ ਬਚਾਉਣ ਲਈ ਕੇਂਦਰੀ ਲੀਡਰਾਂ ਤੋਂ ਝੂਠ ਬੋਲਦੇ ਰਹੇ।  ਉਨ੍ਹਾਂ ਕਿਹਾ,‘‘ਮੈਂ ਕਦੇ ਵੀ ਅਪਣੀ ਸਰਕਾਰ ਨੂੰ ਮਾੜਾ ਨਹੀਂ ਕਿਹਾ, 

Farmers Protest Farmers Protest

ਇਹ ਵੀ ਪੜ੍ਹੋ -  ਰਾਜਾ ਵੜਿੰਗ ਦਾ ਮਨਪ੍ਰੀਤ ਬਾਦਲ 'ਤੇ ਸ਼ਬਦੀ ਵਾਰ, ਲਗਾਏ ਕਾਂਗਰਸ ਦੀ ਪਿੱਠ 'ਚ ਛੁਰਾ ਮਾਰਨ ਦੇ ਦੋਸ਼ 

ਇਥੋਂ ਤਕ ਕਾਲੇ ਕਾਨੂੰਨ ਵੀ ਵਰਗੇ ਸ਼ਬਦ ਵੀ ਨਹੀਂ ਵਰਤੇ ਮੈਂ ਤਾਂ ਸਿਰਫ਼ ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਵਕਾਲਤ ਕੀਤੀ ਸੀ।’’ ਪੰਜਾਬ ਵਿਚ ਲੋਕ ਤੇ ਵਰਕਰ ਪਾਰਟੀ ਛੱਡ ਰਹੇ ਹਨ, ਅਸੀ ਜ਼ਮੀਨ ’ਤੇ ਕੰਮ ਕਰਦੇ ਹਾਂ। ਮੌਜੂੂਦਾ ਭਾਜਪਾ ਅਹੁਦੇਦਾਰ ਗੋਲ ਟੇਬਲਾਂ ਮੀਟਿੰਗ ਕਰ ਕੇ ਖ਼ੁਦ ਨੂੰ ਨੇਤਾ ਅਖਵਾਉਂਦੇ ਹਨ। ਅਜੇ ਮੈਂ ਕਿਸੇ ਵੀ ਪਾਰਟੀ ਵਿਚ ਜਾਣ ਦਾ ਫ਼ੈਸਲਾ ਨਹੀਂ ਕੀਤਾ, ਮੇਰਾ ਹਲਕਾ ਉਤਰੀ ਵਿਚ ਪਹਿਲਾਂ ਵਾਂਗ  ਕੰਮ ਕਰ ਰਿਹਾ ਹੈ ਤੇ ਇਥੋਂ ਹੀ ਚੋੋਣ ਲੜਨੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement