
ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਟਵੀਟ ਰਾਹੀਂ ਸਾਂਝੀ ਕੀਤੀ ਗਈ ਹੈ।
ਚੰਡੀਗੜ੍ਹ : ਇਕ ਨਵੀਂ ਪਹਿਲ ਕਦਮੀ ਕਰਦਿਆਂ ਪੰਜਾਬ ਦੇ ਸਰਕਾਰੀ ਸਕੂਲ ਆਫ ਐਮੀਨੈਂਸ ਦੇ 40 ਵਿਦਿਆਰਥੀ ਚੰਡੀਗੜ੍ਹ ਹਵਾਈ ਅੱਡੇ ਤੋਂ ਸ਼੍ਰੀਹਰੀਕੋਟਾ ਲਈ ਰਵਾਨਾ ਹੋਏ, ਜਿੱਥੇ ਉਹ ਚੰਦਰਯਾਨ-3 ਦਾ ਲਾਂਚ ਦੇਖਣਗੇ। ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਟਵੀਟ ਰਾਹੀਂ ਸਾਂਝੀ ਕੀਤੀ ਗਈ ਹੈ।
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਰਵਾਨਾ ਹੋਏ ਵਿਦਿਆਰਥੀ ਉੱਥੇ 3 ਦਿਨ ਤੱਕ ਠਹਿਰਣਗੇ। ਇਸ ਦੌਰਾਨ ਉਹ ਸ਼੍ਰੀਹਰੀਕੋਟਾ 'ਚ ਹੋਣ ਵਾਲੀ ਰਿਸਰਚ ਬਾਰੇ ਜਾਣਨਗੇ। ਇਹ ਵਿਦਿਆਰਥੀਆਂ ਲਈ ਇਕ ਨਵਾਂ ਤਜਰਬਾ ਹੋਵੇਗਾ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ 'ਚ 117 ਸਕੂਲ ਆਫ ਐਮੀਨੈਂਸ ਖੋਲ੍ਹੇ ਗਏ ਹਨ, ਜਿਨ੍ਹਾਂ 'ਚ ਅਤਿ-ਆਧੁਨਿਕ ਤਰੀਕੇ ਨਾਲ ਪੜ੍ਹਾਈ ਹੋ ਰਹੀ ਹੈ।