ਖੇਤਾਂ ’ਚ ਸੁੱਤੇ ਪਏ ਨਾਨੇ-ਦੋਹਤੇ ’ਤੇ ਜਾਨਲੇਵਾ ਹਮਲਾ, ਨਾਨੇ ਦੀ ਮੌਤ ਤੇ ਦੋਹਤਾ ਗੰਭੀਰ ਜ਼ਖ਼ਮੀ
Published : Jul 13, 2023, 6:38 pm IST
Updated : Jul 13, 2023, 6:38 pm IST
SHARE ARTICLE
photo
photo

2 ਅਣਪਛਾਤੇ ਨਕਾਬਪੋਸ਼ਾਂ ਦੀ ਭਾਲ 'ਚ ਪੁਲਿਸ

 

ਬਰਨਾਲਾ : ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋ ਕਲਾਂ ਵਿਚ ਖੇਤ ਵਿਚ ਸੁੱਤੇ ਨਾਨਾ-ਦੋਹਤੇ ’ਤੇ ਅਣਪਛਾਤੇ ਵਿਅਕਤੀਆਂ ਨੇ ਤਲਵਾਰਾਂ ਨਾਲ ਹਮਲਾ ਕਰ ਦਿਤਾ। ਮੁਲਜ਼ਮਾਂ ਨੇ ਨਾਨਾ ਦਾ ਕਤਲ ਕਰ ਕੇ ਦੋਹਤੇ ਨੂੰ ਗੰਭੀਰ ਜ਼ਖ਼ਮੀ ਕਰ ਦਿਤਾ।

ਮ੍ਰਿਤਕ ਐੱਸ.ਸੀ ਭਾਈਚਾਰੇ ਨਾਲ ਸਬੰਧ ਰੱਖਦਾ ਸੀ,ਜੋ ਇੱਕ ਏਕੜ ਜ਼ਮੀਨ ਵਿੱਚ ਖੇਤੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਇਸ ਘਟਨਾ ਨੂੰ ਲੈ ਕੇ ਪੱਖੋ ਕਲਾਂ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੇਲ ਸਿੰਘ (ਉਮਰ 55 ਸਾਲ) ਪੁੱਤਰ ਘੁੱਟਾ ਸਿੰਘ ਵਾਸੀ ਪੱਖੋ ਕਲਾਂ ਅਪਣੇ ਦੋਹਤੇ ਅਵਿਜੋਤ ਸਿੰਘ (9 ਸਾਲ) ਨਾਲ ਖੇਤਾਂ ਵਿਚ ਸੌਂ ਰਿਹਾ ਸੀ ਤਾਂ ਦੇਰ ਰਾਤ ਦੋਵਾਂ ਨੇ ਜਾਨਲੇਵਾ ਹਮਲਾ ਕਰ ਦਿਤਾ| 

ਮੁਲਜ਼ਮਾਂ ਨੇ ਤਲਵਾਰਾਂ ਨਾਲ ਗੁਰਮੇਲ ਸਿੰਘ ਦਾ ਸਿਰ ਕਲਮ ਕਰ ਦਿੱਤਾ। ਇਸ ਝਗੜੇ ਵਿੱਚ ਅਵਿਜੋਤ ਜ਼ਖ਼ਮੀ ਹੋ ਗਿਆ। ਮ੍ਰਿਤਕ ਗੁਰਮੇਲ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਤਪਾ ਵਿਖੇ ਰਖਵਾਇਆ ਗਿਆ ਹੈ। ਅਵਿਜੋਤ ਸਿੰਘ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਹੈ। ਮ੍ਰਿਤਕ ਦੀ ਪਹਿਚਾਣ 45 ਸਾਲਾਂ ਗੁਰਮੇਲ ਸਿੰਘ ਪੁੱਤਰ ਕੁਤਰਾ ਸਿੰਘ ਪਿੰਡ ਪੱਖੋ ਕਲਾਂ ਤੋ ਹੋਈ ਹੈ।

ਨਕਾਬਪੋਸ ਹਮਲਾਵਰਾਂ ਨੇ ਛੋਟੇ ਬੱਚੇ ਨੂੰ ਵੀ ਨਹੀਂ ਬਖਸ਼ਿਆ ਜਿਨ੍ਹਾਂ ਨੇ ਕਿਰਪਾਨਾਂ ਨੇ ਬੱਚੇ ਉੱਪਰ ਵੀ ਹਮਲਾ ਕਰ ਦਿੱਤਾ,ਜਿਸ ਦੇ ਸਿਰ ਅਤੇ ਲੱਤਾਂ ਤੇ ਕ੍ਰਿਪਾਨਾਂ ਦੇ ਵੱਡੇ ਟੱਕ ਲੱਗੇ ਹਨ।ਜੋ ਤਪਾ ਮੰਡੀ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਦਾਖਲ ਹੈ।ਇਸ ਮੌਕੇ ਮ੍ਰਿਤਕ ਦੇ ਦੋਹਤੇ 9 ਸਾਲ ਦੇ ਛੋਟੇ ਬੱਚੇ ਅਭਿਜੋਤ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਦੋ ਨਕਾਬਪੋਸ਼ ਵਿਅਕਤੀਆਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ। ਜਿਸ ਵਿੱਚ ਉਸਦੇ ਨਾਨੇ ਦੀ ਮੌਤ ਹੋ ਗਈ,ਉਹ ਵੀ ਜਾਣ-ਬੁੱਝ ਕੇ ਮਰਨ ਦਾ ਨਾਟਕ ਕਰਕੇ ਪੈ ਗਿਆ,ਜਿਸ ਕਾਰਨ ਹਮਲਾਵਰਾਂ ਉਸ ਨੂੰ ਮਰਿਆ ਹੋਇਆ ਸਮਝ ਕੇ ਉਥੋਂ ਚਲੇ ਗਏ,ਜਿਸ ਕਾਰਨ ਉਸ ਦੀ ਜਾਨ ਬਚੀ ਹੈ। ਜਿਸ ਤੋਂ ਬਾਅਦ ਉਸ ਨੇ ਫੋਨ ਤੇ ਸਾਰੀ ਘਟਨਾ ਦੀ ਜਾਣਕਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ, ਜਿੰਨਾ ਨੇ ਜਖਮੀ ਨਾਨੇ- ਦੋਹਤੇ ਨੂੰ ਤਪਾ ਮੰਡੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਨਾਨੇ ਦੀ ਮੌਤ ਹੋ ਗਈ।

ਪੀੜਤ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸਾਸ਼ਨ ਤੋ ਇਨਸਾਫ ਦੀ ਗੁਹਾਰ ਲਗਾਉਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਪੁਲਿਸ ਥਾਣਾ ਰੂੜੇਕੇ ਕਲਾਂ ਦੇ ਐਸ.ਐਚ.ਓ ਜਗਜੀਤ ਸਿੰਘ ਘੁਮਾਣ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

ਪੁਲਿਸ ਵਲੋਂ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਸੀ.ਸੀ.ਟੀ.ਵੀ. ਕੈਮਰੇ ਖੰਗਾਲ ਰਹੀ ਹੈ ਅਤੇ ਡੋਗ ਸਕੂਐਡ ਦੀ ਮਦਦ ਸਮੇਤ ਫਰਾਂਸਿਕ ਜਾਂਚ ਟੀਮ ਨੂੰ ਵੀ ਇਸ ਕਤਲ ਕੇਸ ਵਿਚ ਬੁਲਾਇਆ ਗਿਆ ਹੈ। ਪੁਲਿਸ ਵੱਲੋਂ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement