ਮੀਤ ਹੇਅਰ ਵਲੋਂ ਲੋਕਾਂ ਨੂੰ ਪ੍ਰਸ਼ਾਸਨ, ਸੈਨਾ ਤੇ ਐਨ.ਡੀ.ਆਰ.ਐਫ. ਨਾਲ ਤਾਲਮੇਲ ਕਰ ਕੇ ਬਚਾਅ ਕਾਰਜ ਕਰਨ ਦੀ ਅਪੀਲ

By : KOMALJEET

Published : Jul 13, 2023, 8:34 pm IST
Updated : Jul 13, 2023, 8:34 pm IST
SHARE ARTICLE
Cabinet Minister Meet Hayer
Cabinet Minister Meet Hayer

ਮਨੁੱਖੀ ਜਾਨਾਂ ਦੀ ਰੱਖਿਆ ਸੂਬਾ ਸਰਕਾਰ ਦੀ ਸਭ ਤੋਂ ਪ੍ਰਮੁੱਖ ਤਰਜੀਹ : ਮੀਤ ਹੇਅਰ

ਜਲ ਸਰੋਤ ਮੰਤਰੀ ਨੇ ਪਾੜ ਪੂਰਦੇ ਸਮੇਂ ਵਾਪਰੀਆਂ ਦੁਰਘਟਨਾਵਾਂ ਨੂੰ ਦੇਖਦਿਆਂ ਕੀਤੀ ਅਪੀਲ

ਚੰਡੀਗੜ੍ਹ : ਪੰਜਾਬ ਵਿਚ ਮੋਹਲੇਧਾਰ ਮੀਂਹ ਨਾਲ ਦਰਿਆਵਾਂ ਦੇ ਸਮਰੱਥਾ ਤੋਂ ਵੱਧ ਚੱਲਣ ਕਾਰਨ ਵਾਪਰ ਰਹੀਆਂ ਪਾੜ ਪੈਣ ਦੀਆਂ ਘਟਨਾਵਾਂ ਅਤੇ ਕੁਝ ਥਾਂਵਾਂ ਉਤੇ ਸਥਾਨਕ ਲੋਕਾਂ ਵਲੋਂ ਅਪਣੇ ਪੱਧਰ ਉਤੇ ਪਾੜ ਪੂਰਦੇ ਸਮੇਂ ਵਾਪਰੀਆਂ ਦੁਰਘਟਨਾਵਾਂ ਨੂੰ ਦੇਖਦਿਆਂ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਮਰੱਥਾ ਤੋਂ ਵੱਧ ਚੱਲ ਰਹੇ ਦਰਿਆਵਾਂ ਕੰਢੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਥਾਨਕ ਜ਼ਿਲਾ ਸਿਵਲ ਤੇ ਪੁਲਿਸ ਪ੍ਰਸ਼ਾਸਨ, ਸੈਨਾ, ਐਨ.ਡੀ.ਆਰ.ਐਫ਼. ਤੇ ਵਿਭਾਗ ਦੇ ਕਰਮਚਾਰੀਆਂ ਨਾਲ ਤਾਲਮੇਲ ਕਰਕੇ ਬਚਾਅ ਕਾਰਜ ਕਰਨ।

ਇਹ ਵੀ ਪੜ੍ਹੋ: ਅਣਖ ਖ਼ਾਤਰ ਕੀਤੇ ਕਤਲ ਮਾਮਲੇ 'ਚ ਲੜਕੀ ਦਾ ਪਿਤਾ ਗੁਰਜੀਤ ਸਿੰਘ ਗ੍ਰਿਫ਼ਤਾਰ

ਮੀਤ ਹੇਅਰ ਨੇ ਕਿਹਾ ਕਿ ਮਨੁੱਖੀ ਜਾਨਾਂ ਦੀ ਰੱਖਿਆ ਸਾਡੀ ਸਭ ਤੋਂ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਅਪਣੇ ਪੱਧਰ ਉੱਤੇ ਕੰਮ ਕਰ ਰਹੇ ਲੋਕਾਂ ਦੇ ਹੌਸਲੇ ਤੇ ਹਿੰਮਤ ਨੂੰ ਉਹ ਦਾਦ ਦਿੰਦੇ ਹਨ ਪਰ ਨਾਲ ਹੀ ਪਾੜ ਪੂਰਦੇ ਸਮੇਂ ਆਪਣਾ ਬਚਾਅ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਸਮੁੱਚਾ ਪ੍ਰਸ਼ਾਸਨ ਦਿਨ-ਰਾਤ ਲੋਕਾਂ ਦੀ ਸੇਵਾ ਵਿਚ ਲੱਗਿਆ ਹੋਇਆ ਹੈ। ਜਲ ਸਰੋਤ ਵਿਭਾਗ ਵਲੋਂ ਮਿੱਟੀ ਵਾਲੇ ਥੈਲੇ ਤੇ ਖਾਲੀ ਬੋਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਸੈਨਾ ਤੇ ਐਨ.ਡੀ.ਆਰ.ਐਫ. ਦੇ ਜਵਾਨ ਵੀ ਡਟੇ ਹੋਏ ਹਨ।

ਜਲ ਸਰੋਤ ਮੰਤਰੀ ਨੇ ਕਿਹਾ ਕਿ ਪਹਾੜਾਂ ਅਤੇ ਸੂਬੇ ਵਿਚ ਮੋਹਲੇਧਾਰ ਬਾਰਸ਼ਾਂ ਕਾਰਨ ਕਈ ਸਾਲਾਂ ਬਾਅਦ ਅਜਿਹੀ ਸਥਿਤੀ ਪੈਦਾ ਹੋਈ ਹੈ ਅਤੇ ਸਾਰੇ ਦਰਿਆ ਆਪਣੀ ਸਮਰੱਥਾ ਤੋਂ ਵੱਧ ਚੱਲ ਰਹੇ ਹਨ। ਕਈ ਜਗ੍ਹਾ ਦਰਿਆ ਤੇ ਨਹਿਰਾਂ ਓਵਰਫਲੋ ਵੀ ਹੋਈਆਂ। ਇਸੇ ਤਰ੍ਹਾਂ ਕੁਝ ਥਾਂਵਾਂ ਉਤੇ ਪਾੜ ਪੈਣ ਦੀਆਂ ਘਟਨਾਵਾਂ ਵਾਪਰੀਆਂ ਹਨ। ਅਜਿਹੇ ਵਿੱਚ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੇ-ਆਪ ਪਾੜ ਪੂਰਨ ਦੀ ਬਜਾਏ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਤਕਨੀਕੀ ਮੱਦਦ ਜ਼ਰੂਰ ਲੈਣ ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ। ਲੋਕਾਂ ਨੂੰ ਪਾਣੀ ਵਿਚੋਂ ਸੁਰੱਖਿਅਤ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ।ਇਸ ਔਖੀ ਘੜੀ ਵਿਚ ਸਰਕਾਰ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਹਰੇਕ ਜਾਨ ਕੀਮਤੀ ਹੋਣ ਕਰਕੇ ਮਨੁੱਖੀ ਜਾਨ ਦੀ ਰੱਖਿਆ ਹਰ ਕੀਮਤ ਉੱਤੇ ਕਰ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement