
ਵਧਦੀ ਮਹਿੰਗਾਈ ਦੇ ਹਿਸਾਬ ਨਾਲ ਬਹੁਤ ਘੱਟ ਮਿਲਦਾ ਹੈ ਮੁਆਵਜ਼ਾ
ਚੰਡੀਗੜ੍ਹ : ਪੰਜਾਬ 'ਚ ਇਸ ਸਮੇਂ ਕੁਦਰਤੀ ਆਫਤ ਨੇ ਕਹਿਰ ਮਚਾਇਆ ਹੋਇਆ ਹੈ। ਸੂਬੇ ਦੇ 14 ਜ਼ਿਲ੍ਹੇ ਹੜ੍ਹ ਤੋਂ ਪ੍ਰਭਾਵਿਤ ਹਨ। ਕਈ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਸਰਕਾਰ ਰਾਹਤ ਤੇ ਬਚਾਅ ਕਾਰਜ ਕਰ ਰਹੀ ਹੈ ਪਰ ਸੂਬੇ 'ਚ ਕੁਦਰਤੀ ਆਫ਼ਤ 'ਚ ਪੱਕਾ ਮਕਾਨ ਢਹਿਣ ਦਾ ਮੁਆਵਜ਼ਾ ਮਹਿਜ਼ 1.20 ਲੱਖ ਰੁਪਏ ਹੀ ਹੈ।
ਇਹ ਵੀ ਪੜ੍ਹੋ: ਬਿਆਸ ਦਰਿਆ ਨੇੜਿਓਂ ਮਿਲੀ ਲਾਪਤਾ ਹੋਈ PRTC ਬੱਸ, ਡਰਾਈਵਰ ਦੀ ਲਾਸ਼ ਵੀ ਹੋਈ ਬਰਾਮਦ
ਕੁਦਰਤੀ ਆਫ਼ਤ ਪ੍ਰਬੰਧ ਫੰਡ 'ਚੋਂ ਇਹ ਰਕਮ ਦੇਣ ਲਈ ਕੇਂਦਰ ਸਰਕਾਰ ਨੇ ਜੋ ਨਿਯਮ ਤੈਅ ਕੀਤੇ ਹਨ, ਉਸ ਅਨੁਸਾਰ ਮੈਦਾਨੀ ਇਲਾਕਿਆਂ 'ਚ ਹੜ੍ਹ ਜਾਂ ਭੂਚਾਲ ਆਦਿ ਜਿਹੀਆਂ ਕੁਦਰਤੀ ਆਫ਼ਤਾਂ 'ਚ ਜੇ ਕਿਸੇ ਦਾ ਪੱਕਾ ਮਕਾਨ ਡਿੱਗ ਜਾਂਦਾ ਹੈ ਤਾਂ ਮਹਿਜ਼ 1.20 ਲੱਖ ਰੁਪਏ ਦਿਤੇ ਜਾਂਦੇ ਹਨ। ਇਹ ਰਕਮ ਵੀ ਇਸੇ ਵਿੱਤੀ ਵਰ੍ਹੇ 'ਚ ਵਧਾਈ ਗਈ ਹੈ ਜਦਕਿ ਇਸ ਤੋਂ ਪਹਿਲਾਂ ਪੰਜਾਬ 'ਚ 95 ਹਜ਼ਾਰ ਰੁਪਏ ਹੀ ਦਿਤੇ ਜਾਂਦੇ ਸਨ।
ਇਹ ਵੀ ਪੜ੍ਹੋ: ਅਮਰੂਦ ਮੁਆਵਜ਼ਾ ਘੁਟਾਲਾ: ਗਮਾਡਾ ਕੋਲ ਜਮ੍ਹਾਂ ਹੋਈ ਕਰੀਬ 30 ਕਰੋੜ ਦੀ ਮੁਆਵਜ਼ਾ ਰਾਸ਼ੀ
ਇਹ ਨਿਯਮ ਸਾਰੇ ਸੂਬਿਆਂ 'ਤੇ ਲਾਗੂ ਹੁੰਦੇ ਹਨ। ਪਹਾੜੀ ਸੂਬਿਆਂ 'ਚ ਥੋੜ੍ਹਾ ਫ਼ਰਕ ਹੋ ਸਕਦਾ ਹੈ। ਹਿਮਾਚਲ ਅਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ 'ਚ ਪੱਕਾ ਮਕਾਨ ਡਿੱਗ ਜਾਣ 'ਤੇ 1.31 ਲੱਖ ਰੁਪਏ ਸਰਕਾਰ ਦਿੰਦੀ ਹੈ ਜਦਕਿ ਮੈਦਾਨੀ ਇਲਾਕਿਆਂ ਨਾਲ ਇਸ ਮੁਆਵਜ਼ਾ ਰਾਸ਼ੀ ਨਾਲ ਦੁਬਾਰਾ ਆਪਣਾ ਮਕਾਨ ਬਣਾਉਣ 'ਚ ਕਾਫ਼ੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।