
ਕੰਡਕਟਰ ਸਮੇਤ 8 ਸਵਾਰੀਆਂ ਲਾਪਤਾ
ਚੰਡੀਗੜ੍ਹ: ਮਨਾਲੀ 'ਚ ਲਾਪਤਾ ਹੋਈ ਬੱਸ ਦਾ ਪਤਾ ਲੱਗ ਗਿਆ ਹੈ। ਕਰੀਬ ਚਾਰ ਦਿਨਾਂ ਬਾਅਦ ਇਹ ਬੱਸ ਬਿਆਸ ਦਰਿਆ ਵਿਚੋਂ ਬਰਾਮਦ ਹੋਈ ਹੈ। ਬੱਸ ਵਿਚੋਂ ਇਕ ਲਾਸ਼ ਵੀ ਮਿਲੀ ਹੈ। ਹਾਲਾਂਕਿ ਅਜੇ ਤੱਕ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਪ੍ਰਸ਼ਾਸਨ ਵਲੋਂ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।
ਦੱਸ ਦੇਈਏ ਕਿ ਇਹ ਬੱਸ ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਤੋਂ ਐਤਵਾਰ ਦੁਪਹਿਰ 2.30 ਵਜੇ ਚੰਡੀਗੜ੍ਹ ਤੋਂ ਰਵਾਨਾ ਹੋਈ ਸੀ। ਦੁਪਹਿਰ 3 ਵਜੇ ਮਨਾਲੀ ਪਹੁੰਚਣਾ ਸੀ ਪਰ ਭਾਰੀ ਮੀਂਹ ਕਾਰਨ ਇਹ ਮਨਾਲੀ ਨਹੀਂ ਪਹੁੰਚ ਸਕੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸੇ ਦੇ ਸਮੇਂ ਬੱਸ ਵਿਚ ਕਿੰਨੇ ਯਾਤਰੀ ਮੌਜੂਦ ਸਨ।
ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀ ਪੀਬੀ65-4893 ਨੰਬਰ ਬੱਸ ਚਾਰ ਦਿਨਾਂ ਤੋਂ ਲਾਪਤਾ ਸੀ। ਡਰਾਈਵਰ-ਕੰਡਕਟਰ ਦਾ ਫੋਨ ਵੀ ਬੰਦ ਆ ਰਿਹਾ ਸੀ। ਅਜਿਹੇ 'ਚ ਚਿੰਤਾਵਾਂ ਲਗਾਤਾਰ ਵਧ ਰਹੀਆਂ ਸਨ। ਪਰ ਅੱਜ ਬੱਸ ਦਰਿਆ ਵਿਚੋਂ ਬਰਾਮਦ ਹੋ ਗਈ। ਫਿਲਹਾਲ ਸਵਾਰੀਆਂ ਸਾਰੀਆਂ ਲਾਪਤਾ ਹਨ।