ਫਿਲੌਰ ਦੇ ਡਾਕਟਰ ਸਤੀਸ਼ ਅਰੋੜਾ 'ਤੇ ਗਲਤ ਸਕੈਨਿੰਗ ਦਾ ਮਾਮਲਾ, ਸਿਵਲ ਸਰਜਨ ਕਰਨਗੇ ਪੂਰੇ ਮਾਮਲੇ ਦੀ ਜਾਂਚ, ਬਣੇਗੀ ਕਮੇਟੀ
Published : Jul 13, 2023, 11:39 am IST
Updated : Jul 13, 2023, 11:39 am IST
SHARE ARTICLE
PHOTO
PHOTO

ਜਲੰਧਰ ਦੇ ਸਿਵਲ ਸਰਜਨ ਡਾ: ਰਮਨ ਸ਼ਰਮਾ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨਗੇ ਅਤੇ ਕਮੇਟੀ ਬਣਾ ਕੇ ਸੱਚਾਈ ਸਾਹਮਣੇ ਲਿਆਉਣਗੇ

 

ਜਲੰਧਰ - ਅਰੋੜਾ ਨਰਸਿੰਗ ਹੋਮ ਦੇ ਡਾਕਟਰ ਸਤੀਸ਼ ਅਰੋੜਾ 'ਤੇ ਲੱਗੇ ਗਲਤ ਸਕੈਨਿੰਗ ਦੇ ਦੋਸ਼ਾਂ ਦੀ ਸਿਵਲ ਸਰਜਨ ਦਫਤਰ 'ਚ ਜਾਂਚ ਕੀਤੀ ਜਾਵੇਗੀ। ਜਲੰਧਰ ਦੇ ਸਿਵਲ ਸਰਜਨ ਡਾ: ਰਮਨ ਸ਼ਰਮਾ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨਗੇ ਅਤੇ ਕਮੇਟੀ ਬਣਾ ਕੇ ਸੱਚਾਈ ਸਾਹਮਣੇ ਲਿਆਉਣਗੇ |

ਸਿਵਲ ਸਰਜਨ ਨੇ ਦਸਿਆ ਕਿ ਬੁੱਧਵਾਰ ਨੂੰ ਡਾਕਟਰ ਸਤੀਸ਼ ਅਰੋੜਾ ਨੂੰ ਜਾਂਚ ਲਈ ਦਫ਼ਤਰ ਬੁਲਾਇਆ ਗਿਆ ਸੀ ਪਰ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚ ਹੜ੍ਹਾਂ ਕਾਰਨ ਮਾਮਲੇ ਦੀ ਜਾਂਚ ਨਹੀਂ ਹੋ ਸਕੀ। ਦਫਤਰ ਦੇ ਅਧਿਕਾਰੀ ਬੁੱਧਵਾਰ ਨੂੰ ਹੜ੍ਹ ਵਾਲੇ ਖੇਤਰ 'ਚ ਟੀਕਾਕਰਨ 'ਚ ਰੁੱਝੇ ਹੋਣ ਕਾਰਨ ਮਾਮਲੇ ਦੀ ਜਾਂਚ ਨਹੀਂ ਕਰ ਸਕੇ। ਇਸ ਦੇ ਨਾਲ ਹੀ ਡਾਕਟਰ ਸਤੀਸ਼ ਅਰੋੜਾ ਨੇ ਵੀ ਜਾਂਚ ਵਿਚ ਹਿੱਸਾ ਨਹੀਂ ਲਿਆ।

ਉਨ੍ਹਾਂ ਕਿਹਾ ਕਿ ਆਉਂਦੇ ਦੋ-ਚਾਰ ਦਿਨਾਂ ਵਿਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਜਾਵੇਗੀ। ਸਿਵਲ ਸਰਜਨ ਡਾ: ਰਮਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਪਹਿਲ ਦੇ ਨਾਲ ਜਾਂਚ ਕੀਤੀ ਜਾਵੇਗੀ। ਜਾਂਚ 'ਚ ਜੇਕਰ ਡਾਕਟਰ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁਧ ਕਾਰਵਾਈ ਜ਼ਰੂਰ ਕੀਤੀ ਜਾਵੇਗੀ। 

ਦੱਸ ਦੇਈਏ ਕਿ ਗੰਨਾ ਪਿੰਡ ਵਾਸੀ ਰਾਮਜੀ ਦਾਸ ਨੇ ਦੋਸ਼ ਲਾਇਆ ਸੀ ਕਿ ਫਿਲੌਰ ਦੇ ਮਸ਼ਹੂਰ ਅਰੋੜਾ ਨਰਸਿੰਗ ਹੋਮ ਦੇ ਡਾਕਟਰ ਸਤੀਸ਼ ਅਰੋੜਾ ਨੇ ਉਸ ਦੀ ਪਤਨੀ ਰੀਟਾ ਨੂੰ 6.2 ਮਿਲੀਮੀਟਰ ਦੀ ਕਿਡਨੀ ਸਟੋਨ ਹੋਣ ਦੀ ਗੱਲ ਆਖੀ ਅਤੇ ਉਸ ਦਾ ਅਪਰੇਸ਼ਨ ਕਰਵਾਉਣ ਲਈ ਕਿਹਾ ਸੀ।

ਜਦਕਿ ਬਾਕੀ ਤਿੰਨ ਸਕੈਨਿੰਗ ਸੈਂਟਰਾਂ ਤੋਂ ਕਰਵਾਈ ਗਈ ਸਕੈਨਿੰਗ ਰਿਪੋਰਟ ਵਿਚ ਮਾਮੂਲੀ ਸੁਝਾਅ ਦਾ ਜ਼ਿਕਰ ਕੀਤਾ ਗਿਆ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਡਾਕਟਰ ਨੇ ਜਾਣਬੁੱਝ ਕੇ ਉਸ ਨੂੰ ਗਲਤ ਰਿਪੋਰਟ ਦਿਤੀ ਅਤੇ ਆਪ੍ਰੇਸ਼ਨ ਦਾ ਡਰ ਦਿਖਾ ਕੇ ਪੈਸੇ ਵਸੂਲਣ ਦਾ ਕੰਮ ਕੀਤਾ। ਉਨ੍ਹਾਂ ਕਿਹਾ ਸੀ ਕਿ ਡਾ: ਸਤੀਸ਼ ਅਰੋੜਾ ਡਾਕਟਰਾਂ ਦੇ ਪਵਿੱਤਰ ਕਿੱਤੇ ਨੂੰ ਬਦਨਾਮ ਕਰਨ 'ਤੇ ਲੱਗੇ ਹੋਏ ਹਨ, ਇਸ ਲਈ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਉਸ ਖ਼ਿਲਾਫ਼ ਠੋਸ ਕਾਰਵਾਈ ਕਰਨੀ ਚਾਹੀਦੀ ਹੈ।

ਇਸ ਸਬੰਧੀ ਰਾਮਜੀ ਦਾਸ ਨੇ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾ ਕੇ ਮੁੱਖ ਮੰਤਰੀ, ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਤੋਂ ਡਾਕਟਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਦੂਜੇ ਪਾਸੇ ਅਰੋੜਾ ਨਰਸਿੰਗ ਹੋਮ ਦੇ ਡਾਕਟਰ ਸਤੀਸ਼ ਅਰੋੜਾ ਨੇ ਆਪਣੇ 'ਤੇ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿਤਾ ਹੈ।
ਫਿਲੌਰ ਥਾਣੇ ਦੇ ਐਸਐਚਓ ਹਰਜਿੰਦਰ ਸਿੰਘ ਨੇ ਦਸਿਆ ਕਿ ਡਾਕਟਰ ਸਤੀਸ਼ ਅਰੋੜਾ ਨੂੰ ਬੁੱਧਵਾਰ ਨੂੰ ਜਾਂਚ ਲਈ ਥਾਣੇ ਬੁਲਾਇਆ ਗਿਆ ਸੀ। ਡਾ: ਅਰੋੜਾ ਨੇ ਆਪਣੇ ਬਿਆਨ ਦਰਜ ਕਰਵਾ ਲਏ ਹਨ ਅਤੇ ਪੁਲਿਸ ਮਾਮਲੇ ਦੀ ਅਗਲੇਰੀ ਕਾਰਵਾਈ ਕਰ ਰਹੀ ਹੈ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਦੇ ਬਿਆਨ ਵੀ ਦਰਜ ਕਰ ਲਏ ਗਏ ਹਨ।

SHARE ARTICLE

ਏਜੰਸੀ

Advertisement

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM

ਸੁਣੋ ਨਸ਼ੇ ਨੂੰ ਲੈ ਕੇ ਕੀ ਬੋਲ ਗਏ ਅਨੰਦਪੁਰ ਸਾਹਿਬ ਦੇ ਲੋਕ ਕਹਿੰਦੇ, "ਚਿੱਟਾ ਸ਼ਰੇਆਮ ਵਿੱਕਦਾ ਹੈ"

20 May 2024 8:37 AM

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM
Advertisement