ਸ਼ੌਕ ਪੂਰੇ ਕਰਨ ਲਈ ਅਮੀਰੀ ਦੀ ਲੋੜ ਨਹੀਂ, ਇਸ ਬੱਚੇ ਨੇ ਕਰ ਦਿਤਾ ਸਾਬਤ
Published : Jul 13, 2023, 3:14 pm IST
Updated : Jul 13, 2023, 3:14 pm IST
SHARE ARTICLE
photo
photo

ਬਚੇ-ਖੁਚੇ ਸਮਾਨ ਨਾਲ ਬਣਾਏ ਰਿਮੋਟ ਵਾਲੇ ਖਿਡੌਣਾ ਟਰੈਕਟਰ

 

ਸ੍ਰੀ ਮੁਕਤਸਰ ਸਾਹਿਬ (ਰਮਨਦੀਪ ਕੌਰ) : ਮੁਕਦਰਾਂ ’ਤੇ ਸ਼ਿਕਵਾ ਕਰਨ ਵਾਲਿਆਂ ਲਈ ਸ੍ਰੀ ਮੁਕਤਸਰ ਸਾਹਿਬ ਦਾ ਗਗਨਦੀਪ ਸਿੰਘ ਮਿਸਾਲ ਬਣਿਆ ਹੈ ਜੋ ਅੱਤ ਦੀ ਗ਼ਰੀਬੀ ਵਿਚ ਪਲਿਆ ਪਰ ਸ਼ੌਂਕਾਂ ਨੂੰ ਮਰਨ ਨਹੀਂ ਦਿਤਾ। ਉਸ ਨੇ ਸੋਹਣੇ-ਸੋਹਣੇ ਖਿਡੌਣਿਆਂ ਨਾਲ ਖੇਡਣ ਦੇ ਸ਼ੌਂਕ ਅਪਣੇ ਹੁਨਰ ਨਾਲ ਪੂਰੇ ਕੀਤੇ ਹਨ। ਗਗਨਦੀਪ ਸਿੰਘ ਬੇਹੱਦ ਗ਼ਰੀਬ ਪ੍ਰਵਾਰ ਨਾਲ ਸਬੰਧ ਰਖਦਾ ਹੈ, ਜਿਥੇ ਮਾਪੇ 2 ਵੇਲੇ ਦੀ ਰੋਟੀ ਤੋਂ ਇਲਾਵਾ ਉਸ ਦਾ ਕੋਈ ਸ਼ੌਂਕ ਪੂਰੇ ਨਹੀਂ ਕਰ ਸਕਦੇ ਸੀ, ਪਰ ਇਸ ਬੱਚੇ ਨੇ ਅਪਣੇ ਹੁਨਰ ਨਾਲ ਮਾਪੇ ਤਾਂ ਕੀ ਪੂਰਾ ਪਿੰਡ ਹੈਰਾਨ ਕਰ ਦਿਤਾ। 

ਇਸ ਨਾਲ ਹੀ ਦੂਰੋਂ-ਦੂਰੋਂ ਲੋਕ ਇਸ ਬੱਚੇ ਦੇ ਹੱਥੀਂ ਬਣਾਏ ਖੇਤੀ ਸੰਦ ਵੇਖਣ ਆਉਂਦੇ ਹਨ। ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਗਗਨਦੀਪ ਸਿੰਘ ਨੇ ਦਸਿਆ ਉਸ ਨੂੰ ਦੂਜੇ ਬੱਚਿਆਂ ਨੂੰ ਟਰੈਕਟਰ ਨਾਲ ਖੇਡਦਿਆਂ ਵੇਖ ਕੇ ਇਸ ਦੀ ਲਗਨ ਲੱਗੀ ਅਤੇ ਉਸ ਨੇ ਆਪ ਇਹ ਖਿਡੌਣੇ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿਤੀ। ਉਸ ਨੇ ਕਿਹਾ ਕਿ ਉਸ ਨੇ ਪਹਿਲਾਂ ਗੱਤੇ ਦਾ ਟਰੈਕਟਰ ਬਣਾਇਆ। ਫਿਰ ਉਸ ਨੇ ਦੁਕਾਨਾਂ ਤੋਂ ਛੋਟਾ-ਛੋਟਾ ਸਮਾਨ ਇਕੱਠਾ ਕਰ ਕੇ ਰੀਮੋਟ ਨਾਲ ਚਲਣ ਵਾਲਾ ਟਰੈਕਟਰ ਵੀ ਬਣਾ ਦਿਤਾ। ਗਗਨਦੀਪ ਨੇ 12ਵੀਂ ਜਮਾਤ ਪਾਸ ਕਰ ਕੇ ਹੁਣ ਆਈ.ਟੀ.ਆਈ. ਵਿਚ ਦਾਖ਼ਲਾ ਲਿਆ ਹੈ।

ਗਗਨਦੀਪ ਨੇ ਦਸਿਆ ਕਿ ਉਸ ਦੇ ਮਾਪੇ ਦਿਹਾੜੀਆਂ ਕਰ ਕੇ ਘਰ ਦਾ ਖ਼ਰਚ ਚਲਾਉਂਦੇ ਹਨ। ਇਨ੍ਹਾਂ ਸੰਦਾਂ ਨੂੰ ਬਣਾਉਣ ਲਈ ਉਸ ਨੇ ਅਪਣੇ ਮਾਪਿਆਂ ਨਾਲ ਲੋਕਾਂ ਦੇ ਖੇਤਾਂ ’ਚ ਦਿਹਾੜੀ ਮਜ਼ਦੂਰੀ ਕਰ ਕੇ ਅਤੇ ਲੋਕਾਂ ਦੇ ਘਰਾਂ ’ਚ ਕੰਮ ਕਰ ਕੇ ਪੈਸੇ ਇਕੱਠੇ ਕੀਤੇ। ਗਗਨਦੀਪ ਦੇ ਪਿਤਾ ਪ੍ਰੀਤਮ ਸਿੰਘ ਨੇ ਦਸਿਆ ਕਿ ਗਗਨਦੀਪ ਨੂੰ ਸ਼ੁਰੂ ਤੋਂ ਹੀ ਟਰੈਕਟਰ ਚਲਾਉਣ ਅਤੇ ਬਣਾਉਣ ਦਾ ਸ਼ੌਕ ਸੀ। ਉਸ ਨੇ ਗੱਤਿਆਂ ਅਤੇ ਚੱਪਲਾਂ ਦੇ ਟਰੈਕਟਰ ਬਣਾਏ। ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਗਗਨਦੀਪ ਨੂੰ ਕਈ ਵਾਰ ਅਜਿਹੇ ਕੰਮ ਕਰਨ ਤੋਂ ਰੋਕ ਕੇ ਪੜ੍ਹਾਈ ਕਰਨ ਲਈ ਕਿਹਾ। ਪਰ ਉਸ ਨੇ ਕਿਸੇ ਵੱਲ ਨਾ ਧਿਆਨ ਦਿਤਾ। ਉਹ ਬੋਰਵੈਲਾਂ ਦੇ ਪੁਰਾਣੇ ਪਾਈਪ ਲਿਆ ਕੇ ਉਨ੍ਹਾਂ ਨਾਲ ਟਰੈਕਟਰ ਬਣਾਉਣ ਲੱਗ ਗਿਆ।

ਇਸ ਤੋਂ ਬਾਅਦ ਉਸ ਨੇ ਕੰਬਾਈਨ, ਜੇ.ਸੀ.ਬੀ. ਤੇ ਖੇਤੀ ਸੰਦ ਬਣਾਉਣੇ ਸ਼ੁਰੂ ਕਰ ਦਿਤੇ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਜ਼ਿੰਦਗੀ ’ਚ ਤਰੱਕੀਆਂ ਕਰੇ। ਉਨ੍ਹਾਂ ਕਿਹਾ ਕਿ ਗਗਨਦੀਪ ਸ਼ੁਰੂ ਤੋਂ ਹੀ ਮਿਹਨਤੀ ਹੈ। ਉਹ ਸਕੂਲ ’ਚ ਪੜ੍ਹਨ ਤੋਂ ਬਾਅਦ ਲੋਕਾਂ ਦੇ ਘਰਾਂ ’ਚ ਕੰਮ ਕਰਦਾ ਹੈ ਅਤੇ ਫਿਰ ਰਾਤ ਨੂੰ ਦੋ ਘੰਟੇ ਬਚੇ-ਖੁਚੇ ਸਮਾਨ ਤੋਂ ਖਿਡੌਣੇ ਬਣਾਉਣ ਦੇ ਅਪਣੇ ਸ਼ੌਕ ਨੂੰ ਪੂਰਾ ਕਰਦਾ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement