Mohali News : ਸਕੂਲ ’ਚ ਬੱਚੇ ਨਾਲ ਹੋਈ ਕੁੱਟਮਾਰ, ਉਂਗਲ ’ਤੇ ਹੋਇਆ ਫਰੈਕਚਰ, ਜਾਣੋ ਕੀ ਹੈ ਮਾਮਲਾ 

By : BALJINDERK

Published : Jul 13, 2024, 8:14 pm IST
Updated : Jul 13, 2024, 8:17 pm IST
SHARE ARTICLE
ਪਿਤਾ, ਬੱਚੇ ਦੀ ਉਂਗਲ ’ਤੇ ਹੋਇਆ ਫਰੈਕਚਰ ਬਾਰੇ ਜਾਣਕਾਰੀ ਦਿੰਦੇ ਹੋਏ
ਪਿਤਾ, ਬੱਚੇ ਦੀ ਉਂਗਲ ’ਤੇ ਹੋਇਆ ਫਰੈਕਚਰ ਬਾਰੇ ਜਾਣਕਾਰੀ ਦਿੰਦੇ ਹੋਏ

Mohali News : ਬੱਚਾ ਕਿਤਾਬ ਭੁੱਲ ਆਇਆ ਸੀ ਘਰ, ਪਿਤਾ ਨੇ ਬਨੂੜ ਪੁਲਿਸ ਨੂੰ ਸਿਕਾਇਤ ਦਰਜ ਕਰਵਾ ਇਨਸਾਫ਼ ਦੀ ਕੀਤੀ ਮੰਗ

Mohali News : ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਅਜੇ ਆਰਡਰ ਕੱਢਿਆ ਨੂੰ 10 ਦਿਨ ਹੀ ਬੀਤੇ ਸਨ ਕਿ ਬਨੂੜ ਦੇ ਇੱਕ ਪ੍ਰਾਈਵੇਟ ਸਕੂਲ ’ਚ ਬੱਚੇ ਨਾਲ ਹੋਈ  ਕੁੱਟਮਾਰ ਵਿਚ ਬੱਚੇ ਦੀ ਉਂਗਲ ’ਤੇ ਹੋਇਆ ਫਰੈਕਚਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵੀ ਪੜੋ: ਜ਼ਿਮਨੀ ਚੋਣਾਂ : ‘ਇੰਡੀਆ’ ਗਠਜੋੜ ਨੇ 10 ਸੀਟਾਂ ਜਿੱਤੀਆਂ, ਭਾਜਪਾ ਦੇ ਖਾਤੇ ’ਚ ਸਿਰਫ਼ 2 ਸੀਟਾਂ ਪਈਆਂ, ਇਕ ਸੀਟ ’ਤੇ ਆਜ਼ਾਦ ਉਮੀਦਵਾਰਾਂ ਜੇਤੂ  

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਬਨੂੜ ਦੇ ਰਹਿਣ ਵਾਲੇ ਸਵਰਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਜਸਪ੍ਰੀਤ ਸਿੰਘ ਜੋ ਕਿ ਸੱਤਵੀਂ ਕਲਾਸ ’ਚ ਇੱਕ ਪ੍ਰਾਈਵੇਟ ਸਕੂਲ ਵਿਚ ਪੜ੍ਹਦਾ ਹੈ। ਸਕੂਲ ਦੇ ਅੰਗਰੇਜ਼ੀ ਦੇ ਮਾਸਟਰ ਰੋਬਨ ਵੱਲੋਂ ਬੱਚੇ ਦੀ ਕੁੱਟਮਾਰ ਇਸ ਕਾਰਨ ਕੀਤੀ ਗਈ ਕਿ ਬੱਚਾ ਕਿਤਾਬ ਨੂੰ ਘਰ ਭੁੱਲ ਆਇਆ ਸੀ। ਜਿਸ ਨੂੰ ਲੈ ਕੇ ਉਸ ਦੀ ਕੁੱਟਮਾਰ ਕੀਤੀ ਗਈ।

ਪਿਤਾ ਸਵਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪ੍ਰਿੰਸੀਪਲ ਨੂੰ ਵੀ ਇਸ ਬਾਰੇ ਸ਼ਿਕਾਇਤ ਕੀਤੀ ਸੀ, ਪਰ ਪ੍ਰਿੰਸੀਪਲ ਨੇ ਵੀ ਇਨਕੁਆਰੀ ਕਰਕੇ ਦੱਸਣ ਦਾ ਭਰੋਸਾ ਦੇ ਕੇ ਚੱਲਦਾ ਕਰ ਦਿੱਤਾ ਗਿਆ। ਜਿਸ ਦੇ ਚਲਦੇ ਉਸ ਨੇ ਬਨੂੜ ਪੁਲਿਸ ਨੂੰ ਸ਼ਿਕਾਇਤ ਦੇ ਕੇ ਮਾਮਲੇ ਵਿਚ ਇਨਸਾਫ਼ ਦਵਾਉਣ ਦੀ ਮੰਗ ਕੀਤੀ ਹੈ।

(For more news apart from  Child beaten up in school, finger fractured News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement