
Patiala News : ਝਾਰਖੰਡ ਤੇ ਬਿਹਾਰ ਦੇ ਰਸਤੇ ਰਾਹੀਂ ਕੀਤੀਆਂ ਜਾ ਰਹੀਆਂ ਤਸਕਰੀਆਂ
Patiala News :ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਨਸ਼ਿਆਂ ਨੂੰ ਰੋਕਣ ਦੇ ਲਈ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਲਗਾਤਾਰ ਵੱਖ-ਵੱਖ ਜਗ੍ਹਾਂ ਦੇ ਉੱਪਰ ਨਾਕੇ ਲਗਾਏ ਜਾਂਦੇ ਹਨ। ਉਸ ਦੇ ਤਹਿਤ ਰਾਜਪੁਰਾ ਵਿਚ ਲਗਾਏ ਗਏ ਨਾਕੇ ਉੱਪਰ ਇੱਕ ਵਰਨਾ ਗੱਡੀ ਦੀ ਤਲਾਸ਼ੀ ਲੈਣ ’ਤੇ ਦੋ ਵਿਅਕਤੀਆਂ ਪਾਸੋਂ 6 ਕਿਲੋ ਅਫੀਮ ਬਰਾਮਦ ਹੋਈ ਹੈ। ਦੋਨੋਂ ਆਰੋਪੀ ਦਸਵੀਂ ਪਾਸ ਹਨ।
ਇਸ ਮੌਕੇ ਐਸਪੀ ਸਿਟੀ ਪਟਿਆਲਾ ਸਰਫਰਾਜ ਆਲਮ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਸਿਟੀ ਰਾਜਪੁਰਾ ਐਸਐਚਓ ਤੇ ਚੌਂਕੀ ਇੰਚਾਰਜ ਏਐਸਆਈ ਗੁਰਬਿੰਦਰ ਸਿੰਘ ਕਸਤੂਬਾ ਚੌਂਕੀ ਦੀ ਟੀਮ ਵਲੋਂ ਰਿਕਵਰੀ ਕਰਵਾਈ ਗਈ ਹੈ। ਜਿਸ ਵਿਚ 6 ਕਿਲੋ ਅਫੀਮ ਬਰਾਮਦ ਹੋਈ ਹੈ। ਆਰੋਪੀ ਲਗਜ਼ਰੀ ਗੱਡੀਆਂ ਦੀ ਵਰਤੋਂ ਕਰਦੇ ਸੀ ਅਤੇ ਇਸ ਕੇਸ ਵਿਚ ਵਰਨਾ ਗੱਡੀ ਦਾ ਇਸਤੇਮਾਲ ਹੋਇਆ ਸੀ । ਆਰੋਪੀ ਨਸ਼ਾ ਝਾਰਖੰਡ ਤੋਂ ਲਿਆ ਕੇ ਪੰਜਾਬ ’ਚ ਸਪਲਾਈ ਕਰਨ ਦਾ ਕੰਮ ਕਰਦੇ ਸਨ।
ਐਸਪੀ ਸਿਟੀ ਨੇ ਦੱਸਿਆ ਕਿ ਅੱਜ ਕੱਲ੍ਹ ਤਸਕਰੀ ਕਰਨ ਦੇ ਵਾਸਤੇ ਲਗਜ਼ਰੀ ਗੱਡੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਨਵੇਂ ਰੂਟ ਯਾਨੀ ਕਿ ਝਾਰਖੰਡ ਤੇ ਬਿਹਾਰ ਦੇ ਰਸਤੇ ਤੋਂ ਤਸਕਰੀਆਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਜਾਂਚ ਦਾ ਵਿਸ਼ਾ ਹੈ। ਐਸਪੀ ਸਿਟੀ ਨੇ ਕਿਹਾ ਇਸ ਦੇ ਪਿਛੇ ਕੋਈ ਗਿਰੋਹ ਦਾ ਕੰਮ ਹੈ, ਜੋ ਤਫ਼ਤੀਸ਼ ਵਿਚ ਸਾਫ਼ ਹੋਵੇਗਾ। ਜਲਦ ਹੀ ਇਸ ਘੜੀ ਨੂੰ ਹੋਰ ਜਾਂਚ ਕਰਨ ਤੋਂ ਬਾਅਦ ਵੱਡੇ ਖੁਲਾਸੇ ਵੀ ਕੀਤੇ ਜਾਣਗੇ।
(For more news apart from police searched vehicle during the blockade, 6 kg of opium was recovered from two persons News in Punjabi, stay tuned to Rozana Spokesman)