Jalandhar West Bypoll Result 2024 LIVE: ​ ਜਲੰਧਰ ਜ਼ਿਮਨੀ ਚੋਣ 'ਚ ਮੋਹਿੰਦਰ ਭਗਤ (ਆਪ) 55246 ਵੋਟਾਂ ਨਾਲ ਰਹੇ ਸਭ ਤੋਂ ਅੱਗੇ
Published : Jul 13, 2024, 6:53 am IST
Updated : Jul 13, 2024, 11:31 am IST
SHARE ARTICLE
Jalandhar West Bypoll Result 2024 LIVE
Jalandhar West Bypoll Result 2024 LIVE

Jalandhar West Bypoll Result 2024 LIVE: ਸ਼ੀਤਲ ਅੰਗੁਰਾਲ (ਬੀਜੇਪੀ) 17921 ਵੋਟਾਂ ਨਾਲ ਦੂਸਰੇ ਨੰਬਰ 'ਤੇ ਰਹੇ


 

11: 16 AM:  Round -13 
ਜਲੰਧਰ ਜ਼ਿਮਨੀ ਚੋਣ 'ਚ ਮੋਹਿੰਦਰ ਭਗਤ (ਆਪ) 55246 ਵੋਟਾਂ ਨਾਲ ਰਹੇ ਸਭ ਤੋਂ ਅੱਗੇ
ਸ਼ੀਤਲ ਅੰਗੁਰਾਲ (ਬੀਜੇਪੀ) 17921 ਵੋਟਾਂ ਨਾਲ ਦੂਸਰੇ ਨੰਬਰ 'ਤੇ ਰਹੇ
ਸੁਰਿੰਦਰ ਕੌਰ (ਕਾਂਗਰਸ)16757 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ

11: 10 AM: ਜਲੰਧਰ ਸੀਟ 'ਤੇ 'ਆਪ' ਦੀ ਜਿੱਤ ਯਕੀਨੀ ਹੈ। 12 ਰਾਊਂਡ ਦੀ ਗਿਣਤੀ ਹੋ ਚੁੱਕੀ ਹੈ। ਹੁਣ ਸਿਰਫ਼ 1 ਰਾਊਂਡ ਗਿਣਨੇ ਬਾਕੀ ਹਨ।

10: 48 AM: Round -10
ਜਲੰਧਰ ਜ਼ਿਮਨੀ ਚੋਣ 'ਚ ਮੋਹਿੰਦਰ ਭਗਤ (ਆਪ) 50732 ਵੋਟਾਂ ਨਾਲ ਚੱਲ ਰਹੇ ਅੱਗੇ
ਸ਼ੀਤਲ ਅੰਗੁਰਾਲ (ਬੀਜੇਪੀ) 16614 ਵੋਟਾਂ ਨਾਲ ਦੂਸਰੇ ਨੰਬਰ 'ਤੇ
ਸੁਰਿੰਦਰ ਕੌਰ (ਕਾਂਗਰਸ) 15728 ਵੋਟਾਂ ਨਾਲ ਤੀਜੇ ਨੰਬਰ 'ਤੇ

10: 46 AM  Round -9
ਜਲੰਧਰ ਜ਼ਿਮਨੀ ਚੋਣ 'ਚ ਮੋਹਿੰਦਰ ਭਗਤ (ਆਪ) 38568 ਵੋਟਾਂ ਨਾਲ ਚੱਲ ਰਹੇ ਅੱਗੇ

ਸੁਰਿੰਦਰ ਕੌਰ (ਕਾਂਗਰਸ) 12581 ਵੋਟਾਂ ਨਾਲ ਦੂਸਰੇ ਨੰਬਰ 'ਤੇ

ਸ਼ੀਤਲ ਅੰਗੁਰਾਲ (ਬੀਜੇਪੀ) 12566 ਵੋਟਾਂ ਨਾਲ ਤੀਜੇ ਨੰਬਰ 'ਤੇ

10: 27 AM  Round -8

ਜਲੰਧਰ ਜ਼ਿਮਨੀ ਚੋਣ 'ਚ ਮੋਹਿੰਦਰ ਭਗਤ (ਆਪ) 34709 ਵੋਟਾਂ ਨਾਲ ਚੱਲ ਰਹੇ ਅੱਗੇ
ਸੁਰਿੰਦਰ ਕੌਰ (ਕਾਂਗਰਸ) 11469 ਵੋਟਾਂ ਨਾਲ ਦੂਸਰੇ ਨੰਬਰ 'ਤੇ

ਸ਼ੀਤਲ ਅੰਗੁਰਾਲ (ਬੀਜੇਪੀ) 10355 ਵੋਟਾਂ ਨਾਲ ਤੀਜੇ ਨੰਬਰ 'ਤੇ

10: 17 AM  Round -7

ਜਲੰਧਰ ਜ਼ਿਮਨੀ ਚੋਣ 'ਚ ਮੋਹਿੰਦਰ ਭਗਤ (ਆਪ) 30999 ਵੋਟਾਂ ਨਾਲ ਚੱਲ ਰਹੇ ਅੱਗੇ

ਸੁਰਿੰਦਰ ਕੌਰ (ਕਾਂਗਰਸ) 10221 ਵੋਟਾਂ ਨਾਲ ਦੂਸਰੇ ਨੰਬਰ 'ਤੇ

ਸ਼ੀਤਲ ਅੰਗੁਰਾਲ (ਬੀਜੇਪੀ) 8860 ਵੋਟਾਂ ਨਾਲ ਤੀਜੇ ਨੰਬਰ 'ਤੇ

10: 05 AM  Round-5 ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਨੂੰ ਪਈਆਂ ਸਿਰਫ 303 ਵੋਟਾਂ

10: 00 AM  Round -6
ਜਲੰਧਰ ਜ਼ਿਮਨੀ ਚੋਣ 'ਚ ਮੋਹਿੰਦਰ ਭਗਤ (ਆਪ) 27168 ਵੋਟਾਂ ਨਾਲ ਚੱਲ ਰਹੇ ਅੱਗੇ

ਸੁਰਿੰਦਰ ਕੌਰ (ਕਾਂਗਰਸ) 9204 ਵੋਟਾਂ ਨਾਲ ਦੂਸਰੇ ਨੰਬਰ 'ਤੇ

ਸ਼ੀਤਲ ਅੰਗੁਰਾਲ (ਬੀਜੇਪੀ) 6557 ਵੋਟਾਂ ਨਾਲ ਤੀਜੇ ਨੰਬਰ 'ਤੇ

9: 48 AM  Round -5
ਜਲੰਧਰ ਜ਼ਿਮਨੀ ਚੋਣ 'ਚ ਮੋਹਿੰਦਰ ਭਗਤ (ਆਪ) 23189 ਵੋਟਾਂ ਨਾਲ ਚੱਲ ਰਹੇ ਅੱਗੇ 

ਸੁਰਿੰਦਰ ਕੌਰ (ਕਾਂਗਰਸ) 8001 ਵੋਟਾਂ ਨਾਲ ਦੂਸਰੇ ਨੰਬਰ 'ਤੇ

ਸ਼ੀਤਲ ਅੰਗੁਰਾਲ (ਬੀਜੇਪੀ) 4395 ਵੋਟਾਂ ਨਾਲ ਤੀਜੇ ਨੰਬਰ 'ਤੇ

photophoto

9: 30 AM : Round -4
ਜਲੰਧਰ ਜ਼ਿਮਨੀ ਚੋਣ 'ਚ ਮੋਹਿੰਦਰ ਭਗਤ (ਆਪ) 18469 ਵੋਟਾਂ ਨਾਲ ਚੱਲ ਰਹੇ ਅੱਗੇ 

ਸੁਰਿੰਦਰ ਕੌਰ (ਕਾਂਗਰਸ) 6871 ਵੋਟਾਂ ਨਾਲ ਦੂਸਰੇ ਨੰਬਰ 'ਤੇ

ਸ਼ੀਤਲ ਅੰਗੁਰਾਲ (ਬੀਜੇਪੀ) 3638 ਵੋਟਾਂ ਨਾਲ ਤੀਜੇ ਨੰਬਰ 'ਤੇ

photophoto

 

9: 18 AM : ਆਪ ਦੇ ਮੋਹਿੰਦਰ ਭਗਤ ਨੇ ਲਿਆ ਦਿੱਤੀ ਹਨ੍ਹੇਰੀ, 13 ਹਜ਼ਾਰ ਵੋਟਾਂ ਨਾਲ ਸੱਭ ਤੋਂ ਅੱਗੇ

ਜਲੰਧਰ ਜ਼ਿਮਨੀ ਚੋਣ 'ਚ ਮੋਹਿੰਦਰ ਭਗਤ (ਆਪ) 13847 ਵੋਟਾਂ ਨਾਲ ਚੱਲ ਰਹੇ ਅੱਗੇ 

ਸੁਰਿੰਦਰ ਕੌਰ (ਕਾਂਗਰਸ) 4938 ਵੋਟਾਂ ਨਾਲ ਦੂਸਰੇ ਨੰਬਰ 'ਤੇ

ਸ਼ੀਤਲ ਅੰਗੁਰਾਲ (ਬੀਜੇਪੀ) 2782 ਵੋਟਾਂ ਨਾਲ ਤੀਜੇ ਨੰਬਰ 'ਤੇ

 

photophoto

 

 

9: 10 AM : ਕਾਊਂਟਿੰਗ ਸੈਂਟਰ ਬਾਹਰ ਪਹੁੰਚੇ ਆਪ ਉਮੀਦਵਾਰ ਮੋਹਿੰਦਰ ਭਗਤ 
"ਭਾਰੀ ਬਹੁਮਤ ਨਾਲ ਜਿੱਤ ਦਾ ਕੀਤਾ ਦਾਅਵਾ"
ਕਿਹਾ, "ਮੇਰਾ ਕੋਈ ਵਿਰੋਧੀ ਨਹੀਂ ਸੱਭ ਆਪਣੇ ਨੇ"

9: 00 AM :  ਤਾਬੜਤੋੜ ਜਿੱਤ ਵੱਲ ਵੱਧ ਰਹੇ ਮੋਹਿੰਦਰ ਭਗਤ, ਸ਼ੀਤਲ ਅੰਗੁਰਾਲ 7000 ਵੋਟਾਂ ਤੋਂ ਪਿੱਛੇ

8: 50 AM :  ਜਲੰਧਰ ਜ਼ਿਮਨੀ ਚੋਣ 'ਚ ਮੋਹਿੰਦਰ ਭਗਤ ਅੱਗੇ 
2249 ਵੋਟਾਂ ਨਾਲ ਚੱਲ ਰਹੇ ਅੱਗੇ 
ਕਾਂਗਰਸ ਦੇ ਸੁਰਿੰਦਰ ਕੌਰ 1722  ਵੋਟਾਂ ਨਾਲ ਦੂਸਰੇ ਨੰਬਰ 'ਤੇ
ਸ਼ੀਤਲ ਅੰਗੁਰਾਲ 1073 ਵੋਟਾਂ ਨਾਲ ਤੀਜੇ ਨੰਬਰ 'ਤੇ

8: 45 AM : ਜਲੰਧਰ ਪੱਛਮੀ ਸੀਟ ’ਤੇ ਵੋਟਾਂ ਦੀ ਗਿਣਤੀ ਕਰਦੇ ਹੋਏ ਅਧਿਕਾਰੀ

 

photophoto

8: 44 AM :13 ਗੇੜਾਂ ਵਿੱਚ ਹੋਵੇਗੀ ਗਿਣਤੀ, ਬੈਲਟ ਪੇਪਰ ਵੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ 
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਲਈ ਬੈਲਟ ਪੇਪਰਾਂ ਦੀ ਗਿਣਤੀ ਸਮਾਪਤ ਹੋ ਗਈ ਹੈ। ਈਵੀਐਮ ਤੋਂ ਵੋਟਾਂ ਦੀ ਗਿਣਤੀ ਵੀ ਜਾਰੀ ਹੈ। ਕੁੱਲ 14 ਟੇਬਲਾਂ 'ਤੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਵੋਟਾਂ ਦੀ ਗਿਣਤੀ 13 ਗੇੜਾਂ ਵਿੱਚ ਹੋਵੇਗੀ

photophoto

 

8: 43 AM : ਜਲੰਧਰ ਪੱਛਮੀ ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣ ਲਈ ਅੱਜ ਯਾਨੀ ਸ਼ਨੀਵਾਰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪਹਿਲਾ ਰੁਝਾਨ ਸਵੇਰੇ 9 ਵਜੇ ਆਵੇਗਾ ਅਤੇ ਦੁਪਹਿਰ 2 ਵਜੇ ਤੱਕ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਉਕਤ ਸੀਟ 'ਤੇ ਕਿਸ ਦੀ ਜਿੱਤ ਹੋਈ ਹੈ। ਘੱਟ ਵੋਟ ਪ੍ਰਤੀਸ਼ਤਤਾ ਨੇ ਸਾਰੀਆਂ ਪਾਰਟੀਆਂ ਦੀ ਚਿੰਤਾ ਵਧਾ ਦਿੱਤੀ ਹੈ।

ਜਲੰਧਰ ਵਿਧਾਨ ਸਭਾ ਦੇ ਪਛਮੀ ਹਲਕੇ  ਦੀ ਜ਼ਿਮਨੀ ਚੋਣ ਲਈ 10 ਜੁਲਾਈ ਨੂੰ ਪਈਆਂ ਵੋਟਾਂ ਦਾ ਨਤੀਜਾ ਅੱਜ ਆਵੇਗਾ। ਚੋਣ ਕਮਿਸ਼ਨ ਨੇ ਵੋਟਾਂ ਦੀ  ਗਿਣਤੀ  ਦੇ  ਹੋਰ ਸਾਰੇ ਪ੍ਰਬੰਧ ਮੁਕੰਮਲ ਕਰਦਿਆਂ ਪੁਖ਼ਤਾ ਸੁਰੱਖਿਆ ਵੀ ਕੀਤੇ ਹਨ। ਇਸ ਨਤੀਜੇ ਉਪਰ ਸਭ ਦੀਆਂ ਨਜ਼ਰਾਂ ਲਗੀਆਂ ਹਨ ਕਿਉਂਕਿ  ਇਸ ਚੋਣ ਨੂੰ ਸੱਤਾ ਧਿਰ ਤੇ ਵਿਰਾਧੀ ਪਾਰਟੀਆਂ ਨੇ ਵੱਕਾਰ ਦਾ ਸਵਾਲ ਬਣਾ ਕੇ ਲੜਿਆ ਹੈ।

 ਇਸ ਜ਼ਿਮਨੀ ਚੋਣ ਲਈ ਹੋਈ ਘੱਟ ਵੋਟਿੰਗ ਨੇ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਚਿੰਤਤ ਕਰ ਦਿੱਤਾ ਹੈ ਕਿਉਂਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਮੁਕਾਬਲੇ 9 ਫੀਸਦੀ ਘੱਟ ਵੋਟਿੰਗ ਹੋਈ ਹੈ ਅਤੇ 2022 ਦੇ ਮੁਕਾਬਲੇ 12.31 ਫੀਸਦੀ ਘੱਟ ਵੋਟਿੰਗ ਹੋਈ ਹੈ। ਅਜਿਹੀ ਸਥਿਤੀ ਵਿੱਚ ਸਾਰੇ ਉਮੀਦਵਾਰਾਂ ਦੀ ਵੋਟ ਪ੍ਰਤੀਸ਼ਤਤਾ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਵੋਟਾਂ ਦੀ ਗਿਣਤੀ ਖਾਲਸਾ ਕਾਲਜ (ਮਹਿਲਾ), ਜਲੰਧਰ ਵਿਖੇ ਹੋਵੇਗੀ। ਇਸ ਦੌਰਾਨ ਚੋਣ ਅਧਿਕਾਰੀਆਂ, ਕੇਂਦਰੀ ਸੁਰੱਖਿਆ ਬਲਾਂ ਅਤੇ ਪੰਜਾਬ ਪੁਲਿਸ ਵੱਲੋਂ ਸਖ਼ਤ ਚੌਕਸੀ ਰੱਖੀ ਜਾਵੇਗੀ। 

ਲੋਕ ਸਭਾ ਦੀਆਂ ਆਮ ਚੋਣਾਂ ਦੇ ਤੁਰਤ ਬਾਅਦ ਸੂਬੇ ’ਚ ਇਹ ਪਹਿਲੀ ਜ਼ਿਮਨੀ ਚੋਣ ਹੈ। ਜਲੰਧਰ ਜ਼ਿਮਨੀ ਚੋਣ ’ਚ ਸੱਤਾ ਧਿਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਥੇ ਰਿਹਾਇਸ਼ ਬਣਾ ਕੇ ਪ੍ਰਵਾਰ ਸਮੇਤ ਪੱਕਾ ਡੇਰਾ ਲਾਇਆ ਹੋਇਆ ਸੀ। ਵਿਰਾਧੀ ਧਿਰ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ  ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਥੇ ਚੋਣ ਮੁਹਿੰਮ ਦੌਰਾਨ ਡੇਰੇ ਲਾਈ ਰੱਖੇ।

ਇਹ ਸੀਟ ਸੀਤਲ ਅੰਗੂਰਾਲ ਦੇ ਅਸਤੀਫ਼ੇ ਕਰਨ ਖ਼ਾਲੀ ਹੋਈ ਸੀ। ਜ਼ਿਮਨੀ ਚੋਣ ’ਚ ਆਪ ਵਲੋਂ ਮਹਿੰਦਰ ਭਗਤ, ਕਾਂਗਰਸ  ਵਲੋਂ ਸੁਰਿੰਦਰ ਕੌਰ, ਭਾਜਪਾ ਵਲੋਂ ਸ਼ੀਤਲ ਅੰਗੂਰਾਲ ਅਤੇ ਅਕਾਲੀ ਦਲ ਵਲੋਂ ਬਾਗੀ ਗਰੁੱਪ ਦੀ ਅਗਵਾਈ ਹੇਠ ਸੁਰਜੀਤ ਕੌਰ ਉਮੀਦਵਾਰ ਹਨ। ਬਸਪਾ ਨੇ ਵੀ ਬਿੰਦਰ ਲਾਖਾ ਨੂੰ ਮੈਦਾਨ ’ਚ ਉਤਾਰਿਆ ਸੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement