
Amritsar News :ਸ਼ਰਧਾਲੂਆਂ ਵਲੋਂ ਪੈਸੇ ਟਰਾਂਸਫਰ ਕਰਨ ਦਾ ਰਿਕਾਰਡ ਆਇਆ ਸਾਹਮਣੇ
Amritsar News in Punjabi : ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਖੇ ਇੱਕ ਠੱਗ ਵੱਲੋਂ ਸ਼ਰਧਾਲੂਆਂ ਦੇ ਨਾਲ ਅਜੀਬ ਤਰੀਕੇ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਿੰਦਰ ਸਿੰਘ ਨਾਮ ਦਾ ਇਹ ਠੱਗ ਪਰਿਕਰਮਾ ਵਿੱਚ ਲੋਕਾਂ ਦਾ ਗਾਈਡ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਦਾ ਸੀ । ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਬਦਲੇ ਮੋਟੀ ਰਕਮ ਮੰਗੀ ਜਾਂਦੀ ਸੀ। ਗੁਰਿੰਦਰ ਸਿੰਘ ਦੇ ਖਾਤਿਆਂ ਦੇ ਵਿੱਚ ਸ਼ਰਧਾਲੂਆਂ ਵੱਲੋਂ ਟਰਾਂਸਫ਼ਰ ਕੀਤੇ ਲੱਖਾਂ ਰੁਪਏ ਦੇ ਰਿਕਾਰਡ ਸਾਹਮਣੇ ਆਇਆ ਹੈ।
ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਥਿਤ ਬੇਰ ਸਾਹਿਬ ਦੇ ਨੇੜੇ ਸ਼ਰਧਾਲੂ ਨਾਲ ਝਗੜੇ ਦੇ ਚਲਦਿਆਂ ਮੌਕੇ ’ਤੇ ਸੁਰੱਖਿਆ ਵਿੱਚ ਤੈਨਾਤ ਸੇਵਾਦਾਰ ਸ਼ਮਸ਼ੇਰ ਸਿੰਘ ਸ਼ੇਰਾਂ ਦੀ ਨਜ਼ਰ ਪੈਣ ਤੇ ਗੁਰਿੰਦਰ ਸਿੰਘ ਦਾ ਅਸਲੀ ਚਿਹਰਾ ਸਾਹਮਣੇ ਆਇਆ। ਪਰਿਕਰਮਾ ਦੇ ਵਿੱਚ ਇਸ ਚੱਲ ਰਹੀ ਸ਼ਰੇਆਮ ਠੱਗੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਦਿੱਤੇ ਹਨ।
200 ਦੇ ਕਰੀਬ ਸੇਵਾਦਾਰ ਪ੍ਰਕਰਮਾ ਦੇ ਵਿੱਚ ਹਰ ਵੇਲੇ ਰਹਿੰਦੇ ਹਨ ਮੌਜੂਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਿਕਰਮਾ ਦੇ ਵਿੱਚ ਛੇ ਸੇਵਾਦਾਰਾਂ ਦੀ ਵੀ ਤੈਨਾਤੀ ਕੀਤੀ ਗਈ ਹੈ। ਇੰਨੀ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤੈਨਾਤ ਹੋਣ ਦੇ ਬਾਵਜੂਦ ਵੀ ਗੁਰਿੰਦਰ ਸਿੰਘ ਸੈਲਾਨੀਆਂ ਨਾਲ ਕਿਵੇਂ ਠੱਗੀਆਂ ਮਾਰਦਾ ਰਿਹਾ ।ਸੇਵਾਦਾਰ ਸ਼ਮਸ਼ੇਰ ਸਿੰਘ ਸ਼ੇਰਾ ਦੀ ਸ਼ਿਕਾਇਤ ਤੇ ਗੁਰਿੰਦਰ ਸਿੰਘ ਦੇ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
(For more news apart from A fraudster was arrested at Darbar Sahib News in Punjabi, stay tuned to Rozana Spokesman)