
ਇਹ ਜੰਗ ਪੰਜਾਬ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਅਤੇ ਅਕਾਲੀ ਦਲ ਵਿਚਾਲੇ ਟਵਿਟਰ ‘ਤੇ ਸ਼ੁਰੂ ਹੋਈ ਹੈ।
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਦਿਆਰਥੀਆਂ ਨੂੰ ਸਮਾਰਟਫ਼ੋਨ ਵੰਡਣ ਤੋਂ ਬਾਅਦ ਇਕ ਵਾਰ ਫਿਰ ਸਿਆਸੀ ਜੰਗ ਸ਼ੁਰੂ ਹੋ ਗਈ ਹੈ। ਇਹ ਜੰਗ ਪੰਜਾਬ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਅਤੇ ਅਕਾਲੀ ਦਲ ਵਿਚਾਲੇ ਟਵਿਟਰ ‘ਤੇ ਸ਼ੁਰੂ ਹੋਈ ਹੈ।
File Photo
ਦਰਅਸਲ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਨੇ ਟਵੀਟ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਦੋ ਸਮਾਰਟਫ਼ੋਨ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੂੰ ਵੀ ਦੇ ਦੇਣ ਕਿਉਂਕਿ ਸੁਖਬੀਰ ਤੇ ਹਰਸਿਮਰਤ ਬਾਦਲ ਪੀਐੱਮ ਮੋਦੀ ਕੋਲ ਪੰਜਾਬ ਦੇ ਮੁੱਦੇ ਚੁੱਕਣ ਲਈ ਬੇਤਾਬ ਰਹਿੰਦੇ ਹਨ ਜੇ ਉਹਨਾਂ ਨੂੰ ਸਮਾਰਟ ਫ਼ੋਨ ਮਿਲ ਜਾਣਗੇ ਤਾਂ ਉਹ ਪ੍ਰਧਾਨ ਮੰਤਰੀ ਨਾਲ ਸਿੱਧੀ ਗੱਲਬਾਤ ਕਰ ਸਕਣਗੇ। ਰਾਜਾ ਵੜਿੰਗ ਨੇ ਤਾਂ ਇੱਥੋ ਤੱਕ ਕਹਿ ਦਿੱਤਾ ਕਿ ਉਹ ਫ਼ੋਨ ਦਾ ਰੀਚਾਰਜ ਵੀ ਖ਼ੁਦ ਕਰ ਦਿਆ ਕਰਨਗੇ।
File Photo
ਇਸ ਦੇ ਨਾਲ ਹੀ ਦੱਸ ਦਈਏ ਕਿ ਰਾਜਾ ਵੜਿੰਗ ਦੇ ਇਸ ਟਵੀਟ ਨੂੰ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਵੱਲੋਂ ਰੀਟਵੀਟ ਕੀਤਾ ਗਿਆ ਤੇ ਉਹਨਾਂ ਨੇ ਰਾਜਾ ਵੜਿੰਗ ਦੇ ਇਸ ਟਵੀਟ ਦਾ ਕਰਾਰ ਜਵਾਬ ਦਿੱਤਾ। ਉਹਨਾਂ ਲਿਖਿਆ ਕਿ ਸਮਾਰਟ ਫ਼ੋਨ ਦੀ ਜ਼ਿਆਦਾ ਜ਼ਰੂਰਤ ਕਾਗਰਸੀਆਂ ਨੂੰ ਹੈ ਉਹਨਾਂ ਨੂੰ ਸਮਾਰਟਫ਼ੋਨ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਦੂਲੋ ਨੂੰ ਦੇਣਾ ਚਾਹੀਦਾ ਹੈ ਤਾਂ ਜੋ ਉਹ ਕੈਪਟਨ ਅਮਰਿੰਦਰ ਤੇ ਸੋਨੀਆ ਗਾਂਧੀ ਨਾਲ ਸਿੱਧੀ ਗੱਲਬਾਤ ਕਰ ਸਕਣ।