ਬੀਰ ਦਵਿੰਦਰ ਸਿੰਘ ਜੇਸੀਟੀ ਜ਼ਮੀਨ ਦੀ ਬੋਲੀ ਦੀ ਜਾਂਚ ਲਈ ਲੋਕਪਾਲ ਕੋਲ ਪੁੱਜੇ
Published : Aug 13, 2021, 12:34 am IST
Updated : Aug 13, 2021, 12:34 am IST
SHARE ARTICLE
image
image

ਬੀਰ ਦਵਿੰਦਰ ਸਿੰਘ ਜੇਸੀਟੀ ਜ਼ਮੀਨ ਦੀ ਬੋਲੀ ਦੀ ਜਾਂਚ ਲਈ ਲੋਕਪਾਲ ਕੋਲ ਪੁੱਜੇ

ਚੰਡੀਗੜ੍ਹ, 12 ਅਗੱਸਤ (ਸੁਰਜੀਤ ਸਿੰਘ ਸੱਤੀ): ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਅੱਜ ਪੰਜਾਬ ਦੇ ਲੋਕਪਾਲ ਕੋਲ ਇਕ ਪਟੀਸ਼ਨ ਦਾਖ਼ਲ ਕਰ ਕੇ ਮੁਹਾਲੀ ਸਥਿਤ ਜੇਸੀਟੀ ਦੀ ਜ਼ਮੀਨ ਦੀ ਵਿਕਰੀ ਵਿਚ ਘਪਲੇ ਦਾ ਦੋਸ਼ ਲਗਾਉਂਦਿਆਂ ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ ਤੇ ਬੋਲੀ ਹਾਸਲ ਕਰਨ ਵਾਲੀ ਕੰਪਨੀ ਜੀਆਰਜੀ ਡੀਵਲਪਰ ਐਂਡ ਪ੍ਰਮੋਟਰ ਤੇ ਪੀਐਸਆਈਈਸੀ ਦੇ ਸੀਐਮਜੀ ਐਸਪੀ ਸਿੰਘ ਵਿਰੁਧ ਮਾਮਲਾ ਦਰਜ ਕਰ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ। 
ਉਨ੍ਹਾਂ ਦੋਸ਼ ਲਗਾਇਆ ਕਿ ਇਸ ਜ਼ਮੀਨ ਦੀ ਬਾਜ਼ਾਰੀ ਕੀਮਤ 450 ਕਰੋੜ ਰੁਪਏ ਬਣਦੀ ਹੈ ਪਰ ਇਹ ਸਿਰਫ਼ 90.56 ਲੱਖ ਰੁਪਏ ਵਿਚ ਨਿਲਾਮ ਕਰ ਦਿਤੀ ਗਈ। ਉਨ੍ਹਾਂ ਕਿਹਾ ਕਿ ਪਹਿਲਾਂ ਜ਼ਮੀਨ ਵੇਚਣ ਦੀ ਤਰੀਕ ’ਤੇ ਕੋਈ ਬੋਲੀ ਨਹੀਂ ਲੱਗੀ ਤੇ ਇਸ ਉਪਰੰਤ ਜੀਆਰਜੀ ਨਾਮੀ ਉਕਤ ਕੰਪਨੀ ਇਕੋ ਦਿਨ ਠੀਕ ਉਸੇ ਦਿਨ ਬਣੀ, ਜਿਸ ਦਿਨ ਜ਼ਮੀਨ ਮੁੜ ਵੇਚਣਾ ਤੈਅ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਿਰਫ਼ ਇਸ ਕੰਪਨੀ ਨੂੰ ਬੋਲੀ ਵਿਚ ਸ਼ਾਮਲ ਕਰਨ ਲਈ ਉਦਯੋਗ ਮੰਤਰੀ ਸ਼ਾਮ ਸੁੰਦਰ ਨੇ ਅਪਣਾ ਪ੍ਰਭਾਵ ਵਰਤ ਕੇ ਬੋਲੀ ਦੀ ਤਰੀਕ ਅੱਗੇ ਪੁਆਈ ਤੇ ਕੰਪਨੀ ਨੇ ਜ਼ਮੀਨ ਹਾਸਲ ਕਰ ਲਈ। ਇਹੋ ਕੰਪਨੀ ਹੁਣ ਇਸੇ ਜ਼ਮੀਨ ਨੂੰ ਸਾਢੇ ਚਾਰ ਸੌ ਕਰੋੜ ਤੋਂ ਵੱਧ ਕੀਮਤ ਵਿਚ ਵੇਚਣ ਦੀ ਤਿਆਰੀ ਵਿਚ ਹੈ ਤੇ ਅਜਿਹੇ ਵਿਚ ਸਰਕਾਰ ਨੂੰ ਲਗਭਗ ਚਾਰ ਸੌ ਕਰੋੜ ਰੁਪਏ ਦਾ ਸਿੱਧਾ ਖੋਰਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀਐਸਆਈਈਸੀ ਦੇ ਅਫ਼ਸਰ ਵੀ ਇਸ ਕਥਿਤ ਘਪਲੇ ਵਿਚ ਮਿਲੇ ਹੋਏ ਹਨ, ਲਿਹਾਜਾ ਇਸ ਦੀ ਵੱਡੇ ਪੱਧਰ ’ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਘਪਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਤੀ ਜਾਣੀ ਚਾਹੀਦੀ ਹੈ। ਇਹ ਵੀ ਮੰਗ ਕੀਤੀ ਗਈ ਹੈ ਕਿ ਜਦੋਂ ਤਕ ਲੋਕਪਾਲ ਕੋਲ ਇਹ ਪਟੀਸ਼ਨ ਵਿਚਾਰ ਅਧੀਨ ਹੈ, ਉਦੋਂ ਤਕ ਜੇਸੀਟੀ ਦੀ ਜ਼ਮੀਨ ਅੱਗੇ ਵੇਚਣ ’ਤੇ ਰੋਕ ਲਗਾਈ ਜਾਵੇ। ਲੋਕਪਾਲ ਨੂੰ ਸ਼ਿਕਾਇਤ ਦੇਣ ਮੌਕੇ ਬੀਰਦਵਿੰਦਰ ਸਿੰਘ ਦੇ ਨਾਲ ਜਸਟਿਸ (ਸੇਵਾਮੁਕਤ) ਨਿਰਮਲ ਸਿੰਘ ਤੇ ਸਾਬਕਾ ਐਮਪੀ ਪਰਮਜੀਤ ਕੌਰ ਗੁਲਸ਼ਨ ਵੀ ਮੌਜੂਦ ਸਨ।

ਫੋਟੋ-ਸੰਤੋਖ ਸਿੰਘ ਦੇਣਗੇ
 

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement