ਅਗਲੇ ਸਾਲ ਤੋਂ ਦੁਨੀਆਂ ਭਰ ’ਚ ਨਹੀਂ ਮਿਲੇਗਾ ਜੌਨਸਨ ਐਂਡ ਜੌਨਸਨ ਪਾਊਡਰ
Published : Aug 13, 2022, 6:28 am IST
Updated : Aug 13, 2022, 6:28 am IST
SHARE ARTICLE
image
image

ਅਗਲੇ ਸਾਲ ਤੋਂ ਦੁਨੀਆਂ ਭਰ ’ਚ ਨਹੀਂ ਮਿਲੇਗਾ ਜੌਨਸਨ ਐਂਡ ਜੌਨਸਨ ਪਾਊਡਰ

 


ਬੇਬੀ ਪਾਊਡਰ ਦੀ ਵਰਤੋਂ ਨਾਲ ਕੈਂਸਰ ਹੋਣ ਦਾ ਖਦਸ਼ਾ


ਨਵੀਂ ਦਿੱਲੀ, 12 ਅਗੱਸਤ : ਜੌਨਸਨ ਐਂਡ ਜੌਨਸਨ 2023 ਤਕ ਦੁਨੀਆ ਭਰ ਵਿੱਚ ਆਪਣੇ ਬੇਬੀ ਟੈਲਕਮ ਪਾਊਡਰ ਦੀ ਵਿਕਰੀ ਬੰਦ ਕਰ ਦੇਵੇਗੀ। ਕੰਪਨੀ ਦਾ ਕਹਿਣਾ ਹੈ ਕਿ ਉਹ ਕਾਨੂੰਨੀ ਲੜਾਈ ਤੋਂ ਪ੍ਰੇਸ਼ਾਨ ਹੋ ਗਈ ਹੈ। ਦਸਣਯੋਗ ਹੈ ਕਿ ਕੰਪਨੀ ਦਾ ਟੈਲਕਮ ਪਾਊਡਰ ਇਕ ਸਾਲ ਪਹਿਲਾਂ ਅਮਰੀਕਾ ਅਤੇ ਕੈਨੇਡਾ ਵਿਚ ਬੰਦ ਕਰ ਦਿਤਾ ਗਿਆ ਹੈ।
ਦਰਅਸਲ, ਕੰਪਨੀ ਦੇ ਇਸ ਬੇਬੀ ਪਾਊਡਰ ਦੀ ਵਰਤੋਂ ਕਰਨ ਨਾਲ ਕੈਂਸਰ ਹੋਣ ਦਾ ਦੋਸ਼ ਸੀ। ਇਸ ਤੋਂ ਬਾਅਦ ਮਈ 2020 ’ਚ ਦੁਨੀਆਂ ਭਰ ਵਿਚ ਕੰਪਨੀ ਖ਼ਿਲਾਫ਼ ਹਜ਼ਾਰਾਂ ਮਾਮਲੇ ਦਰਜ ਕੀਤੇ ਗਏ। ਇੰਨਾ ਹੀ ਨਹੀਂ ਕੈਂਸਰ ਦੇ ਖ਼ਤਰੇ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਉਤਪਾਦ ਦੀ ਵਿਕਰੀ ’ਚ ਭਾਰੀ ਗਿਰਾਵਟ ਆਈ ਹੈ। ਹੁਣ ਕੰਪਨੀ ਟੈਲਕ ਬੇਸਡ ਪਾਊਡਰ ਨੂੰ ਕਾਕੋਰਨ ਸਟਾਰਚ ਬੇਸਡ ਪਾਊਡਰ ਨਾਲ ਬਦਲੇਗੀ।
ਟੈਲਕ ਇਕ ਕੁਦਰਤੀ ਤੌਰ ’ਤੇ ਮੌਜੂਦ ਖਣਿਜ ਹੈ ਜੋ ਧਰਤੀ ’ਚੋਂ ਕਢਿਆ ਜਾਂਦਾ ਹੈ। ਇਸ ਵਿਚ ਮੈਗਨੀਸ਼ੀਅਮ, ਸਿਲੀਕਾਨ, ਆਕਸੀਜ਼ਨ ਅਤੇ ਹਾਈਡ੍ਰੋਜਨ ਸ਼ਾਮਲ ਹਨ। ਰਸਾਇਣਕ ਤੌਰ ’ਤੇ, ਟੈਲਕ ਰਸਾਇਣਕ ਫ਼ਾਰਮੂਲੇ ਵਾਲਾ ਇਕ ਹਾਈਡ੍ਰਸ ਮੈਗਨੀਸ਼ੀਅਮ ਸਿਲੀਕੇਟ ਹੈ। ਟੈਲਕ ਦੀ ਵਰਤੋਂ ਕਾਸਮੈਟਿਕਸ ਅਤੇ ਨਿਜੀ ਦੇਖਭਾਲ ਉਤਪਾਦਾਂ ਵਿਚ ਕੀਤੀ ਜਾਂਦੀ ਹੈ। ਇਹ ਨਮੀ ਨੂੰ ਜਜ਼ਬ ਕਰਨ ਲਈ ਵਰਤਿਆ ਜਾਂਦਾ ਹੈ।
ਟੈਲਕ ਤੋਂ ਕੈਂਸਰ ਦੇ ਖ਼ਤਰੇ ਦੇ ਦੋਸ਼ ਲੱਗੇ ਹਨ। ਦਰਅਸਲ, ਜਿਥੋਂ ਟੈਲਕ ਦੀ ਖੁਦਾਈ ਕੀਤੀ ਜਾਂਦੀ ਹੈ, ਉਥੋਂ ਐਸਬੈਸਟਾਸ ਵੀ ਨਿਕਲਦਾ ਹੈ। ਐਸਬੈਸਟਾਸ ਵੀ ਇਕ ਕੁਦਰਤੀ ਤੌਰ ’ਤੇ ਮੌਜੂਦ ਸਿਲੀਕੇਟ ਖਣਿਜ ਹੈ ਪਰ ਇਸਦੀ ਇਕ ਵਖਰੀ ਕਿ੍ਰਸਟਲ ਬਣਤਰ ਹੈ। ਇਹ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜਦੋਂ ਟੈਲਕ ਦੀ ਖੁਦਾਈ ਕੀਤੀ ਜਾਂਦੀ ਹੈ, ਤਾਂ ਇਸ ਵਿਚ ਐਸਬੈਸਟਾਸ ਹੋਣ ਦਾ ਜੋਖਮ ਹੁੰਦਾ ਹੈ।
ਉਧਰ ਕੰਪਨੀ ਨੇ ਪਾਊਡਰ ਦੀ ਖੋਜ ਵੀ ਕੀਤੀ ਅਤੇ ਦਾਅਵਾ ਕੀਤਾ ਕਿ ਇਸ ਦਾ ਬੇਬੀ ਟੈਲਕਮ ਪਾਊਡਰ ਸੁਰੱਖਿਅਤ ਹੈ। ਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਅਪਣੇ ਸਾਰੇ ਬੇਬੀ ਪਾਊਡਰ ਉਤਪਾਦਾਂ ਵਿਚ ਟੈਲਕਮ ਪਾਊਡਰ ਦੀ ਬਜਾਏ ਮੱਕੀ ਦੇ ਸਟਾਰਚ ਦੀ ਵਰਤੋਂ ਕਰਨ ਦਾ “ਵਪਾਰਕ ਫ਼ੈਸਲਾ’’ ਕੀਤਾ ਹੈ। ਇਕ ਅਦਾਲਤ ਵਿਚ ਜੌਨਸਨ ਐਂਡ ਜੌਨਸਨ ਦੇ ਵਕੀਲ ਨੇ ਦਸਿਆ ਹੈ ਕਿ ਕੰਪਨੀ ਨੇ ਪਿਛਲੇ ਪੰਜ ਸਾਲਾਂ ਵਿਚ ਇਕੱਲੇ ਮੁਕੱਦਮਿਆਂ ਵਿਚ ਇਕ ਬਿਲੀਅਨ ਡਾਲਰ (ਲਗਭਗ 7968 ਕਰੋੜ ਰੁਪਏ) ਤੋਂ ਵਧ ਦਾ ਭੁਗਤਾਨ ਕੀਤਾ ਹੈ। ਕੰਪਨੀ ਦੀ ਦੀਵਾਲੀਆਪਨ ਫਾਈਲਿੰਗ ਦੇ ਅਨੁਸਾਰ, ਕੰਪਨੀ ਨੂੰ ਹੁਣ ਤਕ ਸੈਟਲਮੈਂਟ ਮਾਮਲਿਆਂ ਨੂੰ ਨਿਪਟਾਉਣ ਲਈ ਲਗਭਗ 3.5 ਬਿਲੀਅਨ ਡਾਲਰ (28 ਹਜ਼ਾਰ ਕਰੋੜ ਰੁਪਏ) ਦਾ ਭੁਗਤਾਨ ਕਰਨ ਲਈ ਮਜਬੂਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 1894 ਤੋਂ ਵੇਚਿਆ ਜਾ ਰਿਹਾ ਜੌਨਸਨ ਬੇਬੀ ਪਾਊਡਰ, ਪਰਵਾਰ ਦੇ ਅਨੁਕੂਲ ਹੋਣ ਕਾਰਨ ਕੰਪਨੀ ਦਾ ਪ੍ਰਤੀਕ ਉਤਪਾਦ ਬਣ ਗਿਆ ਸੀ। 1999 ਤੋਂ ਕੰਪਨੀ ਦੀ ਅੰਦਰੂਨੀ ਬੇਬੀ ਉਤਪਾਦ ਡਿਵੀਜਨ ਇਸਦੀ ਮਾਰਕੀਟਿੰਗ ਪ੍ਰਤੀਨਿਧਤਾ ਕਰਦੀ ਸੀ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement