
ਪੰਜਾਬ ਸਰਕਾਰ ਨੇ 11 ਆਈਏਐਸ ਤੇ 24 ਪੀਸੀਐਸ ਅਫ਼ਸਰ ਬਦਲੇ
ਚੰਡੀਗੜ੍ਹ, 12 ਅਗੱਸਤ (ਗੁਰਉਪਦੇਸ਼ ਭੁੱਲਰ) : ਭਗਵੰਤ ਮਾਨ ਸਰਕਾਰ ਵਲੋਂ ਇਕ ਹੋਰ ਵੱਡਾ ਪ੍ਰਸਾਸ਼ਨਿਕ ਫੇਰਬਦਲ ਕਰਦੇ ਹੋਏ ਬੀਤੀ ਦੇਰ ਰਾਤ 11 ਆਈਏਐਸ ਅਤੇ 24 ਪੀਸੀਐਸ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ।
ਮੁੱਖ ਸਕੱਤਰ ਵੀ.ਕੇ. ਜੰਜੂਆ ਵਲੋਂ ਮੁੱਖ ਮੰਤਰੀ ਦੀ ਪ੍ਰਵਾਨਗੀ ਮੁਤਾਬਕ ਜਾਰੀ ਕੀਤੇ ਗਏ ਤਬਾਦਲਾ ਆਦੇਸ਼ਾ ਤਹਿਤ ਆਈਏਐਸ ਅਫ਼ਸਰਾਂ ’ਚ ਅਰਸ਼ਦੀਪ ਸਿੰਘ ਥਿੰਦ ਨੂੰ ਸਕੱਤਰ ਖੇਤੀ ਤੇ ਕਿਸਾਨ ਭਲਾਈ ਵਿਭਾਗ, ਅਰੁਨ ਸੇਖੜੀ ਨੂੰ ਕਮਿਸ਼ਨਰ ਪਟਿਆਲਾ ਡਵੀਜ਼ਨ, ਇੰਦੂ ਮਲਹੋਤਰਾ ਨੂੰ ਸਕੱਤਰ ਵਣ ਤੇ ਜੰਗਲੀ ਜੀਵ ਵਿਭਾਗ ਤੇ ਸਕੱਤਰ ਪੰਜਾਬ ਸੂਚਨਾ ਕਮਿਸ਼ਨ, ਦਿਲਰਾਜ ਸਿੰਘ ਨੂੰ ਮਾਲ ਤੇ ਮੁੜ ਵਸੇਬਾ ਰਾਜੀਵ ਪ੍ਰਾਸ਼ਰ ਨੂੰ ਸਕੱਤਰ ਲੋਕਪਾਲ, ਸੂਬਾ ਚੋਣ ਕਮਿਸ਼ਨ ਤੇ ਏਐਮਡੀ ਪੰਜਾਬ ਵਿੱਤ ਕਮਿਸ਼ਨ, ਉੜੀਸਾ ਕਾਡਰ ਤੋਂ ਪੰਜਾਬ ’ਚ ਮਰਜ਼ ਹੋਏ ਗੌਰੀ ਪਰਾਸ਼ਰ ਜੋਸ਼ੀ ਨੂੰ ਵਿਸ਼ੇਸ਼ ਸਕੱਤਰ ਸਕੂਲ ਸਿਖਿਆ, ਤੇਜ ਪ੍ਰਕਾਸ਼ ਸਿੰਘ ਫੂਲਕਾ ਨੂੰ ਲੇਬਰ ਕਮਿਸ਼ਨਰ, ਅਪਨੀਤ ਰਿਆਤ ਨੂੰ ਮੁੱਖ ਪ੍ਰਸਾਸ਼ਕ ਪੁੱਡਾ ਤੇ ਡਾਇਰੈਕਟਰ ਟਾਊਨ ਤੇ ਕੰਟਰੀ ਪਲਾਨਿੰਗ, ਗਰੀਸ਼ ਦਿਆਲਨ ਨੂੰ ਡਾਇਰੈਕਟਰ ਪ੍ਰਸਾਸ਼ਕੀ ਸੁਧਾਰ, ਸ਼ਿਕਾਇਤ ਨਿਵਾਰਨ, ਅਮਰਪ੍ਰਤੀ ਕੈਰ ਸੰਧੂ ਨੂੰ ਮੁੱਖ ਪ੍ਰਸ਼ਾਸਕ ਗਲਾਡਾ ਲੁਧਿਆਣਾ ਅਤੇ ਗੌਤਮ ਜੈਨ ਨੂੰ ਮੁੱਖ ਪ੍ਰਸਾਸ਼ਕ ਪਟਿਆਲਾ ਵਿਕਾਸ ਅਥਾਰਟੀ ਲਾਇਆ ਗਿਆ ਹੈ।