ਕਰਤਾਰਪੁਰ 'ਚ ਵਾਪਰਿਆ ਵੱਡਾ ਹਾਦਸਾ, 70 ਫੁੱਟ ਡੂੰਘੇ ਟੋਭੇ ਵਿਚ ਫਸਿਆ ਇੰਜੀਨੀਅਰ

By : GAGANDEEP

Published : Aug 13, 2023, 11:29 am IST
Updated : Aug 13, 2023, 11:29 am IST
SHARE ARTICLE
photo
photo

ਰੈਸਕਿਊ ਆਪ੍ਰੇਸ਼ਨ ਜਾਰੀ

 

ਕਰਤਾਰਪੁਰ: ਕਰਤਾਰਪੁਰ ਕਪੂਰਥਲਾ ਰੋਡ ਪਿੰਡ ਬਸਰਾਮਪੁਰ ਨੇੜੇ ਬਣ ਰਹੀ ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਦੀ ਉਸਾਰੀ ਅਧੀਨ ਸੜਕ ਲਈ ਪੁੱਟੇ ਗਏ ਡੂੰਘੇ ਟੋਏ ’ਚ ਇਕ ਇੰਜੀਨੀਅਰ ਫਸ ਗਿਆ। ਜਾਣਕਾਰੀ ਅਨੁਸਾਰ ਸੜਕ ਦੇ ਕੰਮ ਕਰਨ ਲਈ ਸਬੰਧਤ ਕੰਪਨੀ ਵਲੋਂ ਪੁੱਟੇ ਗਏ ਟੋਏ ’ਚ ਅਚਾਨਕ ਇਕ ਮਸ਼ੀਨ ਖ਼ਰਾਬ ਹੋ ਗਈ, ਜਿਸ ਦੀ ਮੁਰੰਮਤ ਕਰਨ ਦੀ ਲੋੜ ਸੀ। 

ਇਹ ਵੀ ਪੜ੍ਹੋ: ਵਿਜੀਲੈਂਸ ਨੇ ਅਧਿਆਪਕਾਂ ਦੀ ਭਰਤੀ ਮਾਮਲੇ ਵਿਚ ਸਰਟੀਫ਼ਿਕੇਟਾਂ 'ਚ ਹੇਰਾਫੇਰੀ ਤੇ ਪਰਚਾ ਕੀਤਾ ਦਰਜ 

ਕੰਮ ਕਰਦੇ ਸਮੇਂ ਸੁਰੇਸ਼ ਯਾਦਵ ਨਾਂ ਦਾ ਵਿਅਕਤੀ ਹੇਠਾਂ ਲਿਆਇਆ ਗਿਆ ਤਾਂ ਟੋਏ ਦੇ ਆਲੇ-ਦੁਆਲੇ ਦੀ ਮਿੱਟੀ ਅਚਾਨਕ ਧਸਣ ਲੱਗੀ ਅਤੇ ਵੇਖਿਦਆਂ-ਵੇਖਦਿਆਂ ਕਾਫ਼ੀ ਮਿੱਟੀ ਕੰਮ ਕਰਦੇ ਇੰਜੀਨੀਅਰ ’ਤੇ ਡਿੱਗਣ ਕਾਰਨ ਉਕਤ ਵਿਅਕਤੀ ਮਿੱਟੀ ’ਚ ਦੱਬ ਗਿਆ, ਜਿਸ ਦਾ ਕਾਫ਼ੀ ਸਮਾਂ ਬੀਤ ਜਾਣ ’ਤੇ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ। ਉਕਤ ਬੋਰ ਕਰੀਬ 70 ਫੁੱਟ ਦੱਸਿਆ ਜਾ ਰਿਹਾ ਹੈ। ਇਹ ਘਟਨਾ ਰਾਤ ਕਰੀਬ 8 ਵਜੇ ਦੀ ਦੱਸੀ ਜਾ ਰਹੀ ਹੈ। ਰਾਤ ਭਰ ਤੋਂ ਇਥੇ ਰਾਹਤ ਕਾਰਜ ਜਾਰੀ ਹੈ।

ਇਹ ਵੀ ਪੜ੍ਹੋ: ਹੁਣ ਫਰਜ਼ੀ ਨਿਊਜ਼ ਫੈਲਾਉਣ 'ਤੇ ਹੋਵੇਗੀ 3 ਸਾਲ ਤੱਕ ਦੀ ਜੇਲ੍ਹ! ਨਵੇਂ ਕਾਨੂੰਨ 'ਚ ਹੋਵੇਗੀ ਸਖ਼ਤ ਵਿਵਸਥਾ

ਸੂਚਨਾ ਮਿਲਣ ’ਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਸਮੇਤ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ, ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰਪਾਲ ਵੀ ਆਪਣੇ ਸਾਥੀਆਂ ਸਮੇਤ ਰਾਹਤ ਕਾਰਜਾਂ ਲਈ ਪਹੁੰਚ ਗਏ ਅਤੇ ਵਿਅਕਤੀ ਨੂੰ ਬਚਾਉਣ ਲਈ ਬਚਾਅ ਕਾਰਜ ਤੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਕੈਬਿਨਟ ਮੰਤਰੀ ਬਲਕਾਰ ਸਿੰਘ ਨੇ ਦੱਸਿਆ ਇਹ ਕੰਮ ਲਈ 2 ਲੋਕ ਟੋਏ ’ਚ ਸਨ, ਜਿਨ੍ਹਾਂ ’ਚੋਂ ਇਕ ਬਚ ਗਿਆ ਅਤੇ ਦੂਜਾ ਅਜੇ ਵੀ ਫਸਿਆ ਹੋਇਆ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement