
ਪਠਾਨਕੋਟ ਦੇ ਐੱਸਪੀ ਦਾ ਗੰਨਮੈਨ ਸੀ ਮ੍ਰਿਤਕ ਨੌਜਵਾਨ
ਜਲੰਧਰ : ਜਲੰਧਰ ਦੇ ਨਕੋਦਰ ਹਾਈਵੇਅ 'ਤੇ ਸ਼ਨੀਵਾਰ ਸ਼ਾਮ ਨੂੰ ਪਠਾਨਕੋਟ ਦੇ ਐੱਸਪੀ ਦੇ ਗੰਨਮੈਨ ਦੀ ਹਾਦਸੇ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਖਜੀਤ ਸਿੰਘ ਪੁੱਤਰ ਰਣਜੋਧ ਸਿੰਘ ਵਾਸੀ ਰਾਏਪੁਰ ਰਈਆ (ਮਹਿਤਪੁਰ, ਜਲੰਧਰ) ਵਜੋਂ ਹੋਈ ਹੈ। ਸੁਖਜੀਤ ਛੁੱਟੀ ’ਤੇ ਮੋਟਰਸਾਈਕਲ ’ਤੇ ਜਾ ਰਿਹਾ ਸੀ। ਇਸੇ ਦੌਰਾਨ ਸਬਜ਼ੀਆਂ ਨਾਲ ਭਰਿਆ ਟਰੱਕ ਉਸ 'ਤੇ ਪਲਟ ਗਿਆ। ਹੇਠਾਂ ਦੱਬੇ ਜਾਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਪਟਿਆਲਾ: ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਆ ਰਹੇ ਸ਼ਰਧਾਲੂਆਂ ਦਾ ਨਾਲੇ ’ਚ ਡਿੱਗਾ ਆਟੋ
ਸੁਖਜੀਤ ਦੇ ਚਾਚੇ ਦੇ ਲੜਕੇ ਬਖਸ਼ੀਸ਼ ਸਿੰਘ ਨੇ ਦਸਿਆ ਕਿ ਸ਼ਾਮ ਸਮੇਂ ਉਹ ਅਤੇ ਸੁਖਜੀਤ ਆਪਣੇ-ਆਪਣੇ ਮੋਟਰਸਾਈਕਲ 'ਤੇ ਜਲੰਧਰ ਤੋਂ ਘਰ ਪਰਤ ਰਹੇ ਸਨ। ਰਸਤੇ ਵਿਚ ਇਕ ਟਰੱਕ ਲਾਪਰਵਾਹੀ ਨਾਲ ਜਾ ਰਿਹਾ ਸੀ। ਡਰਾਈਵਰ ਹਾਈਵੇ 'ਤੇ ਕੈਂਟਰ ਨੂੰ ਮੋੜਨ ਲੱਗਾ ਜਿਵੇਂ ਹੀ ਇਹ ਟਰੱਕ ਕੰਗ ਸਾਹਬੂ ਅੱਡਾ ਨੇੜੇ ਪਹੁੰਚਿਆ ਤਾਂ ਬੇਕਾਬੂ ਹੋ ਕੇ ਸੁਖਜੀਤ ਦੇ ਮੋਟਰਸਾਈਕਲ 'ਤੇ ਪਲਟ ਗਿਆ।
ਇਹ ਵੀ ਪੜ੍ਹੋ: ਮਲੇਸ਼ੀਆ ਨੂੰ ਹਰਾ ਕੇ ਭਾਰਤ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਜੇਤੂ ਬਣਿਆ
ਟਰੱਕ ਪਲਟਦੇ ਹੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜਾਂਚ ਅਧਿਕਾਰੀ ਏ.ਐਸ.ਆਈ ਜਨਕ ਰਾਜ ਨੇ ਦੱਸਿਆ ਕਿ ਮ੍ਰਿਤਕ ਦੇ ਚਾਚੇ ਦੇ ਲੜਕੇ ਬਖਸ਼ੀਸ਼ ਸਿੰਘ ਪੁੱਤਰ ਤਖ਼ਤ ਸਿੰਘ ਵਾਸੀ ਚੋਹਲੇ ਮਹਿਤਪੁਰ ਦੇ ਬਿਆਨਾਂ 'ਤੇ ਅਣਪਛਾਤੇ ਟਰੱਕ ਚਾਲਕ ਖਿਲਾਫ਼ ਥਾਣਾ ਸਦਰ ਨਕੋਦਰ ਵਿਖੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਨਕੋਦਰ ਭੇਜ ਦਿਤਾ ਗਿਆ ਹੈ।