
ਸਿਹਤ 'ਚ ਸ਼ਲਾਘਾਯੋਗ ਕੰਮ ਕਰਨ ਵਾਲੇ ਰਵਨੀਤ ਕੌਰ ਵੀ ਹੋਣਗੇ ਸਨਮਾਨਿਤ
ਚੰਡੀਗੜ੍ਹ - ਚੰਡੀਗੜ੍ਹ ਵਿਚ ਆਜ਼ਾਦੀ ਦਿਵਸ ਮੌਕੇ 22 ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਵਿਚ ਸੈਕਟਰ-32 ਹਸਪਤਾਲ ਦੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਦੀ ਐਚ.ਓ.ਡੀ ਡਾ.ਰਵਨੀਤ ਕੌਰ ਨੂੰ ਸਿਹਤ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰਨ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਸੈਕਟਰ 16 ਹਸਪਤਾਲ ਦੇ ਸੀਨੀਅਰ ਨਰਸਿੰਗ ਅਫਸਰ ਜਸਵਿੰਦਰ ਬਖਸ਼ੀ ਨੂੰ ਨਰਸਿੰਗ ਖੇਤਰ ਵਿਚ ਚੰਗਾ ਕੰਮ ਕਰਨ ਲਈ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਐਜੂਕੇਸ਼ਨ 'ਚ ਅਰੁਣ ਕੁਮਾਰ, ਸਕੂਲ ਐਜੂਕੇਸ਼ਨ 'ਚ ਕਵਿਤਾ ਗੁਲੇਰੀਆ, ਫਾਇਰਮੈਨ ਸੰਦੀਪ ਕੁਮਾਰ ਅਤੇ ਹੋਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।