Tarn Taran News : ਸਾਬਕਾ MLA ਸੁਖਪਾਲ ਸਿੰਘ ਭੁੱਲਰ ਨੇ ਪਿੰਡ ਦੀ ਸੜਕ ਬਣਾਉਣ ਵਾਸਤੇ ਗਵਰਨਰ ਨੂੰ ਲਿਖੀ ਚਿੱਠੀ 

By : BALJINDERK

Published : Aug 13, 2024, 4:55 pm IST
Updated : Aug 13, 2024, 4:55 pm IST
SHARE ARTICLE
ਸਾਬਕਾ MLA ਸੁਖਪਾਲ ਸਿੰਘ ਭੁੱਲਰ
ਸਾਬਕਾ MLA ਸੁਖਪਾਲ ਸਿੰਘ ਭੁੱਲਰ

Tarn Taran News : ਕਿਹਾ, ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਨਾਉਣ ਲਈ ਜਲਦੀ ਤੋਂ ਜਲਦੀ ਸੜਕ ਨੂੰ ਬਣਾਇਆ ਜਾਵੇ 

Tarn Taran News : ਸਾਬਕਾ MLA ਸੁਖਪਾਲ ਸਿੰਘ ਭੁੱਲਰ ਨੇ ਪੰਜਾਬ ਦੇ ਰਾਜਪਾਲ ਨੂੰ ਚਿੱਠੀ ਲਿਖ ਕੇ ਪਿੰਡ ਦੀ ਸੜਕ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਚਿੱਠੀ ’ਚ ਲਿਖਿਆ, ‘‘ਸ੍ਰੀ ਗੁਲਾਬ ਚੰਦ ਕਟਾਰੀਆ ਗਵਰਨਰ ਪੰਜਾਬ ਜੀ ਦੇ ਧਿਆਨ ’ਚ ਲਿਆਉਣਾ ਚਾਹੁੰਦਾ ਹਾਂ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ 2017-2022 ਦੌਰਾਨ ਇੱਕ ਨਵੀਂ ਸੜਕ ਕੇਂਦਰ ਸਰਕਾਰ ਤੋਂ ਮਨਜ਼ੂਰ ਕਰਵਾਈ ਗਈ ਸੀ ਜੋ ਕਿ ਕਸੂਰ ਬ੍ਰਾਂਚ ਲੋਅਰ/ਖੇਮਕਰਨ ਡਿਸਟ੍ਰੀਬਿਊਟਰੀ ਫ੍ਰੇਮ ਪਿੰਡ ਜੌੜਾ ਜਿਹੜੀ ਕਿ ਐਮਡੀਆਰ-62 (ਤਰਨ ਤਾਰਨ-ਪੱਟੀ ਰੋੜ) ਤੋਂ ਪਿੰਡ ਮਹਿਮੂਦਪੁਰਾ, ਤਹਿਸੀਲੀ ਪੱਟੀ ਜ਼ਿਲ੍ਹਾ ਤਰਨ ਤਾਰਨ ਤੱਕ ਹੈ।

ਇਹ ਵੀ ਪੜੋ:Canada News : 8 ਮਹੀਨੇ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਏ ਨੌਜਵਾਨ ਦੀ ਡੁੱਬਣ ਕਾਰਨ ਹੋਈ ਮੌਤ  

ਇਸ ਸੜਕ ਦਾ ਤਕਰੀਬਨ 49.32 ਕਰੋੜ ਅਧੀਨ (ਈ.ਆਈ.) (E-1) ਸਕੀਮ ਤਹਿਤ ਪੈਸੇ ਮਨਜੂਰ ਹੋਏ ਸਨ ਅਤੇ ਜਿਸ ਦਾ ਟੈਂਡਰ ਮੈਸ: ਸ਼ਰਮਾ ਕੰਟਰੈਕਟਰ ਪ੍ਰਾਈਵੇਟ ਲਿਮਿਟਡ ਨੂੰ ਮਿਲ ਗਿਆ ਸੀ। ਇਹ ਸੜਕ ਸੁਪਰਟੈਂਡ ਇੰਜੀਨੀਅਰ ਕੰਨਸਟ੍ਰਕਸਨ ਅੰਮ੍ਰਿਤਸਰ ਦੇ ਅਧੀਨ ਆਉਂਦੀ ਹੈ। ਇਹ ਸੜਕ ਮਹੱਤਵਪੂਰਣ ਇਸ ਕਰਕੇ ਵੀ ਹੈ ਕਿਉਂਕਿ ਸੜਕ ਹਿੰਦ-ਪਾਕ ਬਾਰਡਰ ਦੇ ਸਰਹੱਦੀ ਪਿੰਡਾਂ ਤੋਂ ਜ਼ਿਲ੍ਹਾ ਤਰਨ ਤਾਰਨ ਦੇ ਡੀ.ਸੀ. ਕੰਪਲੈਕਸ ਅਤੇ ਜੁਡੀਸ਼ੀਅਲ ਕੰਪਲੈਕਸ ਨੂੰ ਜੋੜਦੀ ਹੈ ਜੋ ਕਿ ਰਸੂਲਪੁਰ ਨਹਿਰਾਂ ਨੇੜੇ ਸਥਿਤ ਹੈ। ਜਿਸ ਕਰਕੇ ਆਮ ਲੋਕਾਂ ਨੂੰ ਆਪਣੇ ਨਿਜੀ ਕੰਮਕਾਜ ਵਾਸਤੇ ਰੋਜ਼ਾਨਾ ਆਉਣਾ ਜਾਣਾ ਪੈਂਦਾ ਹੈ। ਇਸ ਸੜਕ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਕਿਉਂਕਿ ਇਸ ਤੋਂ ਇਲਾਵਾ ਜ਼ਿਲ੍ਹਾ ਤਰਨਤਾਰਨ ਹੈਡਕੁਆਟਰ ਨੂੰ ਸਿਰਫ਼ ਅੰਮ੍ਰਿਤਸਰ ਖੇਮਕਰਨ ਅਤੇ ਖੇਮਕਰਨ ਪੱਟੀ ਤਰਨਤਾਰਨ ਹੀ ਸੜਕਾਂ ਜੋੜਦੀਆਂ ਹਨ ਜਿਹਨਾਂ ਉਪਰ ਪਹਿਲਾਂ ਹੀ ਬਹੁਤ ਜ਼ਿਆਦਾ ਆਵਾਜਾਈ ਹੈ। ਜਿਵੇਂ ਕਿ ਕੁੱਝ ਦਿਨਾਂ ਤੋਂ ਸੋਸਲ ਮੀਡੀਆ, ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ਰਾਹੀਂ ਕੇਂਦਰ ਸਰਕਾਰ ਸੈਂਟਰ ਦੇ ਪ੍ਰੋਜੈਕਟ ਪ੍ਰਤੀ ਬਹੁਤ ਕੜਾ ਰੁਖ ਅਪਨਾ ਰਹੀ ਹੈ ਜਿਸ ਕਰਕੇ ਕੇਂਦਰ ਸਰਕਾਰ ਪੰਜਾਬ ਅੰਦਰ ਚੱਲ ਰਹੇ ਪ੍ਰੋਜੈਕਟਾਂ ਨੂੰ ਖਾਰਜ ਕਰਨ ਦੀ ਗੱਲਬਾਤ ਮੀਡੀਆ ਰਾਹੀਂ ਲੋਕਾਂ ਸਾਹਮਣੇ ਲਿਆ ਰਹੀ ਹੈ। ਜਿਸ ਕਰਕੇ ਮੈਂ ਹਲਕਾ ਖੇਮਕਰਨ ਦੇ ਹਿੰਦ-ਪਾਕ ਬਾਰਡਰ ਦੇ ਸਰਹੱਦੀ ਪਿੰਡਾਂ ਅਤੇ ਜ਼ਿਲ੍ਹਾ ਤਰਨ ਤਾਰਨ ਦੇ ਲੋਕਾਂ ਦੀ ਆਮ ਜ਼ਿੰਦਗੀ ਨੂੰ ਸੁਖਾਲਾ ਬਨਾਉਣ ਲਈ ਜਲਦੀ ਤੋਂ ਜਲਦੀ ਇਸ ਸੜਕ ਨੂੰ ਬਣਾਇਆ ਜਾਵੇ। ’’

ਇਹ ਵੀ ਪੜੋ:Kolkata High Court : ਕੋਲਕਾਤਾ ਰੇਪ-ਕਤਲ ਮਾਮਲੇ 'ਚ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਲਗਾਈ ਫਟਕਾਰ 

ਉਨ੍ਹਾਂ ਕਿਹਾ, ‘‘ਪ੍ਰੋਜੈਕਟ ਸਬੰਧੀ ਸਿਰਫ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਨਾਲ ਲੋੜੀਂਦੀਆਂ ਕਾਰਵਾਈਆਂ ਕਰਨ ਦੀ ਜ਼ਰੂਰਤ ਹੈ। ਇਸ ਸੜਕ ਨੂੰ ਬਨਾਉਣ ਵਾਸਤੇ ਕਸੂਰ ਬ੍ਰਾਂਚ ਦੀ ਜ਼ਮੀਨ ਉਪਲਬੱਧ ਹੈ, ਕਿਸੇ ਤਰ੍ਹਾਂ ਦੀ ਜ਼ਮੀਨ ਐਕਵਾਇਰ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਸੜਕ ਦਾ ਛੇਤੀ ਤੋਂ ਛੇਤੀ ਨਿਰਮਾਣ ਕਰਕੇ ਇਹ ਆਮ ਪਬਲਿਕ ਨੂੰ ਸਮਰਪਿਤ ਕੀਤੀ ਜਾ ਸਕੇ।’’

ਇਹ ਵੀ ਪੜੋ:Raikot News : 3 ਸਾਲ ਪਹਿਲਾਂ ਸਟੱਡੀ ਵੀਜੇ ’ਤੇ ਕੈਨੇਡਾ ਗਏ ਨੌਜਵਾਨ ਦੀ ਪਿੰਡ ਪਰਤੀ ਮ੍ਰਿਤਕ ਦੇਹ

ਉਨ੍ਹਾਂ ਅਨੁਸਾਰ, ‘‘District Tarn Taran ਡਿਪਟੀ ਕਮਿਸ਼ਨਰ ਤਰਨ ਤਾਰਨ ਹਲਕੇ ਖੇਮਕਰਨ ’ਚ ਪੈਂਦੇ ਬਲਾਕ ਵਲਟੋਹਾ ਅਤੇ ਬਲਾਕ ਭਿੱਖੀਵਿੰਡ ਦੀਆਂ ਸੜਕਾਂ ਉਪਰ ਪ੍ਰੀ ਮਿਕਸ ਪਾਉਣ ਦਾ ਕੰਮ ਚੱਲ ਰਿਹਾ ਹੈ। ਇਹਨਾਂ ’ਚੋਂ ਕੁੱਝ ਸੜਕਾਂ ਤੇ ਪਿਛਲੀ ਸਰਕਾਰ ਸਮੇਂ 2022 ਤੋਂ ਪਹਿਲਾਂ ਸਰਕਾਰ ਦਾ ਲੱਖਾਂ ਰੁਪਏ ਪਖਰਚ ਕਰਕੇ ਪੱਥਰ ਪੈ ਚੁੱਕਾ ਸੀ। ਪਿੰਡਾਂ ’ਚ ਆਪਸੀ ਲਾਗਤਬਾਜ਼ੀ ਕਰਕੇ ਸੜਕਾਂ ਉਪੱਰ ਪ੍ਰੀਮਿਕਸ ਪੈਣ ਤੋਂ ਰੋਕਿਆ ਜਾ ਰਿਹਾ ਹੈ। ਇਹਨਾਂ ਲਿੰਕ ਸੜਕਾਂ ਉਪੱਰ ਪੱਥਰ ਢਾਈ-ਤਿੰਨ ਸਾਲ ਪਹਿਲਾਂ ਹੀ ਪਾਇਆ ਗਿਆ ਹੈ ਜਿਵੇਂ ਕਿ ਚੰਦ ਦਿਨਾਂ ਤੋਂ ਲਿੰਕ ਰੋਡਾਂ ਤੇ ਪ੍ਰੀਮਿਕਸ ਪਾਉਣ ਦਾ ਕੰਮ ਚੱਲ ਰਿਹਾ ਹੈ। ਮੈਂ ਗੁਜ਼ਾਰਿਸ ਕਰਦਾ ਹਾਂ ਕਿ ਤੁਸੀਂ ਸਬੰਧਤ ਦੋਹਾਂ ਬਲਾਕਾਂ ਦੇ ਪੀ.ਡਬਲਿਊ.ਡੀ. ਅਤੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਕੇ, ਜਿਹਨਾਂ ਉਪੱਰ ਪੱਥਰ ਪੈ ਚੁੱਕਾ ਹੈ, ਉਹਨਾਂ ਉਪੱਰ ਤੁਰੰਤ ਪ੍ਰੀਮਿਕਸ ਪਾ ਕੇ ਸੜਕ ਮੁਕੰਮਲ ਕੀਤੀਆਂ ਜਾਣ ਤਾਂ ਜੋ ਸਰਕਾਰ ਦਾ ਲੱਖਾਂ ਰੁਪਇਆ ਲੱਗਾ ਹੈ, ਉਹ ਬਰਬਾਦ ਨਾਂ ਹੋਵੇ ਅਤੇ ਸੜਕ ਕੰਪਲੀਟ ਕਰਕੇ ਪਿੰਡਾਂ ਦੇ ਲੋਕਾਂ ਨੂੰ ਸਮਰਪਿਤ ਕੀਤੀ ਜਾਵੇ।’’

(For more news apart from Former MLA Sukhpal Singh Bhullar wrote letter to Governor for building the village road News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement