Canada News : 8 ਮਹੀਨੇ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਏ ਨੌਜਵਾਨ ਦੀ ਡੁੱਬਣ ਕਾਰਨ ਹੋਈ ਮੌਤ 

By : BALJINDERK

Published : Aug 13, 2024, 4:21 pm IST
Updated : Aug 13, 2024, 4:24 pm IST
SHARE ARTICLE
ਮ੍ਰਿਤਕ ਦੀ ਫਾਈਲ ਫੋਟੋ
ਮ੍ਰਿਤਕ ਦੀ ਫਾਈਲ ਫੋਟੋ

Canada News : ਪਿਤਾ ਨੇ ਪਲਾਟ ਵੇਚ ਕੇ ਪੁੱਤਰ ਨੂੰ ਭੇਜਿਆ ਸੀ ਵਿਦੇਸ਼ 

Canada News :  ਕੈਨੇਡਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ’ਚ ਕਰਨਾਲ ਦੇ ਨੌਮਿਤ ਗੋਸਵਾਮੀ (20) ਦੀ ਪੂਲ ਪਾਰਟੀ ਦੌਰਾਨ ਸਵੀਮਿੰਗ ਪੂਲ ‘ਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ। 8 ਮਹੀਨੇ ਪਹਿਲਾਂ ਪਿਤਾ ਨੇ ਆਪਣਾ ਪਲਾਟ ਵੇਚ ਕੇ ਬੇਟੇ ਨੂੰ ਸਟੱਡੀ ਵੀਜ਼ੇ ‘ਤੇ ਕੈਨੇਡਾ ਭੇਜਿਆ ਸੀ। ਉਹ ਓਂਟਾਰੀਓ ਸਿਟੀ ’ਚ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ ਅਤੇ ਪੜ੍ਹਾਈ ਦੌਰਾਨ ਉਹ ਇੱਕ ਰੈਸਟੋਰੈਂਟ ਵਿਚ ਕੰਮ ਵੀ ਕਰਦਾ ਸੀ। 11 ਅਗਸਤ ਦੀ ਰਾਤ ਨੂੰ ਨੌਮਿਤ ਪੁੱਤਰ ਸੁਭਾਸ਼ ਕੈਨੇਡਾ ‘ਚ ਆਪਣੇ ਇਕ ਦੋਸਤ ਦੀ ਪੂਲ ਪਾਰਟੀ ’ਚ ਗਿਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਰਾਤ ਕਰੀਬ 8.30 ਵਜੇ ਨੌਮਿਤ ਇਕੱਲਾ ਹੀ ਸਵੀਮਿੰਗ ਪੂਲ ਵਿਚ ਨਹਾਉਣ ਗਿਆ ਸੀ। ਸ਼ੁਰੂ ’ਚ ਉਹ ਘੱਟ ਡੂੰਘਾਈ ਵਿਚ ਸੀ ਪਰ ਅਚਾਨਕ ਉਹ ਡੂੰਘਾਈ ਵਿਚ ਪਹੁੰਚ ਗਿਆ। 

ਇਹ ਵੀ ਪੜੋ:Hoshiarpur News : ਜੇਜੋਂ ਹਾਦਸੇ ’ਚ ਮ੍ਰਿਤਕਾਂ ਦੇ ਪਰਵਾਰਾਂ ਲਈ 4-4 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ  

ਘਟਨਾ ਸਮੇਂ ਉਸ ਦੇ ਹੋਰ ਦੋਸਤ ਹਾਲ ਦੇ ਅੰਦਰ ਇੱਕ ਪਾਰਟੀ ਵਿਚ ਸਨ। ਇੱਕ ਦੋਸਤ ਦਾ ਧਿਆਨ ਨੌਮਿਤ 'ਤੇ ਪਿਆ। ਨੌਮਿਤ ਪਾਣੀ ਵਿਚ ਡੁੱਬ ਗਿਆ ਸੀ। ਜਿਸ ਤੋਂ ਬਾਅਦ ਉਸ ਦੇ ਦੋਸਤਾਂ ਨੇ ਪਾਣੀ ਵਿਚ ਛਾਲ ਮਾਰ ਕੇ ਉਸ ਨੂੰ ਬਾਹਰ ਕੱਢਿਆ। ਐਂਬੂਲੈਂਸ ਵੀ ਤੁਰੰਤ ਪਹੁੰਚ ਗਈ। ਐਂਬੂਲੈਂਸ ‘ਚ ਹੀ ਨੌਮਿਤ ਨੂੰ ਸੀ.ਪੀ.ਆਰ. ਦਿੱਤੀ ਗਈ ਤਾਂ ਉਸ ਦੇ ਢਿੱਡ ‘ਚੋਂ ਪਾਣੀ ਨਿਕਲਿਆ ਪਰ ਉਸ ਦੇ ਸਰੀਰ ‘ਚ ਕੋਈ ਹਿੱਲਜੁਲ ਨਹੀਂ ਹੋਈ, ਜਿਸ ਕਾਰਨ ਨੌਮਿਤ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜੋ:Haryana News : ਡੇਰੇ ਦੀ ਜ਼ਮੀਨ ਦੇ ਝਗੜੇ ਨੂੰ ਲੈ ਕੇ ਚਲੀਆਂ ਗੋਲ਼ੀਆਂ, 6 ਨਾਮਧਾਰੀ ਸਿੰਘ ਜ਼ਖ਼ਮੀ

ਨੌਮਿਤ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਪਰਿਵਾਰ ਨੇ ਆਪਣਾ ਪਲਾਟ ਵੇਚ ਕੇ ਨੌਮਿਤ ਨੂੰ ਕੈਨੇਡਾ ਭੇਜਿਆ ਸੀ ਅਤੇ ਕਰੀਬ 23 ਲੱਖ ਰੁਪਏ ਖਰਚ ਕੀਤੇ ਸਨ। ਕਰੀਬ ਡੇਢ ਮਹੀਨਾ ਪਹਿਲਾਂ ਨੌਮਿਤ ਨੂੰ ਓਂਟਾਰੀਓ ਦੇ ਇੱਕ ਰੈਸਟੋਰੈਂਟ ਵਿੱਚ ਨੌਕਰੀ ਵੀ ਮਿਲ ਗਈ ਸੀ। ਉਹ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰ ਰਿਹਾ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ ਨੌਮਿਤ ਦੇ ਪਿਤਾ ਸਾਬਣ ਫੈਕਟਰੀ ਵਿਚ ਸੇਲਜ਼ਮੈਨ ਵਜੋਂ ਕੰਮ ਕਰਦੇ ਹਨ। ਨੌਮਿਤ ਦਾ ਛੋਟਾ ਭਰਾ ਗਗਨ ਕਰਨਾਲ ਵਿਚ 10ਵੀਂ ਜਮਾਤ ਦਾ ਵਿਦਿਆਰਥੀ ਹੈ। 12 ਅਗਸਤ ਨੂੰ ਜਦੋਂ ਕੈਨੇਡਾ ਤੋਂ ਇੱਕ ਦੂਰ ਦੇ ਰਿਸ਼ਤੇਦਾਰ ਨੇ ਨੌਮਿਤ ਦੀ ਮੌਤ ਦੀ ਸੂਚਨਾ ਦਿੱਤੀ ਤਾਂ ਪਰਿਵਾਰ ’ਚ ਸੋਗ ਦੀ ਲਹਿਰ ਦੌੜ ਗਈ। ਨੌਮਿਤ ਇੱਕ ਸਧਾਰਨ ਜਿਹਾ ਮੁੰਡਾ ਸੀ। ਉਹ ਸਿਰਫ਼ ਆਪਣੇ ਕੰਮ ਅਤੇ ਪੜ੍ਹਾਈ ’ਤੇ ਹੀ ਧਿਆਨ ਦਿੰਦਾ ਸੀ।

ਇਹ ਵੀ ਪੜੋ:Film Subedar Joginder Singh : ਕੇਬਲਵਨ ਇਸ ਆਜ਼ਾਦੀ ਦਿਵਸ 'ਤੇ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਕਰ ਰਿਹਾ ਹੈ ਰਿਲੀਜ਼

ਪੋਸਟਮਾਰਟਮ ਤੋਂ ਬਾਅਦ ਰਿਪੋਰਟ ਆਵੇਗੀ। ਰਿਪੋਰਟ ਆਉਣ ਤੋਂ ਬਾਅਦ ਲਾਸ਼ ਨੂੰ ਭਾਰਤ ਲਿਆਉਣ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਹੈ, ਕਿਉਂਕਿ ਪਿਤਾ ਨੇ ਆਪਣਾ ਪਲਾਟ ਵੇਚ ਕੇ ਬੇਟੇ ਨੂੰ ਸਟੱਡੀ ਵੀਜ਼ੇ ‘ਤੇ ਕੈਨੇਡਾ ਭੇਜਿਆ ਸੀ। ਗੋ ਫੰਡ ਮੀ ਵੈੱਬਸਾਈਟ ਰਾਹੀਂ ਫੰਡ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਨੌਮਿਤ ਦੀ ਦੇਹ ਨੂੰ ਭਾਰਤ ਲਿਆਂਦਾ ਜਾ ਸਕੇ ਅਤੇ 20 ਸਾਲਾ ਨੌਮਿਤ ਨੂੰ ਉਸ ਦੇ ਪਰਿਵਾਰ ਦੇ ਹੱਥੋਂ ਅੰਤਿਮ ਵਿਦਾਈ ਦਿੱਤੀ ਜਾ ਸਕੇ।

(For more news apart from young man who went to Canada on study visa 8 months ago died due to drowning News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement