
ਪੰਜਾਬ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਦੇ ਦਿੱਤਾ ਜਦੋ ਉਨ੍ਹਾਂ ਨੇ ਬਾਦਲਾਂ ਦੀ ਸੁਰੱਖਿਆ ਲਈ ਨਵੀਆਂ ਬੁਲੇਟ ਪ੍ਰੂਫ਼
ਚੰਡੀਗੜ੍ਹ, ਪੰਜਾਬ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਦੇ ਦਿੱਤਾ ਜਦੋ ਉਨ੍ਹਾਂ ਨੇ ਬਾਦਲਾਂ ਦੀ ਸੁਰੱਖਿਆ ਲਈ ਨਵੀਆਂ ਬੁਲੇਟ ਪ੍ਰੂਫ਼ ਗੱਡੀਆਂ ਲੈਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ| ਦਰਅਸਲ ਪੰਜਾਬ ਪੁਲਿਸ ਦੇ ਸੁਰੱਖਿਆ ਵਿੰਗ ਨੇ ਪੰਜਾਬ ਦੇ ਵਿੱਤ ਵਿਭਾਗ ਨੂੰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਸਮੇਤ ਹੋਰ ਅਕਾਲੀ ਆਗੂਆਂ ਦੇ ਬੁਲੇਟ ਪ੍ਰੂਫ਼ ਲੈਂਡ ਕਰੂਜ਼ਰ ਅਤੇ ਹੋਰ ਵਾਹਨਾਂ ਨੂੰ ਬਦਲਣ ਦੀ ਪੇਸ਼ਕਸ਼ ਕੀਤੀ ਸੀ|
Sukhbir Badal
ਸੁਰੱਖਿਆ ਵਿੰਗ ਦਾ ਕਹਿਣਾ ਸੀ ਕਿ ਅਕਾਲੀ ਆਗੂਆਂ ਕੋਲ ਮੌਜੂਦਾ ਵਾਹਨਾਂ ਨੇ ਆਪਣਾ ਸੇਵਾ ਕਾਲ ਪੂਰਾ ਕਰ ਲਿਆ ਹੈ ਅਤੇ ਹੁਣ ਇਨ੍ਹਾਂ ਵਾਹਨਾਂ ਨੂੰ ਬਦਲਣ ਦੀ ਲੋੜ ਹੈ| ਪਰ ਇਸ ਮਾਮਲੇ ਵਿਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਅਕਾਲੀ ਦਲ ਪੰਜਾਬ ਦੀ ਸਭ ਤੋਂ ਅਮੀਰ ਪਾਰਟੀ ਹੈ ਅਤੇ ਬਾਦਲ ਪਰਿਵਾਰ ਆਪਣੇ ਖਰਚੇ 'ਤੇ ਬੁਲੇਟ ਪ੍ਰੂਫ਼ ਗੱਡੀਆਂ ਲੈ ਸਕਦਾ ਹੈ|
Bikramjit Majithia
ਮਨਪ੍ਰੀਤ ਬਾਦਲ ਨੇ ਕਿਹਾ ਕਿ ਵਿੱਤ ਵਿਭਾਗ ਨੇ ਸਿਰਫ ਮੁੱਖ ਮੰਤਰੀ ਦੇ ਕਾਫ਼ਿਲੇ ਲਈ ਨਵੇਂ ਸੁਰੱਖਿਆ ਵਾਹਨ ਖਰੀਦਣ ਨੂੰ ਮਨਜ਼ੂਰੀ ਦਿੱਤੀ ਹੈ| ਤੁਹਾਨੂੰ ਦੱਸ ਦਈਏ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਅਕਾਲੀ ਆਗੂਆਂ ਨੂੰ vvip ਵਾਹਨ ਮੁਹਈਆ ਕਰਵਾਉਣ ਲਈ 9 ਕਰੋੜ ਰੁਪਏ ਦਾ ਪ੍ਰਸਤਾਵ ਸੀ ਜਿਸਨੂੰ ਮਨਪ੍ਰੀਤ ਬਾਦਲ ਨੇ ਸਹਿਮਤੀ ਨਹੀਂ ਦਿੱਤੀ|